ਰੇਲ ਯਾਤਰੀਆਂ ਲਈ ਵੱਡੀ ਖ਼ੁਸ਼ਖ਼ਬਰੀ, ਜਨਰਲ ਡੱਬਿਆਂ 'ਚ ਸਫਰ ਕਰਨ ਵਾਲਿਆਂ ਨੂੰ ਮਿਲੇਗੀ ਰਾਹਤ
Thursday, Dec 05, 2024 - 12:59 AM (IST)
ਨਵੀਂ ਦਿੱਲੀ- ਜੇਕਰ ਤੁਸੀਂ ਵੀ ਰੇਲ 'ਚ ਸਫਰ ਕਰਦੇ ਹੋ ਤਾਂ ਤੁਹਾਡੇ ਲਈ ਖ਼ੁਸ਼ਖ਼ਬਰੀ ਹੈ। ਦਰਅਸਲ, ਜਨਰਲ ਡੱਬਿਆਂ 'ਚ ਸਫਰ ਕਰਨ ਵਾਲਿਆਂ ਨੂੰ ਰਾਹਤ ਮਿਲਣ ਵਾਲੀ ਹੈ ਕਿਉਂਕਿ ਡੱਬਿਆਂ ਦੀ ਗਿਣਤੀ 'ਚ ਭਾਰੀ ਵਾਧਾ ਹੋਣ ਵਾਲਾ ਹੈ। ਇਹ ਜਾਣਕਾਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਦਿੱਤੀ। ਉਨ੍ਹਾਂ ਬੁੱਧਵਾਰਨ ਨੂੰ ਲੋਕ ਸਭਾ 'ਚ ਇਕ ਅਹਿਮ ਬਿੱਲ ਪੇਸ਼ ਕੀਤਾ, ਜਿਸ ਵਿਚ 1989 ਦੇ ਰੇਲ ਐਕਟ ਅਤੇ 1905 ਦੇ ਭਾਰਤੀ ਰੇਲਵੇ ਬੋਰਡ ਐਕਟ ਨੂੰ ਜੋੜਨ ਦਾ ਪ੍ਰਸਤਾਵ ਹੈ। ਇਸ ਬਿੱਲ ਨੂੰ 'ਰੇਲ ਸੋਧ ਬਿੱਲ 2024' ਨਾਂ ਦਿੱਤਾ ਗਿਆ ਹੈ ਅਤੇ ਇਸ ਦਾ ਉਦੇਸ਼ ਰੇਲਵੇ ਦੀ ਸਮਰਥਾ 'ਚ ਵਾਧਾ ਕਰਨਾ ਹੈ। ਸਦਨ 'ਚ ਬਿੱਲ ਨੂੰ ਚਰਚਾ ਅਤੇ ਪਾਸ ਕਰਨ ਲਈ ਪੇਸ਼ ਕਰਦੇ ਹੋਏ ਵੈਸ਼ਨਵ ਨੇ ਕਿਹਾ ਕਿ ਇਸ ਬਦਲਾਅ ਨਾਲ ਭਾਰਤੀ ਰੇਲਵੇ ਦੇ ਵਿਕਾਸ ਅਤੇ ਵਿਸਥਾਰ 'ਚ ਮਦਦ ਮਿਲੇਗੀ।
ਇਹ ਵੀ ਪੜ੍ਹੋ- ਵੀਰਵਾਰ ਤਕ ਬੰਦ ਰਹੇਗਾ ਇੰਟਰਨੈੱਟ, ਜਾਣੋ ਵਜ੍ਹਾ
ਉਨ੍ਹਾਂ ਕਿਹਾ ਕਿ ਭਾਰਤੀ ਰੇਲਵੇ ਦਾ ਇਤਿਹਾਸ ਬਹੁਤ ਪੁਰਾਣਾ ਹੈ ਅਤੇ ਰੇਲਵੇ ਦੀ ਸ਼ੁਰੂਆਤ ਲੋਕ ਨਿਰਮਾਣ ਵਿਭਾਗ (ਪੀ.ਡਬਲਯੂ.ਡੀ.) ਦੇ ਹਿੱਸੇ ਵਜੋਂ ਹੋਈ ਸੀ। 