ਮੰਦਰ ਲਈ ਹੋਈ ਪੈਸਿਆਂ ਦੀ ਬਾਰਿਸ਼, 110 ਮਿੰਟ ''ਚ ਇਕੱਠੇ ਹੋਏ 136 ਕਰੋੜ ਰੁਪਏ

03/01/2020 10:34:15 PM

ਅਹਿਮਦਾਬਾਦ — ਗੁਜਰਾਤ 'ਚ ਅਹਿਮਦਾਬਾਦ ਦੇ ਜਾਸਪੁਰ 'ਚ 1000 ਕਰੋੜ ਰੁਪਏ ਦੀ ਲਾਗਤ ਨਾਲ ਉਮੀਆ ਮਾਤਾ ਜੀ ਦਾ ਵਿਸ਼ਵ ਦਾ ਸਭ ਤੋਂ ਉੱਚਾ ਮੰਦਰ ਬਣਨ ਜਾ ਰਿਹਾ ਹੈ। ਮੰਦਰ 100 ਬੀਘਾ ਏਰੀਏ 'ਚ ਬਣੇਗਾ। ਇਹ 431 ਫੀਟ ਉੱਚਾ ਹੋਵੇਗਾ। ਮੰਦਰ ਨਿਰਮਾਣ ਲਈ ਸ਼ਨੀਵਾਰ ਨੂੰ ਦੋ ਦਿਨੀਂ ਨੀਂਹ ਪੱਥਰ ਪ੍ਰੋਗਰਾਮ ਸਮਾਪਤ ਹੋਇਆ। ਮੰਦਰ ਨਿਰਮਾਣ ਲਈ ਸਿਰਫ 110 ਮਿੰਟ 'ਚ 136 ਕਰੋੜ ਰੁਪਏ ਸ਼ਰਧਾਲੂਆਂ ਨੇ ਦਾਨ ਕੀਤੇ। ਦਿਲਚਸਪ ਗੱਲ ਇਹ ਹੈ ਕਿ ਆਖਰੀ 17 ਮਿੰਟ 'ਚ 40 ਕਰੋੜ ਰੁਪਏ ਆਏ।

ਦਰਅਸਲ ਮੰਦਰ ਦੇ ਦੋ ਦਿਨੀਂ ਨੀਂਹ ਪੱਥਰ ਪ੍ਰੋਗਰਾਮ 'ਚ ਵਿਸ਼ਵ ਉਮੀਆ ਫਾਉਂਡੇਸ਼ਨ ਨੇ 125 ਕਰੋੜ ਰੁਪਏ ਦਾ ਆਰਥਿਕ ਸਹਿਯੋਗ ਇਕੱਠਾ ਕਰਨ ਦਾ ਟੀਚਾ ਤੈਅ ਕੀਤਾ ਸੀ। ਸ਼ਨੀਵਾਰ ਨੂੰ ਜਦੋਂ ਸਮਾਗਮ ਦੀ ਸਮਾਪਤੀ ਹੋਈ, ਤਾਂ ਪਤਾ ਲੱਗਾ ਕਿ 40 ਕਰੋੜ ਰੁਪਏ ਘੱਟ ਪੈ ਰਹੇ ਹਨ। ਉਦੋਂ ਹੀ ਮੁੱਖ ਕਨਵੀਨਰ ਆਰ.ਪੀ. ਪਟੇਲ ਨੇ ਮੰਚ ਤੋਂ ਕਿਹਾ, '40 ਕਰੋੜ ਰੁਪਏ ਦੀ ਵਿਵਸਥਾ ਘੱਟ ਪੈ ਰਹੀ ਹੈ।' ਇਸ ਤੋਂ ਬਾਅਦ ਦੇਖਦੇ ਹੀ ਦੇਖਦੇ 17 ਮਿੰਚ 'ਚ ਹੀ 40 ਕਰੋੜ ਰੁਪਏ ਦਾ ਚੰਦਾ ਇਕੱਠਾ ਹੋ ਗਿਆ।

ਮੰਦਰ ਇਕ ਨਜ਼ਰ 'ਚ
* 1000 ਕਰੋੜ ਦੀ ਲਾਗਤ ਨਾਲ ਬਣੇਗਾ ਮੰਦਰ।
* 431 ਫੁੱਟ ਉੱਚਾ ਹੋਵੇਗਾ ਮੰਦਰ।
* 100 ਬੀਘਾ 'ਚ ਬਣੇਗਾ ਉਮੀਆ ਮਾਤਾ ਦਾ ਮੰਦਰ।
* 52 ਫੁੱਟ ਉੱਚੀ ਮੂਰਤੀ ਸਥਾਪਤ ਹੋਵੇਗੀ।
* 270 ਫੁੱਟ 'ਤੇ ਮੰਦਰ ਦੀ ਵਿਊ ਗੈਲਰੀ ਬਣੇਗੀ।


Inder Prajapati

Content Editor

Related News