ਰਾਜਪਾਲ ਸੱਤਿਆਪਾਲ ਮਲਿਕ ਨੇ ਕੀਤੀ ਪੀ.ਐੱਮ. ਮੋਦੀ ਨਾਲ ਮੁਲਾਕਾਤ

09/16/2019 2:32:13 PM

ਨਵੀਂ ਦਿੱਲੀ— ਜੰਮੂ-ਕਸ਼ਮੀਰ ਦੇ ਰਾਜਪਾਲ ਸੱਤਿਆਪਾਲ ਮਲਿਕ ਨੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਰਾਜਪਾਲ ਨੇ ਪ੍ਰਧਾਨ ਮੰਤਰੀ ਨੂੰ ਘਾਟੀ ਦੇ ਹਾਲਾਤ ਬਾਰੇ ਜਾਣਕਾਰੀ ਦਿੱਤੀ। ਮੁਲਾਕਾਤ ਦੌਰਾਨ ਕਈ ਅਹਿਮ ਮੁੱਦਿਆਂ 'ਤੇ ਚਰਚਾ ਹੋਈ। ਜ਼ਿਕਰਯੋਗ ਹੈ ਕਿ ਜੰਮੂ ਦੇ ਕਠੁਆ 'ਚ ਰਾਜਪਾਲ ਸੱਤਿਆਪਾਲ ਮਲਿਕ ਨੇ ਜੀ.ਐੱਮ.ਸੀ. ਕਠੁਆ ਦੇ ਉਦਘਾਟਨ ਤੋਂ ਬਾਅਦ ਰਾਜ ਦੇ ਹਾਲਾਤਾਂ ਅਤੇ ਜ਼ਰੂਰਤਾਂ ਨੂੰ ਲੈ ਕੇ ਕੇਂਦਰ ਸਰਕਾਰ ਦੀ ਤਾਰੀਫ਼ ਕਰਦੇ ਹੋਏ ਕਿਹਾ ਸੀ ਕਿ ਦਿੱਲੀ ਦਾ ਰਵੱਈਆ ਹੈ, ਜੋ ਮੰਗੋਗੇ ਉਹ ਮਿਲੇਗਾ। ਕੋਈ ਵੀ ਚੀਜ਼ ਅਜਿਹੀ ਨਹੀਂ, ਜੋ ਪ੍ਰਧਾਨ ਮੰਤਰੀ ਨਾ ਦੇ ਸਕਦੇ ਹੋਣ। ਇਸ ਬਿਆਨ ਤੋਂ ਬਾਅਦ ਰਾਜਪਾਲ ਦੀ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਨੂੰ ਲੈ ਕੇ ਘਾਟੀ ਦੇ ਲੋਕਾਂ 'ਚ ਕਾਫੀਆਂ ਉਮੀਦਾਂ ਜਗੀਆਂ ਹਨ।

ਰਾਜਪਾਲ ਨੇ ਕਿਹਾ ਸੀ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਕਾਰਨ ਜੇਕਰ ਨੇਤਾਵਾਂ ਨੂੰ ਲੱਗਦਾ ਹੈ ਕਿ ਕੁਝ ਗਵਾਇਆ ਹੈ ਤਾਂ ਵਧ ਤੋਂ ਵਧ ਪਾਉਣ ਦੀ ਕੋਸ਼ਿਸ਼ ਕਰਨ। ਕੇਂਦਰ ਨੇ ਹੱਥ ਖੋਲ੍ਹ ਰੱਖੇ ਹਨ ਅਤੇ ਜੰਮੂ-ਕਸ਼ਮੀਰ ਦੇ ਵਿਕਾਸ 'ਚ ਤੇਜ਼ੀ ਲਿਆਈ ਜਾ ਰਹੀ ਹੈ। ਕਿਹਾ ਕਿ ਮੈਡੀਕਲ ਕਾਲਜ ਦਾ ਉਦਘਾਟਨ ਕਰਦੇ ਸਮੇਂ ਅਜਿਹਾ ਪ੍ਰਤੀਤ ਹੁੰਦਾ ਹੈ ਜਿਵੇਂ ਕਿਸੇ ਮੰਦਰ ਦਾ ਸ਼ੁੱਭ ਆਰੰਭ ਕਰ ਰਿਹਾ ਹਾਂ। ਇਨ੍ਹਾਂ ਸੰਸਥਾਨਾਂ ਤੋਂ ਡਾਕਟਰ, ਨਰਸ, ਨਰਸਿੰਗ ਦੇ ਰੂਪ 'ਚ ਨਿਕਲਣ ਵਾਲੇ ਲੋਕਾਂ ਨੂੰ ਭਗਵਾਨ ਦੀ ਪ੍ਰਤੀ ਮੂਰਤੀ ਮੰਨਦਾ ਹਾਂ। ਅਨੰਤਨਾਗ, ਬਾਰਾਮੂਲਾ, ਰਾਜੌਰੀ, ਕਠੁਆ ਅਤੇ ਡੋਡਾ ਨੂੰ 5 ਕਾਲਜ ਮਿਲੇ ਹਨ। ਕੁਪਵਾੜਾ, ਹੰਦਵਾੜਾ ਅਤੇ ਲੇਹ ਲਈ ਵੀ ਨਵੇਂ ਕਾਲਜ ਮਿਲੇ ਹਨ। ਦੇਸ਼ 'ਚ ਕਿਸੇ ਵੀ ਰਾਜ ਨੂੰ ਇੰਨੇ ਮੈਡੀਕਲ ਕਾਲਜ ਨਹੀਂ ਮਿਲੇ ਹਨ, ਜਿਨ੍ਹਾਂ ਨੂੰ ਹੁਣ ਅਸੀਂ ਮਿਲ ਕੇ ਕਾਮਯਾਬ ਬਣਾਉਣਾ ਹੈ। ਡਾਕਟਰਾਂ ਦੀ ਕਮੀ ਸੀ, ਜਿਸ ਲਈ ਸ਼ੁੱਕਰਵਾਰ ਨੂੰ ਹੀ 800 ਡਾਕਟਰਾਂ ਦੀ ਨਿਯੁਕਤੀ ਦਾ ਫੈਸਲਾ ਲਿਆ ਗਿਆ ਹੈ ਅਤੇ ਰਾਜ 'ਚ ਹੁਣ 4500 ਡਾਕਟਰ ਹੋ ਜਾਣਗੇ।


DIsha

Content Editor

Related News