ਗੁਜਰਾਤ: ਗਾਂਧੀਨਗਰ ''ਚ ਉਸਾਰੀ ਅਧੀਨ ਇਮਾਰਤ ਦਾ ਹਿੱਸਾ ਡਿੱਗਾ, 10 ਤੋਂ ਵੱਧ ਮਜ਼ਦੂਰਾਂ ਦੇ ਮਲਬੇ ਹੇਠ ਦੱਬਣ ਦਾ ਖਦਸ਼ਾ
Thursday, Sep 10, 2026 - 12:17 AM (IST)
ਗਾਂਧੀਨਗਰ (ਗੁਜਰਾਤ) : ਗੁਜਰਾਤ ਦੇ ਗਾਂਧੀਨਗਰ ਵਿੱਚ ਇੱਕ ਵੱਡਾ ਹਾਦਸਾ ਵਾਪਰਨ ਦੀ ਖ਼ਬਰ ਹੈ, ਜਿੱਥੇ ਕੁੜਾਸਨ ਇਲਾਕੇ 'ਚ ਨਿਰਮਾਣ ਅਧੀਨ ਇਮਾਰਤ ਦਾ ਸਲੈਬ (ਹਿੱਸਾ) ਅਚਾਨਕ ਡਿੱਗ ਗਿਆ। ਇਸ ਘਟਨਾ ਤੋਂ ਬਾਅਦ ਮੌਕੇ 'ਤੇ ਹਫੜਾ-ਦਫੜੀ ਮਚ ਗਈ।
ਮਲਬੇ ਹੇਠਾਂ ਦੱਬੇ ਮਜ਼ਦੂਰ
ਸ਼ੁਰੂਆਤੀ ਜਾਣਕਾਰੀ ਅਨੁਸਾਰ ਮਲਬੇ ਹੇਠਾਂ 10 ਤੋਂ ਵੱਧ ਮਜ਼ਦੂਰਾਂ ਦੇ ਦੱਬੇ ਹੋਣ ਦੀ ਸ਼ੰਕਾ ਜਤਾਈ ਜਾ ਰਹੀ ਹੈ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ 'ਤੇ ਪਹੁੰਚੀਆਂ ਅਤੇ ਰਾਹਤ ਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ।
#WATCH | Gujarat | Rescue operations are underway at the site of an under-construction building collapse in the Kudasan area of Gandhinagar. More details awaited
— ANI (@ANI) September 9, 2026
Deputy Chief Minister Harsh Sanghavi is present at the site. pic.twitter.com/EdYW7vYOkm
5 ਜ਼ਖ਼ਮੀ ਹਸਪਤਾਲ ਪਹੁੰਚਾਏ
ਪੁਲਸ ਅਨੁਸਾਰ ਹਾਦਸੇ ਵਿੱਚ 5 ਲੋਕ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ। ਗਾਂਧੀਨਗਰ ਫਾਇਰ ਆਫਿਸ ਦੇ ਰਾਜੇਸ਼ ਪਟੇਲ ਨੇ ਦੱਸਿਆ ਕਿ ਕੁੜਾਸਨ ਇਲਾਕੇ ਵਿੱਚ ਇਹ ਹਾਦਸਾ ਵਾਪਰਿਆ ਹੈ ਅਤੇ ਫਾਇਰ ਵਿਭਾਗ ਦੀਆਂ ਟੀਮਾਂ ਮਲਬਾ ਹਟਾ ਕੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਵਿੱਚ ਜੁਟੀਆਂ ਹੋਈਆਂ ਹਨ।
ਇਹ ਵੀ ਪੜ੍ਹੋ : ਵੱਡੀ ਖ਼ਬਰ: 2 ਟਰੱਕ ਭਰ ਕੇ ਨਸ਼ਾ ਲਿਆਂਦੇ ਤਸਕਰ ਕਾਬੂ! ਕੁਇੰਟਲਾਂ ਦੇ ਹਿਸਾਬ ਨਾਲ ਮਿਲਿਆ ਨਸ਼ਾ
ਡਿਪਟੀ CM ਨੇ ਲਿਆ ਜਾਇਜ਼ਾ
ਘਟਨਾ ਤੋਂ ਬਾਅਦ ਗੁਜਰਾਤ ਦੇ ਡਿਪਟੀ ਸੀ. ਐੱਮ. ਹਰਸ਼ ਸੰਘਵੀ ਮੌਕੇ 'ਤੇ ਪਹੁੰਚੇ ਅਤੇ ਉਨ੍ਹਾਂ ਨੇ ਘਟਨਾ ਸਥਾਨ 'ਤੇ ਚੱਲ ਰਹੇ ਰਾਹਤ ਅਤੇ ਬਚਾਅ ਕਾਰਜਾਂ ਦਾ ਜਾਇਜ਼ਾ ਲਿਆ। ਫਿਲਹਾਲ ਮੌਕੇ 'ਤੇ ਰੈਸਕਿਊ ਆਪ੍ਰੇਸ਼ਨ ਲਗਾਤਾਰ ਜਾਰੀ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
