ਗੁਜਰਾਤ ਵਿਧਾਨਸਭਾ ਚੋਣਾਂ : ਕਾਂਗਰਸ ਨੇ ਜਾਰੀ ਕੀਤੀ 77 ਉਮੀਦਵਾਰਾਂ ਦੀ ਪਹਿਲੀ ਲਿਸਟ

11/19/2017 10:53:00 PM

ਨਵੀਂ ਦਿੱਲੀ — ਗੁਜਰਾਤ ਵਿਧਾਨ ਸਭਾ ਲਈ ਕਾਂਗਰਸ ਦੀ ਕੇਂਦਰੀ ਚੋਣ ਕਮੇਟੀ ਨੇ ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕੀਤੀ ਹੈ। ਗੁਜਰਾਤ ਕਾਂਗਰਸ ਪ੍ਰਧਾਨ ਭਰਤ ਸਿੰਘ ਸੋਲੰਕੀ ਨੇ ਕਿਹਾ ਕਿ ਪਾਰਟੀ ਨੇ ਅੱਜ 77 ਉਮੀਦਵਾਰਾਂ ਦੀ ਲਿਸਟ ਜਾਰੀ ਕਰ ਦਿੱਤੀ ਹੈ। 
ਇਸ ਤੋਂ ਪਹਿਲਾਂ ਮੀਡੀਆ 'ਚ ਕਾਂਗਰਸ ਦੇ 71 ਉਮੀਦਵਾਰਾਂ ਦੀ ਪਹਿਲੀ ਲਿਸਟ ਦੀ ਖਬਰ ਆਈ ਸੀ, ਜਿਸ ਨੂੰ ਗੁਜਰਾਤ ਕਾਂਗਰਸ ਪ੍ਰਧਾਨ ਭਰਤ ਸਿੰਘ ਸੋਲੰਕੀ ਨੇ ਖਾਰਜ ਕਰ ਦਿੱਤਾ। ਪਾਰਟੀ ਦੀ ਕੇਂਦਰੀ ਚੋਣ ਕਮੇਟੀ ਦੀ ਪ੍ਰਮੁੱਖ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਹੈ ਅਤੇ ਪਾਰਟੀ ਉਪ-ਪ੍ਰਧਾਨ ਰਾਹੁਲ ਗਾਂਧੀ, ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਪਾਰਟੀ ਦੇ ਕੁਝ ਸੀਨੀਅਰ ਨੇਤਾ ਇਸ ਦੇ ਸਕੱਤਰ ਹਨ। 
ਸੂਤਰਾਂ ਨੇ ਦੱਸਿਆ ਕਿ ਕਾਂਗਰਸ ਦੀ ਕੇਂਦਰੀ ਚੋਣ ਕਮੇਟੀ ਨੇ ਪਹਿਲੇ ਪੜਾਅ 'ਚ 89 ਸੀਟਾਂ ਲਈ ਹੋਣ ਵਾਲੀਆਂ ਚੋਣਾਂ 'ਚ ਕੁਝ ਉਮੀਦਵਾਰਾਂ ਦੇ ਨਾਂ 'ਤੇ ਪਿਛਲੇ ਹਫਤੇ ਹੋਈ ਬੈਠਕ 'ਚ ਚਰਚਾ ਕਰ ਲਈ ਸੀ ਪਰ ਕਿਸੇ ਦੇ ਨਾਂ ਦੀ ਘੋਸ਼ਣਾ ਨਹੀਂ ਕੀਤੀ ਸੀ। 
ਸੂਤਰਾਂ ਨੇ ਕਿਹਾ ਕਿ 182 ਸੀਟਾਂ ਲਈ ਸਾਰੇ ਉਮੀਦਵਾਰਾਂ ਦੇ ਬਾਰੇ 'ਚ ਬੈਠਕ ਦੌਰਾਨ ਚਰਚਾ ਹੋਵੇਗੀ ਪਰ ਹੋ ਸਕਦਾ ਹੈ ਕਿ ਉਹ ਸਾਰਿਆਂ ਦੇ ਨਾਮ ਘੋਸ਼ਿਤ ਨਾ ਕਰੇ। ਗੁਜਰਾਤ 'ਚ ਦੂਜੇ ਪੜਾਅ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਲਈ ਪ੍ਰਕਿਰਿਆ 14 ਨਵੰਬਰ ਤੋਂ ਹੀ ਸ਼ੁਰੂ ਹੋ ਗਈ ਅਤੇ ਪਰਚਾ ਦਾਖਲ ਕਰਨ ਦੀ ਆਖਰੀ ਤਰੀਕ 21 ਨਵੰਬਰ ਹੈ। ਦੂਜੇ ਪੜਾਅ ਲਈ ਨਾਮਜ਼ਦਗੀ ਪੱਤਰ ਭਰਨ ਦੀ ਪ੍ਰਕਿਰਿਆ 20 ਨਵੰਬਰ ਤੋਂ ਸ਼ੁਰੂ ਹੋਵੇਗੀ। ਗੁਜਰਾਤ ਵਿਧਾਨ ਸਭਾ ਚੋਣਾਂ 'ਚ ਵੋਟਾਂ ਦੀ ਗਿਣਤੀ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਲਈ ਹੋਈਆਂ ਚੋਣਾਂ ਦੇ ਨਾਲ 18 ਦਸੰਬਰ ਨੂੰ ਹੋਵੇਗੀ।


Related News