ਦਾਦੇ ਦੀ ਅੰਤਿਮ ਇੱਛਾ ਪੂਰੀ ਕਰ ਲਾੜੀ ਲੈਣ ਹੈਲੀਕਾਪਟਰ ''ਚ ਪਹੁੰਚਿਆ ਪੋਤਾ
Friday, Apr 04, 2025 - 06:07 PM (IST)

ਫਰੀਦਾਬਾਦ- ਇਰਫਾਨ ਨੇ ਆਪਣੇ ਦਾਦਾ ਜੀ ਦੀ ਅੰਤਿਮ ਇੱਛਾ ਪੂਰੀ ਕਰ ਕੇ ਆਪਣੇ ਵਿਆਹ ਨੂੰ ਯਾਦਗਾਰ ਬਣਾ ਲਿਆ ਹੈ। ਦਰਅਸਲ ਦਾਦਾ ਦੀ ਅੰਤਿਮ ਇੱਛਾ ਸੀ ਕਿ ਪੋਤਾ ਲਾੜੀ ਨੂੰ ਲੈਣ ਲਈ ਹੈਲੀਕਾਪਟਰ ਰਾਹੀਂ ਜਾਵੇ। ਅੱਜ ਪੋਤੇ ਨੇ ਆਪਣੇ ਦਾਦੇ ਦੀ ਅੰਤਿਮ ਇੱਛਾ ਪੂਰੀ ਕਰਦੇ ਹੋਏ ਹੈਲੀਕਾਪਟਰ ਰਾਹੀਂ ਮੇਵਾਤ ਪਿਨਗੂਵਾ ਲਈ ਰਵਾਨਾ ਹੋਇਆ।
ਦਰਅਸਲ ਅੱਜ ਫਰੀਦਾਬਾਦ ਦੇ ਦੁਸਹਿਰਾ ਗਰਾਊਂਡ 'ਚ ਹੈਲੀਕਾਪਟਰ ਦੇ ਅਚਾਨਕ ਉਤਰਨ ਤੋਂ ਬਾਅਦ ਲੋਕ ਹੈਰਾਨ ਰਹਿ ਗਏ ਕਿ ਇਹ ਹੈਲੀਕਾਪਟਰ ਇੱਥੇ ਕੀ ਕਰ ਰਿਹਾ ਹੈ, ਜਿਸ ਤੋਂ ਬਾਅਦ ਜਦੋਂ ਲੋਕ ਮੌਕੇ 'ਤੇ ਪਹੁੰਚੇ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਇਕ ਨੌਜਵਾਨ ਆਪਣੀ ਲਾੜੀ ਨੂੰ ਲੈਣ ਹੈਲੀਕਾਪਟਰ 'ਚ ਸਵਾਰ ਹੋ ਕੇ ਆਇਆ ਹੈ।
ਦਾਦਾ ਨੇ 4 ਸਾਲ ਪਹਿਲਾਂ ਜਤਾਈ ਸੀ ਇੱਛਾ
ਲਾੜੇ ਇਰਫਾਨ ਨੇ ਦੱਸਿਆ ਕਿ ਕਰੀਬ 4 ਸਾਲ ਪਹਿਲਾਂ ਉਸ ਦੇ ਦਾਦਾ ਜੀ ਨੇ ਉਸ ਕੋਲ ਆਪਣੀ ਇੱਛਾ ਜਤਾਈ ਸੀ ਕਿ ਉਹ ਆਪਣੀ ਲਾੜੀ ਲੈਣ ਲਈ ਹੈਲੀਕਾਪਟਰ ਤੋਂ ਬਾਰਾਤ ਲੈ ਕੇ ਜਾਵੇ ਅਤੇ ਅੱਜ ਉਸ ਦੇ ਦਾਦਾ ਇਸ ਦੁਨੀਆ 'ਚ ਨਹੀਂ ਰਹੇ। ਇਸ ਲਈ ਉਨ੍ਹਾਂ ਦੀ ਅੰਤਿਮ ਇੱਛਾ ਪੂਰੀ ਕਰਨ ਲਈ ਉਹ ਹੈਲੀਕਾਪਟਰ ਰਾਹੀਂ ਆਪਣੇ ਬਾਰਾਤ ਲੈ ਕੇ ਜਾ ਰਿਹਾ ਹੈ ਅਤੇ ਇਸ ਗੱਲ ਤੋਂ ਉਹ ਬਹੁਤ ਖੁਸ਼ ਹੈ।