ਗੁਜਰਾਤ ਚੋਣਾਂ: ਕਾਂਗਰਸ ਨੇ ਜਾਰੀ ਕੀਤੀ ਉਮੀਦਵਾਰਾਂ ਦੀ ਅੰਤਿਮ ਸੂਚੀ, ਜਾਣੋ ਕਿਸ ਉਮੀਦਵਾਰ ਨੂੰ ਕਿੱਥੋਂ ਮਿਲੀ ਟਿਕਟ
Thursday, Nov 17, 2022 - 01:10 AM (IST)
ਨੈਸ਼ਨਲ ਡੈਸਕ : ਕਾਂਗਰਸ ਨੇ ਬੁੱਧਵਾਰ ਨੂੰ ਗੁਜਰਾਤ ਵਿਧਾਨ ਸਭਾ ਚੋਣਾਂ ਲਈ 37 ਉਮੀਦਵਾਰਾਂ ਦੀ ਅੰਤਿਮ ਸੂਚੀ ਜਾਰੀ ਕਰ ਦਿੱਤੀ ਹੈ। ਪਾਰਟੀ ਨੇ 182 ਮੈਂਬਰੀ ਵਿਧਾਨ ਸਭਾ ਦੀਆਂ ਚੋਣਾਂ ਲਈ ਕੁਲ 179 ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਇਸ ਨੇ ਸਹਿਯੋਗੀ ਰਾਸ਼ਟਰਵਾਦੀ ਕਾਂਗਰਸ ਪਾਰਟੀ ਲਈ 3 ਸੀਟਾਂ ਛੱਡੀਆਂ ਹਨ। ਐੱਨਸੀਪੀ ਉਮਰੇਠ (ਆਨੰਦ ਜ਼ਿਲ੍ਹਾ), ਨਰੋਦਾ (ਅਹਿਮਦਾਬਾਦ) ਅਤੇ ਦੇਵਗੜ੍ਹ ਬਾਰੀਆ (ਦਾਹੋਦ ਜ਼ਿਲ੍ਹਾ) ਵਿੱਚ ਚੋਣ ਲੜੇਗੀ। ਕਾਂਗਰਸ ਵੱਲੋਂ ਜਾਰੀ ਉਮੀਦਵਾਰਾਂ ਦੀ ਅੰਤਿਮ ਸੂਚੀ ਵਿੱਚ ਸਾਬਕਾ ਮੁੱਖ ਮੰਤਰੀ ਸ਼ੰਕਰ ਸਿੰਘ ਵਾਘੇਲਾ ਦੇ ਪੁੱਤਰ ਮਹਿੰਦਰ ਸਿੰਘ ਵਾਘੇਲਾ ਦਾ ਨਾਂ ਵੀ ਸ਼ਾਮਲ ਹੈ।
ਇਹ ਵੀ ਪੜ੍ਹੋ : ਰਾਹਤ ਭਰੀ ਖ਼ਬਰ: ਸਰਕਾਰ ਦੀ ਸਹਿਮਤੀ ਤੋਂ ਬਾਅਦ ਕਿਸਾਨਾਂ ਨੇ ਖੋਲ੍ਹਿਆ ਜਾਮ, ਹੁਣ ਇਸ ਜਗ੍ਹਾ ਲਾਉਣਗੇ ਧਰਨਾ
ਮਹਿੰਦਰ ਸਿੰਘ ਵਾਘੇਲਾ ਬਿਆਡ ਵਿਧਾਨ ਸਭਾ ਸੀਟ ਤੋਂ ਚੋਣ ਲੜਨਗੇ। ਇਸ ਤੋਂ ਇਲਾਵਾ ਪਾਲਨਪੁਰ ਤੋਂ ਮਹੇਸ਼ ਪਟੇਲ, ਗਾਂਧੀਨਗਰ ਉੱਤਰੀ ਤੋਂ ਵਰਿੰਦਰ ਸਿੰਘ ਵਾਘੇਲਾ, ਵਡੋਦਰਾ ਸਿਟੀ ਤੋਂ ਜੀ. ਪਰਮਾਰ ਅਤੇ ਕਲੋਲ ਤੋਂ ਪ੍ਰਭਾਤ ਸਿੰਘ ਨੂੰ ਟਿਕਟ ਦਿੱਤੀ ਗਈ ਹੈ। ਗੁਜਰਾਤ 'ਚ 182 ਵਿਧਾਨ ਸਭਾ ਸੀਟਾਂ ਲਈ 2 ਪੜਾਵਾਂ ਵਿੱਚ 1 ਅਤੇ 5 ਦਸੰਬਰ ਨੂੰ ਵੋਟਿੰਗ ਹੋਵੇਗੀ। ਵੋਟਾਂ ਦੀ ਗਿਣਤੀ 8 ਦਸੰਬਰ ਨੂੰ ਹੋਵੇਗੀ।
ਇਹ ਵੀ ਪੜ੍ਹੋ : ਬਰਮਿੰਘਮ 'ਚ ਜਲੰਧਰ ਦੇ ਪਾਖੰਡੀ ਬਾਬੇ ਦਾ ਪਰਦਾਫਾਸ਼, ਸੰਗਤਾਂ ਤੋਂ ਮੁਆਫ਼ੀ ਮੰਗ ਅੱਗੇ ਤੋਂ ਪ੍ਰਚਾਰ ਕਰਨ ਤੋਂ ਕੀਤੀ ਤੌਬਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।