ਹੁਣ ਬਿਨਾਂ ਬਸਤੇ ਦੇ ਸਕੂਲ ਜਾਣਗੇ ਬੱਚੇ, ਸਿੱਖਿਆ ਵਿਭਾਗ ਨੇ ਜਾਰੀ ਕੀਤੇ ਨਿਰਦੇਸ਼

Monday, Nov 11, 2024 - 07:23 PM (IST)

ਭੋਪਾਲ- ਮੱਧ ਪ੍ਰਦੇਸ਼ 'ਚ ਸਕੂਲੀ ਬੱਚਿਆਂ ਲਈ ਰਾਹਤ ਭਰੀ ਖਬਰ ਸਾਹਮਣੇ ਆਈ ਹੈ। ਬੱਚਿਆਂ ਨੂੰ ਰਾਹਤ ਦੇਣ ਲਈ ਸਰਕਾਰੀ ਸਕੂਲਾਂ 'ਚ ਵੱਡੇ ਬਦਲਾਅ ਦੀ ਤਿਆਰੀ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਹੁਣ ਮਹੀਨੇ 'ਚ ਇਕ ਦਿਨ ਸਕੂਲਾਂ 'ਚ ਬੈਗਲੈੱਸ ਡੇਅ ਮਨਾਇਆ ਜਾਵੇਗਾ। 

6ਵੀਂ ਤੋਂ 8ਵੀਂ ਜਮਾਤ ਦੇ ਵਿਦਿਆਰਥੀ ਬਿਨਾਂ ਕਾਪੀ-ਕਿਤਾਬ ਅਤੇ ਬਸਤੇ ਦੇ ਸਕੂਲ ਜਾਣਗੇ ਅਤੇ ਫਿਜੀਕਲ ਐਕਟੀਵਿਟੀ 'ਚ ਹਿੱਸਾ ਲੈਣਗੇ। ਇਸ ਦੌਰਾਨ ਸਕੂਲ ਵਿੱਚ ਸੱਭਿਆਚਾਰਕ, ਸਾਹਿਤਕ ਅਤੇ ਪ੍ਰੈਕਟੀਕਲ ਗਤੀਵਿਧੀਆਂ ਕਰਵਾਈਆਂ ਜਾਣਗੀਆਂ। ਤਾਂ ਜੋ ਉਨ੍ਹਾਂ ਦੀ ਸ਼ਖਸੀਅਤ ਦਾ ਵਿਕਾਸ ਹੋ ਸਕੇ। ਇਸ ਸਬੰਧੀ ਸੂਬਾ ਸਿੱਖਿਆ ਕੇਂਦਰ ਨੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਅਤੇ ਜ਼ਿਲ੍ਹਾ ਪ੍ਰੋਜੈਕਟ ਕੋਆਰਡੀਨੇਟਰ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ।

ਇਹ ਵੀ ਪੜ੍ਹੋ- CBSE ਦਾ ਵੱਡਾ ਐਕਸ਼ਨ, 21 ਸਕੂਲਾਂ ਦੀ ਮਾਨਤਾ ਕੀਤੀ ਰੱਦ, ਦੇਖੋ ਪੂਰੀ ਲਿਸਟ

ਸਕੂਲ ਸਿੱਖਿਆ ਵਿਭਾਗ ਨੇ ਲਿਆ ਫੈਸਲਾ

ਮੱਧ ਪ੍ਰਦੇਸ਼ ਵਿੱਚ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਸਕੂਲ ਸਿੱਖਿਆ ਵਿਭਾਗ ਨੇ ਬੈਗਲੈੱਸ ਡੇਅ ਵਾਲੇ ਦਿਨ ਬੱਚਿਆਂ ਲਈ ਵੱਖ-ਵੱਖ ਗਤੀਵਿਧੀਆਂ ਦਾ ਆਯੋਜਨ ਕਰਨ ਦਾ ਫੈਸਲਾ ਕੀਤਾ ਹੈ। ਇਸ ਦਿਨ ਬੱਚਿਆਂ ਨੂੰ ਕਈ ਹੋਰ ਗਤੀਵਿਧੀਆਂ ਜਿਵੇਂ- ਸ਼ਿਲਪਕਾਰੀ, ਡਰਾਇੰਗ, ਪੇਂਟਿੰਗ, ਮਿੱਟੀ ਦੇ ਖਿਡੌਣੇ ਬਣਾਉਣਾ, ਮਾਸਕ, ਗੁੱਡੀ ਬਣਾਉਣਾ ਅਤੇ ਅਣਵਰਤੀ ਸਮੱਗਰੀ ਤੋਂ ਵਸਤੂਆਂ ਬਣਾਉਣਾ ਆਦਿ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲੇਗਾ। 

