ਮਾਤਾ ਵੈਸ਼ਣੋ ਦੇਵੀ ਜਾਣ ਵਾਲੇ ਭਗਤਾਂ ਲਈ ਵੱਡੀ ਖੁਸ਼ਖਬਰੀ! ਖਿੜ ਜਾਣਗੇ ਸ਼ਰਧਾਲੂਆਂ ਦੇ ਚਿਹਰੇ
Saturday, Dec 07, 2024 - 12:59 AM (IST)
ਨੈਸ਼ਨਲ ਡੈਸਕ- ਰੇਲਵੇ ਪ੍ਰਸ਼ਾਸਨ ਨੇ ਯਾਤਰੀਆਂ ਦੀ ਸਹੂਲਤ ਲਈ ਇਕ ਨਵੀਂ ਪਹਿਲ ਦੀ ਸ਼ੁਰੂਆਤ ਕੀਤੀ ਹੈ। ਹੁਣ ਰੇਲਵੇ ਸਟੇਸ਼ਨ 'ਤੇ ਬੈਟਰੀ ਕਾਰ ਸੇਵਾ ਦਿੱਤੀ ਜਾਵੇਗੀ, ਜੋ ਯਾਤਰੀਆਂ ਨੂੰ ਪਲੇਟਫਾਰਮ ਤੋਂ ਪਾਰਕਿੰਗ ਅਤੇ ਪਾਰਕਿੰਗ ਤੋਂ ਪਲੇਟਫਾਰਮ ਤਕ ਪਹੁੰਚਾਏਗੀ। ਇਹ ਸੇਵਾ ਖਾਸਤੌਰ 'ਤੇ ਜੰਮੂ ਅਤੇ ਕਸ਼ਮੀਰ ਦੇ ਕਟੜਾ ਸ਼ਹਿਰ 'ਚ ਸਥਿਤ ਵੈਸ਼ਣੋ ਦੇਵੀ ਮੰਦਰ ਦੇ ਸ਼ਰਧਾਲੂਆਂ ਲਈ ਸ਼ੁਰੂ ਕੀਤੀ ਗਈ ਹੈ, ਤਾਂ ਜੋ ਉਨ੍ਹਾਂ ਨੂੰ ਭਾਰੀ ਬੈਗ ਅਤੇ ਲੰਬੀ ਦੂਰੀ 'ਤੇ ਚੱਲਣ ਦੀ ਪਰੇਸ਼ਾਨੀ ਤੋਂ ਰਾਹਤ ਮਿਲ ਸਕੇ। ਇਸ ਕਦਮ ਨਾਲ ਬਜ਼ੁਰਗ ਸ਼ਰਧਾਲੂਆਂ ਲਈ ਮੰਦਰ ਦੇ ਦਰਸ਼ਨ ਕਰਨਾ ਹੋਰ ਵੀ ਆਸਾਨ ਹੋ ਜਾਵੇਗਾ।
ਇਹ ਵੀ ਪੜ੍ਹੋ- FREE ਮਿਲ ਰਿਹੈ 3 ਮਹੀਨਿਆਂ ਦਾ ਰੀਚਾਰਜ!
ਬੈਟਰੀ ਕਾਰ ਸੇਵਾ ਦੀ ਸ਼ੁਰੂਆਤ ਦੇ ਪਹਲੇ ਪੜਾਅ 'ਚ 5 ਕਾਰਾਂ ਉਪਲੱਬਧ ਹੋਣਗੀਆਂ। ਯਾਤਰੀਆਂ ਨੂੰ 50 ਰੁਪਏ 'ਚ ਇਕ ਸਵਾਰੀ ਅਤੇ 250 ਰੁਪਏ 'ਚ ਪੂਰੀ ਬੈਟਰੀ ਕਾਰ ਬੁੱਕ ਕਰਨ ਦਾ ਆਪਸ਼ਨ ਮਿਲੇਗਾ। ਵੈਸ਼ਣੋ ਦੇਵੀ ਯਾਤਰਾ 'ਚ ਸ਼ਰਧਾਲੂਆਂ ਨੂੰ ਲੰਬਾ ਪੈਦਲ ਰਸਤਾ ਤੈਅ ਕਰਨਾ ਪੈਂਦਾ ਹੈ, ਜਿਸ ਨਾਲ ਉਨ੍ਹਾਂ ਨੂੰ ਕਾਫੀ ਮੁਸ਼ਕਿਲ ਹੁੰਦ ਹੈ। ਇਸ ਨਵੀਂ ਸੇਵਾ ਨਾਲ ਸ਼ਰਧਾਲੂਆਂ ਨੂੰ ਰਾਹਤ ਮਿਲੇਗੀ ਅਤੇ ਸਫਰ ਆਰਾਮਦਾਇਕ ਬਣੇਗਾ।
ਇਸ ਸਹੂਲਤ ਦਾ ਲਾਭ ਲੈਣ ਲਈ ਭਾਰਤੀ ਰੇਲਵੇ ਦੇ ਐਪ ਤੋਂ ਬੈਟਰੀ ਕਾਰ ਬੁੱਕ ਕੀਤੀ ਜਾ ਸਕਦੀ ਹੈ। ਇਸ ਲਈ IRCTC ਦੇ ਐਪ 'ਚ ਬੈਟਰੀ ਕਾਰ ਬੁਕਿੰਗ ਦਾ ਆਪਸ਼ਨ ਮਿਲੇਗਾ। ਇਸ ਦੇ ਨਾਲ ਹੀ ਸਰਕਾਰ ਵੈਸ਼ਣੋ ਦੇਵੀ ਮੰਦਰ ਤਕ ਪਹੁੰਚਣ 'ਚ ਸਮਾਂ ਬਚਾਉਣ ਲਈ ਰੇਪਵੇ ਪ੍ਰੋਜੈਕਟ 'ਤੇ ਵੀ ਕੰਮ ਕਰ ਰਹੀ ਹੈ। ਇਸ ਪ੍ਰੋਜੈਕਟ ਦੇ ਪੂਰਾ ਹੋਣ 'ਤੇ ਸ਼ਰਧਾਲੂ 7 ਘੰਟਿਆਂ ਦੀ ਚੜ੍ਹਾਈ ਨੂੰ ਸਿਰਫ 1 ਘੰਟੇ 'ਚ ਹੀ ਪੂਰਾ ਕਰ ਸਕਣਗੇ।
ਇਹ ਵੀ ਪੜ੍ਹੋ- ਪਰਦੇਸੋਂ ਅੱਧੀ ਰਾਤ ਸਰਪ੍ਰਾਈਜ਼ ਦੇਣ ਆਇਆ ਪਤੀ, ਅੱਗੋਂ ਪਤਨੀ ਨੂੰ ਬਿਸਤਰੇ 'ਚ ਹੋਰ ਬੰਦੇ ਨਾਲ ਵੇਖ ਰਹਿ ਗਿਆ ਦੰਗ