ਕੇਂਦਰ ਸਰਕਾਰ ਦਾ ਵੱਡਾ ਐਕਸ਼ਨ! ਬੰਦ ਕੀਤੇ 55 ਲੱਖ SIM, ਤੁਸੀਂ ਤਾਂ ਨਹੀਂ ਕਰਦੇ ਇਹ ਗਲਤੀ
Sunday, Dec 17, 2023 - 07:07 PM (IST)
ਗੈਜੇਟ ਡੈਸਕ- ਭਾਰਤ ਸਰਕਾਰ ਨੇ ਇਕ ਵੱਡਾ ਐਕਸ਼ਨ ਲੈਂਦੇ ਹੋਏ ਕੁੱਲ 55 ਲੱਖ ਫੋਨ ਨੰਬਰਾਂ ਨੂੰ ਬੰਦ ਕਰ ਦਿੱਤਾ ਹੈ। ਦਰਅਸਲ, ਆਨਲਾਈਨ ਫਰਾਡ ਭਾਰਤ 'ਚ ਇਕ ਵੱਡੀ ਸਮੱਸਿਆ ਬਣ ਰਹੀ ਹੈ। ਭਾਰਤ 'ਚ ਵੱਡੇ ਪੱਧਰ 'ਤੇ ਫਰਜ਼ੀ ਸਿਮ ਦਾ ਜਾਲ ਵਿਛਿਆ ਹੋਇਆ ਹੈ। ਮਤਲਬ ਲੋਕ ਫਰਜ਼ੀ ਦਸਤਾਵੇਜ਼ ਰਾਹੀਂ ਸਿਮ ਕਾਰਡ ਹਾਸਿਲ ਕਰ ਲੈਂਦੇ ਹਨ, ਫਿਰ ਇਸ ਸਿਮ ਕਾਰਡ ਨਾਲ ਆਨਲਾਈਨ ਫਰਾਡ ਨੂੰ ਅੰਜ਼ਾਮ ਦਿੱਤਾ ਜਾਂਦਾ ਹੈ। ਆਏ ਦਿਨ ਸਾਈਬਰ ਸਕੈਮ ਦੇ ਨਵੇਂ-ਨਵੇਂ ਮਾਮਲੇ ਪੜ੍ਹਨ ਨੂੰ ਮਿਲ ਰਹੇ ਹਨ। ਇਨ੍ਹਾਂ 'ਚ ਜ਼ਿਆਦਾਤਰ ਲੋਕ ਆਪਣੇ ਲੱਖਾਂ ਰੁਪਏ ਗੁਆ ਦਿੰਦੇ ਹਨ, ਜਦੋਂਕਿ ਕੁਝ ਮਾਮਲਿਆਂ 'ਚ ਲੋਕ 1 ਕਰੋੜ ਰੁਪਏ ਤੋਂ ਵੀ ਜ਼ਿਆਦਾ ਰੁਪਏ ਗੁਆ ਚੁੱਕੇ ਹਨ। ਅਜਿਹੇ 'ਚ ਫਰਾਡ ਕਰਨ ਵਾਲਿਆਂ ਦੀ ਪਛਾਣ ਕਰ ਪਾਉਣਾ ਮੁਸ਼ਕਿਲ ਹੋ ਜਾਂਦਾ ਹੈ। ਹਾਲਾਂਕਿ, ਹੁਣ ਸਰਕਾਰ ਨੇ ਵੱਡਾ ਐਕਸ਼ਨ ਲੈਂਦੇ ਹੋਏ 55 ਲੱਖ ਫੋਨ ਕੁਨੈਕਸ਼ਨਾਂ ਨੂੰ ਬੰਦ ਕਰ ਦਿੱਤਾ ਹੈ।
ਇਹ ਵੀ ਪੜ੍ਹੋ- ਸੈਮਸੰਗ ਤੋਂ ਬਾਅਦ iPhone ਯੂਜ਼ਰਜ਼ ਲਈ ਸਰਕਾਰ ਨੇ ਜਾਰੀ ਕੀਤਾ ਅਲਰਟ, ਤੁਰੰਤ ਕਰੋ ਇਹ ਕੰਮ
ਸੰਚਾਰ ਮੰਤਰੀ ਦੇਵੁਸਿੰਘ ਚੌਹਾਨ ਨੇ ਸੰਸਦ 'ਚ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜਾਂਚ 'ਚ ਪਾਇਆ ਗਿਆ ਹੈ ਕਿ ਫਰਜ਼ੀ ਆਈ.ਡੀ. ਕਾਰਡ ਦੀ ਮਦਦ ਨਾਲ ਲਏ ਗਏ ਸਿਮ ਕਾਰਡ ਨੂੰ ਬੰਦ ਕਰ ਦਿੱਤਾ ਗਿਆ ਹੈ। ਇਨ੍ਹਾਂ ਮੋਬਾਇਲ ਕੁਨੈਕਸ਼ਨਾਂ ਦੀ ਗਿਣਤੀ ਕਰੀਬ 55 ਲੱਖ ਦੀ ਹੈ। ਨਾਲ ਹੀ ਸਾਈਬਰ ਫਰਾਡ 'ਚ ਸ਼ਾਮਲ 1.32 ਲੱਖ ਮੋਬਾਇਲ ਫੋਨਾਂ ਨੂੰ ਵੀ ਬਲਾਕ ਕੀਤਾ ਗਿਆ ਹੈ। ਇਹ ਇਕ ਵੱਡਾ ਐਕਸ਼ਨ ਹੈ।