ਰਾਸ਼ਟਰੀ ਸਿੱਖਿਆ ਨੀਤੀ-2020 'ਚ ਇਹ ਵਿਵਸਥਾ ਕੀਤੀ ਗਈ ਹੈ ਕਿ ਸਕੂਲ 'ਚ ਪੜ੍ਹਨ ਵਾਲੇ ਬੱਚੇ 21ਵੀਂ ਸਦੀ ਦੇ ਹੁਨਰ ਤੋਂ ਜਾਣੂ ਹੋ ਸਕਣ, ਇਸ ਦੇ ਲਈ 6ਵੀਂ ਤੋਂ 8ਵੀਂ ਜਮਾਤ ਤੱਕ ਦੇ ਸਕੂਲੀ ਬੱਚਿਆਂ ਲਈ ਹਰ ਮਹੀਨੇ ਵਿੱਚ ਘੱਟੋ-ਘੱਟ ਇੱਕ ਸ਼ਨੀਵਾਰ ਬੈਗਲੈੱਸ ਡੇਅ ਦਾ ਆਯੋਜਨ ਕੀਤਾ ਜਾਵੇ। ਇਨ੍ਹਾਂ ਦਿਨਾਂ ਦੌਰਾਨ ਵਿਦਿਆਰਥੀਆਂ ਨੂੰ ਪ੍ਰੈਕਟੀਕਲ ਹੁਨਰ ਬਾਰੇ ਜਾਣਕਾਰੀ ਦਿੱਤੀ ਜਾਵੇ।

ਇਹ ਵੀ ਪੜ੍ਹੋ- ਪਤੀ ਨੇ ਡੇਢ ਸਾਲ ਤਕ ਨਹੀਂ ਮਨਾਈ ਸੁਹਾਗਰਾਤ, ਪਤਨੀ ਪਹੁੰਚ ਗਈ ਥਾਣੇ

ਟੂਰ 'ਤੇ ਜਾ ਸਕਣਗੇ ਵਿਦਿਆਰਥੀ

ਨੋ ਬੈਗ ਡੇਅ ਵਾਲੇ ਦਿਨ ਵਿਦਿਆਰਥੀਆਂ ਨੂੰ ਇਤਿਹਾਸਕ ਸਥਾਨਾਂ ਦਾ ਦੌਰਾ ਕਰਨ ਤੋਂ ਇਲਾਵਾ ਛੋਟੇ ਉਦਯੋਗਾਂ ਜਿਵੇ ਕਿ ਮਧੂ-ਮੱਖੀ ਪਾਲਣ, ਪੋਲਟਰੀ ਅਤੇ ਮੱਛੀ ਪਾਲਣ ਆਦਿ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਬੱਚਿਆਂ ਨੂੰ ਸਥਾਨਕ ਬੈਂਕ, ਪੁਲਸ ਸਟੇਸ਼ਨ, ਹਸਪਤਾਲ ਅਤੇ ਅਨਾਜ ਮੰਡੀ ਦੇ ਟੂਰ 'ਤੇ ਲਿਜਾਇਆ ਜਾਵੇਗਾ ਅਤੇ ਬੱਚਿਆਂ ਨੂੰ ਹੈਂਡਲੂਮ, ਖਿਡੌਣਾ ਨਿਰਮਾਣ ਆਦਿ ਯੂਨਿਟਾਂ ਨਾਲ ਜਾਣੂ ਕਰਵਾਇਆ ਜਾਵੇਗਾ।

ਇਹ ਵੀ ਪੜ੍ਹੋ- Google ਖਤਮ! ਆ ਗਿਆ ChatGPT Search


Rakesh

Content Editor

Related News