ਬੇਰੁਜ਼ਗਾਰਾਂ ਲਈ Good News: ਸਰਕਾਰ ਦੇਵੇਗੀ ਭੱਤਾ, ਇੰਝ ਕਰੋ ਅਪਲਾਈ

Wednesday, Nov 06, 2024 - 06:37 PM (IST)

ਬੇਰੁਜ਼ਗਾਰਾਂ ਲਈ Good News: ਸਰਕਾਰ ਦੇਵੇਗੀ ਭੱਤਾ, ਇੰਝ ਕਰੋ ਅਪਲਾਈ

ਹਰਿਆਣਾ : ਹਰਿਆਣਾ ਦੇ ਬੇਰੋਜ਼ਗਾਰ ਨੌਜਵਾਨਾਂ ਲਈ ਇੱਕ ਬਹੁਤ ਖ਼ਾਸ ਜਾਣਕਾਰੀ ਸਾਹਮਣੇ ਆ ਰਹੀ ਹੈ। ਬੇਰੁਜ਼ਗਾਰੀ ਭੱਤਾ ਯੋਜਨਾ ਦੇ ਤਹਿਤ ਯੋਗ ਨੌਜਵਾਨ, ਜਿਨ੍ਹਾਂ ਕੋਲ ਵਰਤਮਾਨ ਵਿੱਚ ਕਿਸੇ ਕਿਸਮ ਦੀ ਨੌਕਰੀ ਨਹੀਂ ਹੈ, ਉਹ ਬੇਰੁਜ਼ਗਾਰੀ ਭੱਤੇ ਲਈ ਅਰਜ਼ੀ ਦੇ ਸਕਦੇ ਹਨ। ਦੱਸ ਦੇਈਏ ਕਿ ਹਰਿਆਣਾ ਬੇਰੁਜ਼ਗਾਰੀ ਭੱਤਾ ਯੋਜਨਾ ਦੇ ਤਹਿਤ 12ਵੀਂ ਪਾਸ ਉਮੀਦਵਾਰਾਂ ਨੂੰ 1200 ਰੁਪਏ, ਗ੍ਰੈਜੂਏਟ ਉਮੀਦਵਾਰਾਂ ਨੂੰ 2000 ਰੁਪਏ ਅਤੇ ਪੋਸਟ ਗ੍ਰੈਜੂਏਟ ਉਮੀਦਵਾਰਾਂ ਨੂੰ 3500 ਰੁਪਏ ਦਿੱਤੇ ਜਾਣਗੇ। ਇਸ ਭੱਤੇ ਦਾ ਲਾਭ ਲੈਣ ਲਈ ਨੌਜਵਾਨਾਂ ਦਾ ਸਕਸ਼ਮ ਯੁਵਾ ਯੋਜਨਾ ਵਿੱਚ ਰਜਿਸਟਰ ਹੋਣਾ ਜ਼ਰੂਰੀ ਹੈ।

ਇਹ ਵੀ ਪੜ੍ਹੋ - ਨਹਿਰ 'ਚ ਡਿੱਗੀਆਂ ਚੱਪਲਾਂ ਕੱਢਣ ਦੇ ਚੱਕਰ 'ਚ ਵਾਪਰਿਆ ਭਾਣਾ, ਡੁੱਬਿਆ ਪੂਰਾ ਪਰਿਵਾਰ

ਹਰਿਆਣਾ ਬੇਰੁਜ਼ਗਾਰੀ ਭੱਤੇ ਲਈ ਅਰਜ਼ੀ ਪ੍ਰਕਿਰਿਆ ਰੁਜ਼ਗਾਰ ਵਿਭਾਗ ਦੀ ਅਧਿਕਾਰਤ ਵੈੱਬਸਾਈਟ www.hreyahs.gov.in 'ਤੇ ਸ਼ੁਰੂ ਹੋ ਗਈ ਹੈ। ਜਿਸ ਵਿੱਚ ਯੋਗ ਉਮੀਦਵਾਰ 30 ਨਵੰਬਰ ਤੱਕ ਬਿਨੈ ਪੱਤਰ ਭਰ ਸਕਦੇ ਹਨ। ਹਰਿਆਣਾ ਬੇਰੁਜ਼ਗਾਰੀ ਭੱਤੇ ਦਾ ਉਦੇਸ਼ ਅਜਿਹੇ ਨੌਜਵਾਨਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨਾ ਹੈ, ਜੋ 12ਵੀਂ, ਗ੍ਰੈਜੂਏਸ਼ਨ ਅਤੇ ਪੋਸਟ ਗ੍ਰੈਜੂਏਸ਼ਨ ਪੂਰੀ ਕਰਨ ਦੇ ਬਾਵਜੂਦ ਕਿਸੇ ਕਿਸਮ ਦੀ ਨੌਕਰੀ ਪ੍ਰਾਪਤ ਕਰਨ ਦੇ ਯੋਗ ਨਹੀਂ ਹਨ। ਇਸ ਯੋਜਨਾ ਦੇ ਤਹਿਤ ਮਰਦ ਅਤੇ ਔਰਤ ਦੋਵੇਂ ਉਮੀਦਵਾਰ ਅਪਲਾਈ ਕਰਨ ਦੇ ਯੋਗ ਹਨ।