1905 ਵਿੱਚ ਭਾਰਤੀ ਰੇਲਵੇ ਬੋਰਡ ਨੂੰ PWD ਤੋਂ ਵੱਖ ਕਰਕੇ ਬਣਾਇਆ ਗਿਆ ਸੀ। ਇਸ ਤੋਂ ਬਾਅਦ 1989 ਵਿੱਚ ਰੇਲਵੇ ਐਕਟ ਬਣਾਇਆ ਗਿਆ ਪਰ ਉਸ ਸਮੇਂ 1905 ਦੇ ਰੇਲਵੇ ਬੋਰਡ ਐਕਟ ਨੂੰ ਇਸ ਵਿੱਚ ਜੋੜਿਆ ਨਹੀਂ ਗਿਆ ਸੀ। ਵੈਸ਼ਨਵ ਮੁਤਾਬਕ ਇਸ ਕਮੀ ਨੂੰ ਦੂਰ ਕਰਨ ਲਈ ਇਹ ਬਿੱਲ ਲਿਆਂਦਾ ਗਿਆ ਹੈ। ਉਨ੍ਹਾਂ ਕਿਹਾ ਕਿ ਭਾਰਤੀ ਰੇਲਵੇ ਬੋਰਡ ਐਕਟ 1905 ਨੂੰ ਰੇਲਵੇ ਐਕਟ 1989 ਵਿੱਚ ਜੋੜਨ ਨਾਲ ਰੇਲਵੇ ਦੇ ਸੰਚਾਲਨ ਅਤੇ ਕੁਸ਼ਲਤਾ ਵਿੱਚ ਸੁਧਾਰ ਹੋਵੇਗਾ, ਜਿਸ ਨਾਲ ਇਸ ਦੇ ਵਿਕਾਸ ਵਿੱਚ ਮਦਦ ਮਿਲੇਗੀ।
10 ਹਜ਼ਾਰ ਨਵੇਂ ਡੱਬੇ ਜੋੜੇ ਜਾਣਗੇ
ਇਸ ਦੇ ਨਾਲ ਹੀ ਰੇਲ ਮੰਤਰੀ ਨੇ ਮੋਦੀ ਸਰਕਾਰ ਵਿੱਚ ਰੇਲਵੇ ਦੇ ਵਿਕਾਸ ਬਾਰੇ ਵੀ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਪਿਛਲੇ 10 ਸਾਲਾਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਰੇਲਵੇ ਨੇ ਬੇਮਿਸਾਲ ਵਿਕਾਸ ਕੀਤਾ ਹੈ। ਇਸ ਤਹਿਤ ਰੇਲ ਗੱਡੀਆਂ ਵਿੱਚ ਇੱਕ ਹਜ਼ਾਰ ਜਨਰਲ ਕੋਚ ਜੋੜਨ ਦਾ ਪ੍ਰੋਗਰਾਮ ਇਸ ਮਹੀਨੇ ਦੇ ਅੰਤ ਤੱਕ ਪੂਰਾ ਕਰ ਲਿਆ ਜਾਵੇਗਾ। ਇਸ ਤੋਂ ਇਲਾਵਾ ਕੁੱਲ 10 ਹਜ਼ਾਰ ਨਵੇਂ ਕੋਚ ਜੋੜਨ ਦੀ ਯੋਜਨਾ ਹੈ। ਇਸ ਦੇ ਨਾਲ ਹੀ ਰੇਲਵੇ ਦੇ ਬਜਟ ਵਿੱਚ ਵਾਧੇ, ਬਿਜਲੀਕਰਨ ਅਤੇ ਨੈੱਟਵਰਕ ਵਿਸਤਾਰ ਦੇ ਯਤਨਾਂ ਨੂੰ ਵੀ ਪਹਿਲ ਦਿੱਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਕ੍ਰੈਸ਼ ਹੋਣ ਤੋਂ ਵਾਲ-ਵਾਲ ਬਚਿਆ ਜਹਾਜ਼, ਪਾਇਲਟ ਦੀ ਸਮਝਦਾਰੀ ਨਾਲ ਇੰਝ ਬਚੀਆਂ ਕਈ ਜਾਨਾਂ (ਵੀਡੀਓ)