ਸਰਹੱਦਾਂ ਦੀ ਰਾਖੀ ਲਈ ਵਚਨਬੱਧ ਹੈ ਸਰਕਾਰ : ਰਾਜਨਾਥ

Thursday, Dec 07, 2017 - 02:38 AM (IST)

ਸਰਹੱਦਾਂ ਦੀ ਰਾਖੀ ਲਈ ਵਚਨਬੱਧ ਹੈ ਸਰਕਾਰ : ਰਾਜਨਾਥ

ਨਵੀਂ ਦਿੱਲੀ— ਬੰਗਲਾਦੇਸ਼ ਤੋਂ ਰੋਹਿੰਗਿਆ ਸ਼ਰਨਾਰਥੀਆਂ ਸਮੇਤ ਵੱਖ-ਵੱਖ ਲੋਕਾਂ ਦੀ ਗੈਰ-ਕਾਨੂੰਨੀ ਘੁਸਪੈਠ 'ਤੇ ਰੋਕ ਲਾਉਣ ਦੀ ਵੱਡੀ ਚੁਣੌਤੀ ਦਰਮਿਆਨ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਗੁਆਂਢੀ ਦੇਸ਼ਾਂ ਨਾਲ ਲਗਦੀਆਂ ਸਰਹੱਦਾਂ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹੈ।
ਬੰਗਲਾਦੇਸ਼ ਨਾਲ ਲਗਦੇ ਭਾਰਤੀ ਸੂਬਿਆਂ ਦੇ ਮੁੱਖ ਮੰਤਰੀਆਂ ਅਤੇ ਗ੍ਰਹਿ ਮੰਤਰੀਆਂ ਨਾਲ ਸਰਹੱੱਦਾਂ ਨਾਲ ਜੁੜੇ ਮੁੱਦਿਆਂ ਦੀ ਸਮੀਖਿਆ ਕਰਨ ਲਈ ਰਾਜਨਾਥ ਵੀਰਵਾਰ ਕੋਲਕਾਤਾ ਵਿਖੇ ਆਯੋਜਿਤ ਇਕ ਬੈਠਕ 'ਚ ਹਿੱਸਾ ਲੈਣਗੇ। ਦੇਸ਼ ਦੇ ਪੂਰਬੀ ਹਿੱਸੇ ਦੇ ਤਿੰਨ ਦਿਨਾ ਦੌਰੇ 'ਤੇ ਰਾਜਨਾਥ ਵੀਰਵਾਰ ਜਾਣਗੇ। ਉਕਤ ਬੈਠਕ 'ਚ ਆਸਾਮ, ਪੱਛਮੀ ਬੰਗਾਲ, ਮੇਘਾਲਿਆ,  ਤ੍ਰਿਪੁਰਾ ਅਤੇ ਮਿਜ਼ੋਰਮ ਦੇ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਹਿੱਸਾ ਲੈਣਗੇ।


Related News