ਇਹ ਵੀ ਪੜ੍ਹੋ - ਹਵਾਈ ਯਾਤਰੀਆਂ ਲਈ ਵੱਡੀ ਖ਼ਬਰ! ਹੁਣ ਇੰਝ ਹੋਵੇਗੀ ਇੰਟਰਨੈੱਟ ਦੀ ਵਰਤੋਂ

ਪਲਵਲ ਵਿੱਚ ਵੀ ਬੇਰੁਜ਼ਗਾਰੀ ਭੱਤੇ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ। ਜਿਨ੍ਹਾਂ ਦਾ ਨਾਮ ਬੇਰੁਜ਼ਗਾਰੀ ਦਫ਼ਤਰ ਵਿੱਚ ਪਿਛਲੇ ਤਿੰਨ ਸਾਲਾਂ ਤੋਂ ਦਰਜ ਹੈ, ਉਹ ਬਿਨੈ ਪੱਤਰ ਜਮ੍ਹਾਂ ਕਰਵਾ ਸਕਦੇ ਹਨ। ਇਹ ਜਾਣਕਾਰੀ ਜ਼ਿਲ੍ਹਾ ਰੋਜ਼ਗਾਰ ਅਫ਼ਸਰ ਡਾ: ਸ਼ਕਤੀ ਪਾਲ ਨੇ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਬੇਰੁਜ਼ਗਾਰੀ ਭੱਤੇ ਲਈ ਅਪਲਾਈ ਕਰਨ ਵਾਲੇ ਵਿਅਕਤੀ ਦੀ ਉਮਰ 21 ਤੋਂ 35 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਬੇਰੁਜ਼ਗਾਰੀ ਭੱਤੇ ਲਈ ਅਰਜ਼ੀ ਰੁਜ਼ਗਾਰ ਵਿਭਾਗ ਦੀ ਵੈੱਬਸਾਈਟ 'ਤੇ ਦਿੱਤੀ ਜਾ ਸਕਦੀ ਹੈ। ਬਿਨੈਕਾਰ ਦਾ ਨਾਮ ਰੁਜ਼ਗਾਰ ਵਿਭਾਗ ਵਿੱਚ ਘੱਟੋ-ਘੱਟ ਤਿੰਨ ਸਾਲ ਲਈ ਰਜਿਸਟਰਡ ਹੋਣਾ ਚਾਹੀਦਾ ਹੈ ਅਤੇ ਵਿਦਿਅਕ ਯੋਗਤਾ ਘੱਟੋ-ਘੱਟ 12ਵੀਂ ਪਾਸ ਹੋਣੀ ਚਾਹੀਦੀ ਹੈ।

ਇਹ ਵੀ ਪੜ੍ਹੋ - ਬਾਥਰੂਮ 'ਚ ਬੈਠ ਕੇ ਤੁਸੀਂ ਵੀ ਇਸਤੇਮਾਲ ਕਰਦੇ ਹੋ Phone, ਤਾਂ ਹੋ ਜਾਓ ਸਾਵਧਾਨ!

ਬੇਰੁਜ਼ਗਾਰੀ ਭੱਤੇ ਲਈ ਅਰਜ਼ੀ ਦੇਣ ਲਈ ਲੋੜੀਂਦੇ ਦਸਤਾਵੇਜ਼

. ਆਧਾਰ ਕਾਰਡ
. ਮੋਬਾਇਲ ਨੰਬਰ
. ਪਰਿਵਾਰਕ ਪਛਾਣ ਪੱਤਰ
. ਹਰਿਆਣਾ ਨਿਵਾਸੀ ਪੱਤਰ
. ਆਮਦਨ ਸਰਟੀਫਿਕੇਟ
. ਬੈਂਕ ਖਾਤੇ ਦੀ ਕਾਪੀ
. ਵਿਦਿਅਕ ਯੋਗਤਾ ਨਾਲ ਸਬੰਧਤ ਦਸਤਾਵੇਜ਼
. ਜਾਤੀ ਸਰਟੀਫਿਕੇਟ
. ਰਾਸ਼ਨ ਕਾਰਡ

ਇਹ ਵੀ ਪੜ੍ਹੋ - Pizza ਖਾਣ ਦੇ ਸ਼ੌਕੀਨ ਲੋਕ ਸਾਵਧਾਨ! ਨਿਕਲੇ ਜ਼ਿੰਦਾ ਕੀੜੇ, ਵੀਡੀਓ ਵਾਇਰਲ 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

rajwinder kaur

Content Editor

Related News