ਇੰਜੀਨੀਅਰਿੰਗ ਦੀ ਪੜ੍ਹਾਈ ਲਈ ਬੁਨਿਆਦੀ ਢਾਂਚਾ ਵਧਾਉਣ ਦੀ ਦਿਸ਼ਾ ''ਚ ਕੰਮ ਕਰ ਰਹੀ ਹੈ ਸਰਕਾਰ: PM ਮੋਦੀ

Thursday, Sep 15, 2022 - 09:38 AM (IST)

ਨਵੀਂ ਦਿੱਲੀ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਇੰਜੀਨੀਅਰ ਦਿਹਾੜੇ ਮੌਕੇ ਲੋਕਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਭਾਰਤ ਦੀ ਖੁਸ਼ਕਿਸਮਤੀ ਹੈ ਕਿ ਉਸ ਕੋਲ ਵੱਡੀ ਗਿਣਤੀ 'ਚ ਹੁਨਰਮੰਦ ਅਤੇ ਪ੍ਰਤਿਭਾਸ਼ਾਲੀ ਇੰਜੀਨੀਅਰ ਹਨ, ਜਿਨ੍ਹਾਂ ਨੇ ਰਾਸ਼ਟਰ ਨਿਰਮਾਣ ਵਿਚ ਜ਼ਿਕਰਯੋਗ ਯੋਗਦਾਨ ਪਾਇਆ ਹੈ। ਇੰਜੀਨੀਅਰ ਦਿਹਾੜਾ ਮੈਸੂਰ ਕਿੰਗਡਮ ਦੇ ਤਤਕਾਲੀ ਦੀਵਾਨ ਐੱਮ ਵਿਸ਼ਵੇਸ਼ਵਰਯਾ ਦੇ ਜਨਮ ਦਿਨ ਮੌਕੇ ਮਨਾਇਆ ਜਾਂਦਾ ਹੈ, ਜੋ ਇੰਜੀਨੀਅਰਿੰਗ ਦੇ ਖੇਤਰ ਵਿਚ ਆਪਣੇ ਮੋਹਰੀ ਕੰਮ ਲਈ ਜਾਣੇ ਜਾਂਦੇ ਸਨ।

PunjabKesari

ਮੋਦੀ ਨੇ ਟਵੀਟ ਕੀਤਾ,''ਇੰਜੀਨੀਅਰ ਦਿਹਾੜੇ 'ਤੇ ਸਾਰੇ ਇੰਜੀਨੀਅਰਾਂ ਨੂੰ ਸ਼ੁੱਭਕਾਮਨਾਵਾਂ। ਸਾਡਾ ਦੇਸ਼ ਖੁਸ਼ਕਿਸਮਤ ਹੈ ਕਿ ਸਾਡੇ ਕੋਲ ਅਜਿਹੇ ਹੁਨਰਮੰਦ ਅਤੇ ਪ੍ਰਤਿਭਾਸ਼ਾਲੀ ਇੰਜੀਨੀਅਰਾਂ ਦੀ ਵੱਡੀ ਗਿਣਤੀ ਹੈ, ਜੋ ਰਾਸ਼ਟਰ ਨਿਰਮਾਣ ਵਿਚ ਸ਼ਾਨਦਾਰ ਯੋਗਦਾਨ ਪਾ ਰਹੇ ਹਨ। ਸਾਡੀ ਸਰਕਾਰ ਹੋਰ ਇੰਜੀਨੀਅਰਿੰਗ ਕਾਲਜਾਂ ਦੇ ਨਿਰਮਾਣ ਸਮੇਤ ਇੰਜੀਨੀਅਰਿੰਗ ਅਧਿਐਨ ਲਈ ਬੁਨਿਆਦੀ ਢਾਂਚੇ ਨੂੰ ਵਧਾਉਣ ਲਈ ਕੰਮ ਕਰ ਰਹੀ ਹੈ।'' ਉਨ੍ਹਾਂ ਕਿਹਾ,“ਇੰਜੀਨੀਅਰਸ ਦਿਹਾੜੇ 'ਤੇ, ਅਸੀਂ ਸਰ ਐੱਮ. ਵਿਸ਼ਵੇਸ਼ਵਰਿਆ ਦੇ ਸ਼ਾਨਦਾਰ ਯੋਗਦਾਨ ਨੂੰ ਯਾਦ ਕਰਦੇ ਹਾਂ। ਉਹ ਇੰਜਨੀਅਰਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਕੁਝ ਵੱਖਰਾ ਕਰਨ ਲਈ ਪ੍ਰੇਰਿਤ ਕਰਦੇ ਰਹਿਣ, ਇਹੀ ਕਾਮਨਾ ਹੈ।" ਪ੍ਰਧਾਨ ਮੰਤਰੀ ਨੇ ਆਪਣੇ ਮਨ ਕੀ ਬਾਤ ਪ੍ਰੋਗਰਾਮ ਦਾ ਇਕ ਅੰਸ਼ ਵੀ ਸਾਂਝਾ ਕੀਤਾ, ਜਿਸ ਵਿਚ ਉਹ ਇਸ ਵਿਸ਼ੇ 'ਤੇ ਗੱਲ ਕਰਦੇ ਸੁਣਾਈ ਦੇ ਰਹੇ ਹਨ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News