ਸਾਬਕਾ ਸੰਸਦ ਮੈਂਬਰ ਅਤੀਕ ਅਹਿਮਦ ਦੀ ਬਿਲਡਿੰਗ ''ਤੇ ਚੱਲਿਆ ਬੁਲਡੋਜ਼ਰ

09/07/2020 3:55:39 PM

ਪ੍ਰਯਾਗਰਾਜ- ਗੁਜਰਾਤ ਦੀ ਅਹਿਮਦਾਬਾਦ ਜੇਲ 'ਚ ਬੰਦ ਸਾਬਕਾ ਸੰਸਦ ਮੈਂਬਰ ਅਤੀਕ ਅਹਿਮਦ ਦਾ ਸਿਵਲ ਲਾਈਨਜ਼ 'ਚ ਨਵਾਬ ਯੂਸੁਫ ਰੋਡ 'ਤੇ ਗੈਰ-ਕਾਨੂੰਨੀ ਭਵਨ ਸੋਮਵਾਰ ਨੂੰ ਜੇ.ਸੀ.ਬੀ. ਮਸ਼ੀਨ ਚਲਵਾ ਕੇ ਢਾਹ ਦਿੱਤਾ ਗਿਆ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਭਾਰੀ ਪੁਲਸ ਫੋਰਸ ਨਾਲ ਪ੍ਰਯਾਗਰਾਜ ਵਿਕਾਸ ਅਥਾਰਟੀ (ਪੀ.ਡੀ.ਏ.) ਦੇ ਅਧਿਕਾਰੀ ਲਾਵ ਲਸ਼ਕਰ ਨਾਲ ਸਿਵਲ ਲਾਈਨਜ਼ ਖੇਤਰ ਦੇ ਨਵਾਬ ਯੂਸੁਫ ਅਲੀ ਰੋਡ ਪਹੁੰਚੇ ਅਤੇ ਬਾਹੁਬਲੀ ਵਿਧਾਇਕ ਦੇ ਇਕ ਭਵਨ ਨਸ਼ਟ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ। ਕਰੀਬ 600 ਵਰਗ ਗਜ ਖੇਤਰ 'ਚ ਨਜੂਲ ਦੀ ਜ਼ਮੀਨ 'ਤੇ ਬਣੇ ਅਤੀਕ ਅਹਿਮਦ ਦੇ ਗੈਰ-ਕਾਨੂੰਨੀ ਮਕਾਨ ਨੂੰ ਢਾਹ ਦਿੱਤਾ ਗਿਆ। ਬੁਲਡੋਜ਼ਰ ਨਾਲ ਮਕਾਨ ਢਾਹੁਣ ਦੀ ਕਾਰਵਾਈ ਜ਼ਿਲ੍ਹਾ ਅਤੇ ਪੁਲਸ ਪ੍ਰਸ਼ਾਸਨ ਨਾਲ ਪੀ.ਡੀ.ਏ. ਨੇ ਸੰਯੁਕਤ ਰੂਪ ਨਾਲ ਕੀਤੀ ਹੈ। 

ਸਿਵਲ ਲਾਈਨਜ਼ ਦਾ ਸਰਕਿਲ ਰੇਟ ਵੀ ਕਾਫ਼ੀ ਵੱਧ ਹੋਣ ਕਾਰਨ ਬਜ਼ਾਰ 'ਚ ਇਸ ਦੀ ਕੀਮਤ ਕਈ ਕਰੋੜ ਰੁਪਏ ਦੱਸੀ ਗਈ ਹੈ। ਨਜੂਲ ਜ਼ਮੀਨ 'ਤੇ ਬਣੇ ਇਸ ਮਕਾਨ ਨੂੰ ਕਰੀਬ 4 ਮਹੀਨੇ ਪਹਿਲਾਂ ਸੀਲ ਕਰ ਦਿੱਤਾ ਗਿਆ ਸੀ। ਉਨ੍ਹਾਂ ਨੇ ਦੱਸਿਆ ਕਿ ਕਰੀਬ 600 ਗਜ ਖੇਤਰ 'ਚ ਬਣੇ ਇਸ ਮਕਾਨ 'ਚ ਪਹਿਲੇ ਈਟੋਨ ਦਾ ਵਰਕਸ਼ਾਪ ਸੀ। ਨਜੂਲ ਜ਼ਮੀਨ 'ਤੇ ਬਣੇ ਇਸ ਵਰਕਸ਼ਾਪ ਦਾ ਨਿਰਮਾਣ ਕਰੀਬ 10 ਸਾਲ ਪਹਿਲਾਂ ਹੋਇਆ ਦੱਸਿਆ ਜਾ ਰਿਹਾ ਹੈ। ਹਾਲਾਂਕਿ ਮਕਾਨ ਬਹੁਮੰਜ਼ਲਾ ਨਹੀਂ ਹੈ ਪਰ ਉਸ ਦਾ ਖੇਤਰਫਲ ਕਾਫ਼ੀ ਵੱਡਾ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਉਸ ਦੀ ਕਰੀਬ 60 ਕਰੋੜ ਰੁਪਏ ਮੁੱਲ ਦੀਆਂ 7 ਗੈਰ-ਕਾਨੂੰਨੀ ਅਚੱਲ ਜਾਇਦਾਦਾਂ ਨੂੰ ਪਿਛਲੇ 2 ਦਿਨਾਂ 'ਚ ਕੁਰਕ ਕਰ ਲਈਆਂ ਗਈਆਂ। 


DIsha

Content Editor

Related News