ਰੁਦਰਪ੍ਰਯਾਗ ਗੁਰੂਘਰ 'ਤੇ ਨਿਹੰਗਾਂ ਨੇ ਕਰ ਲਿਆ ਕਬਜ਼ਾ ! ਇੰਟਰਨੈੱਟ ਬੰਦ, ਪੁਲਸ ਤੇ ITBP ਮੁਲਾਜ਼ਮ ਤਾਇਨਾਤ

Sunday, Jun 21, 2026 - 03:37 PM (IST)

ਰੁਦਰਪ੍ਰਯਾਗ ਗੁਰੂਘਰ 'ਤੇ ਨਿਹੰਗਾਂ ਨੇ ਕਰ ਲਿਆ ਕਬਜ਼ਾ ! ਇੰਟਰਨੈੱਟ ਬੰਦ, ਪੁਲਸ ਤੇ ITBP ਮੁਲਾਜ਼ਮ ਤਾਇਨਾਤ

ਨੈਸ਼ਨਲ ਡੈਸਕ : ਉਤਰਾਖੰਡ ਦੇ ਰੁਦਰਪ੍ਰਯਾਗ ਵਿਚ ਉਸ ਸਮੇਂ ਹਫ਼ੜਾ-ਦਫ਼ੜੀ ਮਚ ਗਈ, ਜਦੋਂ ਨਗਰਾਸੂ ਘੋਲਤੀਰ ਸਥਿਤ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਸ਼ੁੱਕਰਵਾਰ ਦੇਰ ਸ਼ਾਮ ਨੂੰ ਤਣਾਅ ਪੈਦਾ ਹੋ ਗਿਆ। ਇਸ ਦੌਰਾਨ ਹੇਮਕੁੰਡ ਸਾਹਿਬ ਦੀ ਯਾਤਰਾ 'ਤੇ ਆਏ ਕੁਝ ਨਿਹੰਗਾਂ ਨੇ ਤਲਵਾਰਾਂ ਲਹਿਰਾਉਂਦੇ ਹੋਏ ਵਿਰੋਧ ਪ੍ਰਦਰਸ਼ਨ ਕੀਤਾ। 16 ਜੂਨ ਨੂੰ ਕਰਨਪ੍ਰਯਾਗ ਵਿੱਚ ਹੋਏ ਵਿਵਾਦ ਤੋਂ ਬਾਅਦ ਸ਼ਨੀਵਾਰ ਨੂੰ ਜ਼ਿਲ੍ਹੇ ਦੇ ਨਗਰਾਸੂ ਘੋਲਤੀਰ ਸਥਿਤ ਗੁਰਦੁਆਰੇ ਵਿੱਚ ਤਣਾਅਪੂਰਨ ਸਥਿਤੀ ਪੈਦਾ ਹੋ ਗਈ, ਜੋ ਅੱਜ ਵੀ ਜਾਰੀ ਹੈ। ਰੁਦਰਪ੍ਰਯਾਗ ਗੁਰੂਘਰ 'ਤੇ ਨਿਹੰਗ ਸਿੰਘਾਂ ਨੇ ਕਬਜ਼ਾ ਕਰ ਲਿਆ, ਜਿਸ ਨੂੰ ਲੈ ਕੇ ਇਲਾਕੇ ਵਿੱਚ ਇੰਟਰਨੈੱਟ ਸੇਵਾ ਠੱਪ ਕਰ ਦਿੱਤੀ ਹੈ। ਮਾਹੌਲ ਵਿਗੜਦਾ ਦੇਖ ਪ੍ਰਸ਼ਾਸਨ ਨੇ 27 ਜੂਨ ਧਾਰਾ 163 ਲਾਗੂ ਕਰਨ ਦੇ ਹੁਕਮ ਦਿੱਤੇ ਹਨ। 

ਪੜ੍ਹੋ ਇਹ ਵੀ - ਰੇਟ ਤੋਂ 20 ਰੁਪਏ ਮਹਿੰਗੀ ਵੇਚੀ ਸਿਗਰਟ ! ਕੋਰਟ ਨੇ ਠੋਕ'ਤਾ 10 ਲੱਖ ਜਾ ਜੁਰਮਾਨਾ

ਮਿਲੀ ਜਾਣਕਾਰੀ ਮੁਤਾਬਕ ਉਕਤ ਸਥਾਨ 'ਤੇ ਪਹੁੰਚੀ ਪੁਲਸ ਅਤੇ ਆਈਟੀਬੀਪੀ ਦੀਆਂ ਟੀਮਾਂ ਨਿਹੰਗਾਂ ਨੂੰ ਗੁਰੂ ਘਰ ਵਿਚੋਂ ਕੱਢਣ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ, ਪਰ ਉਹ ਬਾਹਰ ਆਉਣ ਲਈ ਤਿਆਰ ਨਹੀਂ ਹਨ। ਮੌਜੂਦਾ ਹਾਲਤ ਨੂੰ ਦੇਖਦੇ ਹੋਏ ਇਲਾਕੇ ਵਿੱਚ ਇੰਟਰਨੈੱਟ ਸੇਵਾ ਵੀ ਠੱਪ ਕਰ ਦਿੱਤੀ ਗਈ ਹੈ। ਪੁਲਸ ਤੇ ITBP ਮੁਲਾਜ਼ਮ ਵੱਡੀ ਗਿਣਤੀ ਵਿਚ ਤਾਇਨਾਤ ਕੀਤੇ ਗਏ ਹਨ। ਇਸ ਮਾਮਲੇ ਦੇ ਸਬੰਧ ਵਿਚ ਸਥਾਨਕ ਲੋਕਾਂ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਨਿਹੰਗਾਂ ਨੇ ਇੱਕ ਗੁਰਦੁਆਰੇ ਦੇ ਸੇਵਾਦਾਰਾਂ 'ਤੇ ਹਮਲਾ ਵੀ ਕੀਤਾ ਹੈ। ਨਿਹੰਗਾਂ ਨੇ ਇੱਕ ਵਿਅਕਤੀ ਨੂੰ ਰਿਹਾਅ ਕਰਨ ਤੋਂ ਪਹਿਲਾਂ ਕਾਫ਼ੀ ਸਮੇਂ ਤੱਕ ਬੰਧਕ ਬਣਾ ਕੇ ਰੱਖਿਆ। ਉਨ੍ਹਾਂ ਨੇ ਗੁਰਦੁਆਰੇ ਦਾ ਕਬਜ਼ਾ ਲੈ ਲਿਆ। ਨਿਹੰਗਾਂ ਵੱਲੋਂ ਹੰਗਾਮਾ ਕਰਨ ਅਤੇ ਤਲਵਾਰਾਂ ਲਹਿਰਾਉਣ ਦੀ ਸੂਚਨਾ ਮਿਲਣ 'ਤੇ ਜ਼ਿਲ੍ਹਾ ਪ੍ਰਸ਼ਾਸਨ ਅਲਰਟ ਹੋ ਗਿਆ।

ਪੜ੍ਹੋ ਇਹ ਵੀ - Silver Missing : ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਦੌਰਾਨ ਭੇਂਟ ਕੀਤੀ 60 ਕਿਲੋ ਚਾਂਦੀ ਗਾਇਬ, SIT ਵਲੋਂ ਜਾਂਚ ਤੇਜ਼

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News