ਕੇਂਦਰ ਸਰਕਾਰ ਨੇ ਸੰਚਾਰ ਸਾਥੀ ਪੋਰਟਲ ਰਾਹੀਂ ਫੇਕ ਦਸਤਾਵੇਜ਼ਾਂ ਰਾਹੀਂ ਹਾਸਿਲ ਕੀਤੇ ਗਏ ਸਿਮ ਕਾਰਡ ਦੀ ਪਛਾਣ ਕੀਤੀ। ਇੰਨਾ ਹੀ ਨਹੀਂ ਸਰਕਾਰ ਨੇ ਲੋਕਾਂ ਵੱਲੋਂ ਮਿਲੀਆਂ ਸ਼ਿਕਾਇਤਾਂ 'ਤੇ ਐਕਸ਼ਨ ਲੈਂਦੇ ਹੋਏ 13.42 ਲੱਖ ਕੁਨੈਕਸ਼ਨਾਂ ਨੂੰ ਬਲਾਕ ਕਰ ਦਿੱਤਾ ਹੈ। ਦੱਸ ਦੇਈਏ ਕਿ ਫਰਜ਼ੀ ਦਸਤਾਵੇਜ਼ ਦੇ ਆਧਾਰ 'ਤੇ ਲਏ ਗਏ ਸਿਮ ਕਾਰਡ ਰਾਹੀਂ ਸਾਈਬਰ ਫਰਾਡ ਅਤੇ ਲੋਕਾਂ ਨੂੰ ਠੱਗਣ ਦਾ ਕੰਮ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ- ਆਨਲਾਈਨ ਖ਼ਰੀਦੇ 20 ਹਜ਼ਾਰ ਰੁਪਏ ਦੇ ਹੈੱਡਫੋਨ, ਬਾਕਸ ਖੋਲ੍ਹਦੇ ਹੀ ਉੱਡੇ ਹੋਸ਼
ਕੀ ਹੈ ਸੰਚਾਰ ਸਾਥੀ ਪੋਰਟਲ
ਸੰਚਾਰ ਸਾਥੀ ਪੋਰਟਲ ਨੂੰ ਲੋਕਾਂ ਦੀ ਸਹੂਲਤ ਲਈ ਤਿਆਰ ਕੀਤਾ ਗਿਆ ਹੈ। ਇਸਦੀ ਮਦਦ ਨਾਲ ਚੋਰੀ ਜਾਂ ਗੁੰਮ ਹੋਏ ਸਮਾਰਟਫੋਨ ਨੂੰ ਆਸਾਨੀ ਨਾਲ ਲੱਭਿਆ ਜਾ ਸਕੇਗਾ। ਫੋਨ ਗੁੰਮ ਜਾਂ ਚੋਰੀ ਹੋਣ 'ਤੇ ਇਸ ਪੋਰਟਲ 'ਤੇ ਤੁਰੰਤ ਰਿਪੋਰਟ ਕਰ ਸਕਦੇ ਹੋ। ਇਸਤੋਂ ਬਾਅਦ ਤੁਹਾਡਾ ਫੋਨ ਬਲਾਕ ਹੋ ਜਾਵੇਗਾ ਤਾਂ ਜੋ ਤੁਹਾਡੇ ਫੋਨ 'ਚੋਂ ਜ਼ਰੂਰੀ ਡਿਟੇਲਸ ਲੀਕ ਨਾ ਹੋਵੇ ਅਤੇ ਉਸ ਫੋਨ ਦਾ ਕੋਈ ਗਲਤ ਇਸਤੇਮਾਲ ਨਾ ਕਰੇ। ਜੇਕਰ ਚੋਰ ਤੁਹਾਡਾ ਸਿਮ ਕਾਰਡ ਕੱਢ ਕੇ ਉਸ ਫੋਨ 'ਚ ਦੂਜਾ ਸਿਮ ਵੀ ਪਾਉਂਦਾ ਹੈ ਤਾਂ ਉਹ ਵੀ ਬਲਾਕ ਹੋ ਜਾਵੇਗਾ। ਇੰਨਾ ਹੀ ਨਹੀਂ ਕੋਈ ਹੋਰ ਵਿਅਕਤੀ ਤੁਹਾਡੇ ਆਈ.ਡੀ. ਪਰੂਫ 'ਤੇ ਸਿਮ ਤਾਂ ਨਹੀਂ ਚਲਾ ਰਿਹਾ, ਇਹ ਵੀ ਸੰਚਾਰ ਸਾਥੀ ਪੋਰਟਲ ਤੋਂ ਚੈੱਕ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ- OnePlus ਦੇ ਸਮਾਰਟਫੋਨ ਘੱਟ ਕੀਮਤ 'ਚ ਖ਼ਰੀਦਣ ਦਾ ਸ਼ਾਨਦਾਰ ਮੌਕਾ, ਟੈਬਲੇਟ 'ਤੇ ਵੀ ਮਿਲ ਰਹੀ ਭਾਰੀ ਛੋਟ