ਵਿਦਿਆਰਥੀਆਂ ਲਈ ਵੱਡੀ ਖਬਰ ! ਗਰਮੀਆਂ ਦੇ ਮੱਦੇਨਜ਼ਰ ਸਰਕਾਰ ਵੱਲੋਂ ਸਕੂਲਾਂ ਨੂੰ ਹੁਕਮ ਜਾਰੀ
Monday, Jun 16, 2025 - 04:43 PM (IST)

ਨੈਸ਼ਨਲ ਡੈਸਕ : ਛੱਤੀਸਗੜ੍ਹ 'ਚ 16 ਜੂਨ ਤੋਂ ਨਵਾਂ ਅਕਾਦਮਿਕ ਸੈਸ਼ਨ ਸ਼ੁਰੂ ਹੋ ਗਿਆ ਹੈ। ਪਹਿਲੇ ਹੀ ਦਿਨ ਸੂਬਾ ਸਰਕਾਰ ਨੇ ਵੱਡਾ ਫੈਸਲਾ ਲੈਂਦਿਆਂ ਸਕੂਲ ਖੁੱਲ੍ਹਣ ਦੇ ਸਮੇਂ 'ਚ ਤਬਦੀਲੀ ਕਰ ਦਿੱਤੀ। ਸਕੂਲ ਸਿੱਖਿਆ ਵਿਭਾਗ ਦੇ ਆਦੇਸ਼ ਅਨੁਸਾਰ 17 ਜੂਨ ਤੋਂ 21 ਜੂਨ 2025 ਤੱਕ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਸਵੇਰੇ 7 ਵਜੇ ਤੋਂ 11 ਵਜੇ ਤੱਕ ਹੀ ਚੱਲਣਗੇ। ਇਹ ਫੈਸਲਾ ਭਿਆਨਕ ਗਰਮੀ ਤੇ ਵਿਦਿਆਰਥੀਆਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਲਿਆ ਗਿਆ ਹੈ, ਤਾਂ ਜੋ ਉਹ ਦੋਪਹਿਰ ਦੀ ਧੁੱਪ ਤੋਂ ਬਚ ਸਕਣ।
ਦੂਜੇ ਪਾਸੇ, ਅਧਿਆਪਕਾਂ ਦੇ ਸੰਗਠਨਾਂ ਵੱਲੋਂ ਸਕੂਲ ਦੀ ਛੁੱਟੀ ਘੱਟੋ-ਘੱਟ ਇੱਕ ਹਫ਼ਤਾ ਹੋਰ ਵਧਾਉਣ ਦੀ ਮੰਗ ਵੀ ਕੀਤੀ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਗਰਮੀ ਬਹੁਤ ਜ਼ਿਆਦਾ ਹੈ ਅਤੇ ਬੱਚਿਆਂ ਨੂੰ ਸਕੂਲ ਭੇਜਣਾ ਖਤਰਨਾਕ ਹੋ ਸਕਦਾ ਹੈ। ਹਾਲਾਂਕਿ ਇਸ ਮੰਗ ਉਤੇ ਹੁਣ ਤੱਕ ਸਰਕਾਰ ਵੱਲੋਂ ਕੋਈ ਅਧਿਕਾਰਕ ਫੈਸਲਾ ਨਹੀਂ ਆਇਆ। ਇਸ ਮੌਕੇ 'ਤੇ ਮੁੱਖ ਮੰਤਰੀ ਵਿਸ਼ਨੁਦੇਵ ਸਾਏ ਨੇ ਵੀ ਵਿਦਿਆਰਥੀਆਂ ਲਈ ਸੁਨੇਹਾ ਜਾਰੀ ਕੀਤਾ। ਉਨ੍ਹਾਂ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, "ਪਿਆਰੇ ਬੱਚਿਓ, ਅੱਜ ਤੋਂ ਸਕੂਲ ਦੀ ਘੰਟੀ ਦੁਬਾਰਾ ਗੂੰਜਣ ਲੱਗੀ ਹੈ। ਨਵੀਆਂ ਕਿਤਾਬਾਂ, ਨਵੀਆਂ ਆਸਾਂ ਅਤੇ ਨਵੀਆਂ ਉਡੀਕਾਂ ਦੇ ਨਾਲ ਇਹ ਸ਼ੁਰੂਆਤ ਤੁਹਾਡੇ ਜੀਵਨ ਨੂੰ ਨਵੀਂ ਦਿਸ਼ਾ ਦੇਵੇ। ਮਨ ਲਾ ਕੇ ਪੜ੍ਹੋ, ਸਵਾਲ ਪੁੱਛੋ ਤੇ ਸਿੱਖਦੇ ਰਹੋ।"
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8