ਰਾਫੇਲ ਸੌਦਾ ਪਹਿਲਾਂ ਤੋਂ ਸਸਤਾ ਤੇ ਬਿਹਤਰ ਸ਼ਰਤਾਂ ''ਤੇ : ਸਰਕਾਰ

Friday, Jan 18, 2019 - 08:10 PM (IST)

ਰਾਫੇਲ ਸੌਦਾ ਪਹਿਲਾਂ ਤੋਂ ਸਸਤਾ ਤੇ ਬਿਹਤਰ ਸ਼ਰਤਾਂ ''ਤੇ : ਸਰਕਾਰ

ਨਵੀ ਦਿੱਲੀ— ਰੱਖਿਆ ਮੰਤਰਾਲਾ ਨੇ ਮੋਦੀ ਸਰਕਾਰ ਦੇ ਰਾਫੇਲ ਜਹਾਜ਼ ਸੌਦੇ ਨੂੰ ਮਹਿੰਗਾ ਕਰਾਰ ਦੇਣ ਸਬੰਧੀ ਇਕ ਲੇਖ ਨੂੰ ਗਲਤ ਦੱਸਦੇ ਹੋਏ ਅੱਜ ਕਿਹਾ ਕਿ ਇਹ ਕਾਂਗਰਸ ਸਰਕਾਰ ਦੇ ਸਮੇਂ ਕੀਤੇ ਗਏ ਸੌਦੇ ਨਾਲ ਸਸਤਾ ਤੇ ਬਿਹਤਰ ਸ਼ਰਤਾਂ 'ਤੇ ਆਧਾਰਿਤ ਹੈ। ਮੰਤਰਾਲਾ ਨੇ ਕਿਹਾ ਕਿ ਅੱਜ ਛਪੇ ਇਸ ਲੇਖ 'ਚ ਕੋਈ ਨਵੀਂ ਦਲੀਲ ਜਾਂ ਪ੍ਰਮਾਣ ਵੀ ਨਹੀਂ ਦਿੱਤਾ ਗਿਆ ਹੈ। ਇਕ ਅੰਗ੍ਰੇਜੀ ਨਿਊਜ਼ 'ਚ ਛਪੇ ਲੇਖ 'ਚ ਕਿਹਾ ਗਿਆ ਹੈ ਕਿ ਮੋਦੀ ਸਰਕਾਰ ਦੇ 36 ਜਹਾਜ਼ ਖਰੀਦਣ ਦੇ ਫੈਸਲੇ ਨਾਲ ਇਸ ਸੌਦੇ 'ਚ ਸੰਯੁਕਤ ਪ੍ਰਗਤੀਸ਼ੀਲ ਗਠਜੋੜ ਸਰਕਾਰ ਦੀ ਤੁਲਨਾ 'ਚ ਹਰੇਕ ਜਹਾਜ਼ ਦੀ ਕੀਮਤ 41 ਫੀਸਦੀ ਵਧ ਗਈ।

ਰੱਖਿਆ ਮੰਤਰਾਲਾ ਦੇ ਬੁਲਾਰਾ ਕਰਨਲ ਅਮਨ ਆਨੰਦ ਨੇ ਇਸ ਲੇਖ ਦੇ ਹਵਾਲੇ 'ਚ ਕਿਹਾ ਹੈ ਕਿ ਕਥਿਤ ਤੌਰ 'ਤੇ ਗਲਤ ਹੈ ਤੇ ਇਸ 'ਚ ਕੋਈ ਨਵਾਂ ਪ੍ਰਮਾਣ ਜਾਂ ਦਲੀਲ ਨਹੀਂ ਦਿੱਤੀ ਗਈ ਹੈ। ਸਰਕਾਰ ਨੇ ਇਸ ਸੌਦੇ ਬਾਰੇ ਵੱਖ-ਵੱਖ ਮੰਚਾਂ 'ਤੇ ਹਰ ਸਵਾਲ ਦਾ ਜਵਾਬ ਦਿੱਤਾ ਹੈ ਤੇ ਰੱਖਿਆ ਮੰਤਰੀ ਨੇ ਹਾਲ ਹੀ 'ਚ ਲੋਕ ਸਭਾ 'ਚ ਇਸ ਮੁੱਦੇ 'ਤੇ ਹੋਈ ਚਰਚਾ 'ਚ ਵੀ ਇਸ ਸਬੰਧ 'ਚ ਖੁੱਲ੍ਹ ਕੇ ਸਰਕਾਰ ਦਾ ਪੱਖ ਰੱਖਿਆ ਹੈ। ਬੁਲਾਰਾ ਨੇ ਕਿਹਾ ਕਿ ਲੇਖ 'ਚ ਕਹੀ ਗਈ ਇਹ ਗੱਲ ਸਹੀ ਹੈ ਕਿ ਜੇਕਰ ਨੌ ਸਾਲ ਦੀ ਮਿਆਦ 'ਚ ਕੀਮਤ 'ਚ ਵਾਧੇ ਨੂੰ ਧਿਆਨ 'ਚ ਰੱਖਿਆ ਜਾਵੇ ਤਾਂ ਬੇਸਿਕ ਜਹਾਜ਼ ਦੀ ਕੀਮਤ ਦੇ ਮਾਮਲੇ 'ਚ 2016 ਦਾ ਸੌਦਾ 2007 ਦੀ ਤੁਲਨਾ 'ਚ ਬਿਹਤਰ ਹੈ। ਉਨ੍ਹਾਂ ਕਿਹਾ ਕਿ ਇਸ ਦੇ ਬਾਵਜੂਦ ਰਾਜਨੀਤਕ ਦਲ ਤੇ ਮੀਡੀਆ ਰਿਪੋਰਟਾਂ 'ਚ ਬੇਸਿਕ ਜਹਾਜ਼ ਦੀ 2007 ਦੀ ਕੀਮਤ ਤੇ 2015 ਦੇ ਹਥਿਆਰਾਂ ਨਾਲ ਲੈਸ ਜਹਾਜ਼ ਦੀ ਕੀਮਤ ਦੀ ਤੁਲਨਾ ਕੀਤੀ ਜਾਂਦੀ ਹੈ।


author

Inder Prajapati

Content Editor

Related News