ਗੁਜਰਾਤ : ਸਕੂਲ 'ਚ ਲੱਗੀ ਭਿਆਨਕ ਅੱਗ, ਖ਼ਤਰੇ 'ਚ 5 ਮਾਸੂਮ ਬੱਚੇ (ਦੇਖੋ ਵੀਡੀਓ)

Friday, Apr 09, 2021 - 01:51 PM (IST)

ਅਹਿਮਦਾਬਾਦ- ਗੁਜਰਾਤ ਦੇ ਅਹਿਮਦਾਬਾਦ ਦੇ ਕ੍ਰਿਸ਼ਨਾਨਗਰ ਇਲਾਕੇ 'ਚ ਇਕ ਸਕੂਲ 'ਚ ਅੱਜ ਯਾਨੀ ਸ਼ੁੱਕਰਵਾਰ ਸਵੇਰੇ ਅੱਗ ਲੱਗ ਗਈ। ਇਸ ਹਾਦਸੇ 'ਚ 5 ਬੱਚੇ ਸਕੂਲ ਦੀ ਛੱਤ 'ਤੇ ਫਸ ਗਏ ਹਨ। ਅੱਗ ਬੁਝਾਊ 10 ਗੱਡੀਆਂ ਅੱਗ ਬੁਝਾਉਣ ਦੇ ਕੰਮ 'ਚ ਲੱਗੀਆਂ ਹੋਈਆਂ ਹਨ। ਅੱਗ ਦੀਆਂ ਲਪਟਾਂ 4 ਤੋਂ 5 ਮੰਜ਼ਲਾ ਪੂਰੀ ਇਮਾਰਤ ਨੂੰ ਘੇਰੇ ਹੋਏ ਹਨ। ਅੱਗ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ ਪਰ ਸਕੂਲ ਦੀ ਛੱਤ 'ਤੇ 5 ਬੱਚੇ ਫਸੇ ਹੋਏ ਹਨ। 

PunjabKesariਪੁਲਸ ਅਤੇ ਪ੍ਰਸ਼ਾਸਨ ਵਲੋਂ ਕੋਈ ਅਧਿਕਾਰਤ ਜਾਣਕਾਰੀ ਵੀ ਨਹੀਂ ਦਿੱਤੀ ਗਈ ਹੈ। ਆਪਣੀ ਜਾਨ ਬਚਾਉਣ ਲਈ 5 ਬੱਚੇ ਬਿਲਡਿੰਗ ਦੀ ਸਭ ਤੋਂ ਉੱਪਰ ਦੀ ਛੱਤ 'ਤੇ ਚੱਲੇ ਗਏ ਹਨ, ਫਿਲਹਾਲ ਉਨ੍ਹਾਂ ਨੂੰ ਛੱਤ ਤੋਂ ਉਤਾਰਿਆ ਨਹੀਂ ਜਾ ਸਕਦਾ। ਅੱਗ ਬੁਝਾਉਣ ਲਈ ਕਰੀਬ 10 ਗੱਡੀਆਂ ਮੌਕੇ 'ਤੇ ਮੌਜੂਦ ਹਨ। ਕੋਰੋਨਾ ਲਾਗ਼ ਕਾਰਨ ਸਰਕਾਰ ਵਲੋਂ ਸਕੂਲ ਬੰਦ ਰੱਖਣ ਦੇ ਆਦੇਸ਼ ਦੇ ਬਾਵਜੂਦ ਬੱਚਿਆਂ ਦੇ ਸਕੂਲ ਆਉਣ ਦਾ ਕਾਰਨ ਫਿਲਹਾਲ ਸਮਝ ਤੋਂ ਪਰੇ ਹੈ।

PunjabKesari


author

DIsha

Content Editor

Related News