ਗਿਆਨਵਾਪੀ ਮਾਮਲੇ ’ਚ ਸਰਵੇ ਟੀਮ ਨੇ ਰਿਪੋਰਟ ਦਾਖ਼ਲ ਕਰਨ ਲਈ ਮੰਗਿਆ ਸਮਾਂ

Tuesday, May 17, 2022 - 04:11 PM (IST)

ਗਿਆਨਵਾਪੀ ਮਾਮਲੇ ’ਚ ਸਰਵੇ ਟੀਮ ਨੇ ਰਿਪੋਰਟ ਦਾਖ਼ਲ ਕਰਨ ਲਈ ਮੰਗਿਆ ਸਮਾਂ

ਵਾਰਾਣਸੀ– ਗਿਆਨਵਾਪੀ ਮਸਜਿਦ ਮਾਮਲੇ ਦੀ ਮੰਗਲਵਾਰ ਨੂੰ ਇੱਥੋਂ ਦੀ ਇਕ ਸਥਾਨਕ ਅਦਾਲਤ ’ਚ ਸੁਣਵਾਈ ਹੋਈ। ਇਸ ਮਾਮਲੇ ’ਚ ਵੀਡੀਓਗਰਾਫ਼ੀ ਸਰਵੇ ਲਈ ਨਿਯੁਕਤ ਐਡਵੋਕੇਟ ਕਮਿਸ਼ਨਰ ਨੇ ਆਪਣੀ ਰਿਪੋਰਟ ਦਾਖ਼ਲ ਕਰਨ ਲਈ ਘੱਟੋ-ਘੱਟ ਦੋ ਦਿਨ ਦਾ ਹੋਰ ਸਮਾਂ ਮੰਗਿਆ ਹੈ। ਪਹਿਲਾਂ ਦੇ ਆਦੇਸ਼ ਮੁਤਾਬਕ ਐਡਵੋਕੇਟ ਕਮਿਸ਼ਨਰ ਨੂੰ ਅੱਜ ਰਿਪੋਰਟ ਦਾਖ਼ਲ ਕਰਨੀ ਸੀ। ਅਦਾਲਤ ’ਚ ਹਿੰਦੂ ਪੱਖ ਵਲੋਂ ਇਕ ਨਵੀਂ ਅਰਜ਼ੀ ਦਾਖ਼ਲ ਕੀਤੀ ਗਈ, ਜਿਸ ’ਚ ਨੰਦੀ ਦੇ ਸਾਹਮਣੇ ਬੈਰੀਕੇਡ ਹਟਾਉਣ ਦੀ ਬੇਨਤੀ ਕੀਤੀ ਗਈ। ਸਿਵਲ ਜੱਜ ਰਵੀ ਕੁਮਾਰ ਦਿਵਾਕਰ ਦੀ ਅਦਾਲਤ ’ਚ ਮਾਮਲੇ ਦੇ ਵੱਖ-ਵੱਖ ਪਹਿਲੂਆਂ ’ਤੇ ਬਹਿਸ ਹੋਈ, ਜਿਸ ਤੋਂ ਬਾਅਦ ਜੱਜ ਨੇ ਆਪਣਾ ਫ਼ੈਸਲਾ 4 ਵਜੇ ਤੱਕ ਸੁਰੱਖਿਅਤ ਰੱਖ ਲਿਆ। ਇਸ ਦਰਮਿਆਨ ਮਸਜਿਦ ’ਚ ਨਮਾਜ਼ ਅਦਾ ਕਰਨ ਦਾ ਕੰਮ ਸੰਪੰਨ ਹੋਇਆ। 

ਇਹ ਵੀ ਪੜ੍ਹੋ: ਗਿਆਨਵਾਪੀ ਮਸਜਿਦ ’ਚ ਸਰਵੇ ਦਾ ਕੰਮ ਪੂਰਾ, ਹਿੰਦੂ ਪੱਖ ਨੇ ਸ਼ਿਵਲਿੰਗ ਮਿਲਣ ਦਾ ਕੀਤਾ ਦਾਅਵਾ

ਦੱਸਣਯੋਗ ਹੈ ਕਿ ਗਿਆਨਵਾਪੀ ਮਸਜਿਦ ’ਚ ਸਰਵੇ ਦਾ ਕੰਮ ਪੂਰਾ ਹੋਣ ਮਗਰੋਂ ਇਹ ਵਿਵਾਦ ਹੋਰ ਡੂੰਘਾ ਹੋ ਗਿਆ ਹੈ। ਹਿੰਦੂ ਪੱਖ ਵਲੋਂ ਦਾਅਵਾ ਕੀਤਾ ਗਿਆ ਹੈ ਕਿ ਮਸਜਿਦ ਕੰਪਲੈਕਸ ਅੰਦਰ ਸ਼ਿਵਲਿੰਗ ਮਿਲਿਆ ਹੈ, ਜਦਕਿ ਮੁਸਲਿਮ ਪੱਖ ਦਾ ਕਹਿਣਾ ਹੈ ਕਿ ਉਹ ਸ਼ਿਵਲਿੰਗ ਨਹੀਂ ਫੁਹਾਰਾ ਹੈ। ਹਿੰਦੂ ਪੱਖ ਦੇ ਵਕੀਲਾਂ ਦਾ ਕਹਿਣਾ ਹੈ ਕਿ ਪੂਰਬੀ ਕੰਧ ਨੂੰ ਡਿਗਾਉਣ ਲਈ ਅਤੇ ਸ਼ਿਵਲਿੰਗ ਦੇ ਆਲੇ-ਦੁਆਲੇ ਮਲਬਾ ਹਟਾਉਣ ਦੀ ਪਟੀਸ਼ਨ ’ਤੇ ਸੁਣਵਾਈ ਹੋਈ ਹੈ। ਉੱਥੇ ਹੀ ਕਮਿਸ਼ਨਰ ਨੇ 2 ਦਿਨ ਦਾ ਸਮਾਂ ਮੰਗਿਆ ਹੈ।


author

Tanu

Content Editor

Related News