ਮਾਤਾ ਵੈਸ਼ਨੋ ਦੇਵੀ ਦੇ ਲੱਖਾਂ ਸ਼ਰਧਾਲੂਆਂ ਲਈ ਖੁਸ਼ਖਬਰੀ, 6 ਸਾਲ ਤੱਕ ਸ਼ਰਧਾਲੂਆਂ ਨੂੰ ਮੁਫ਼ਤ ਹੋਵੇਗੀ ਇਹ ਸੇਵਾ

Tuesday, Aug 20, 2024 - 02:45 PM (IST)

ਮਾਤਾ ਵੈਸ਼ਨੋ ਦੇਵੀ ਦੇ ਲੱਖਾਂ ਸ਼ਰਧਾਲੂਆਂ ਲਈ ਖੁਸ਼ਖਬਰੀ, 6 ਸਾਲ ਤੱਕ ਸ਼ਰਧਾਲੂਆਂ ਨੂੰ ਮੁਫ਼ਤ ਹੋਵੇਗੀ ਇਹ ਸੇਵਾ

ਨੈਸ਼ਨਲ ਡੈਸਕ - ਜੰਮੂ ਦੇ ਕਟੜਾ 'ਚ ਤ੍ਰਿਕੁਟਾ ਪਹਾੜੀਆਂ 'ਤੇ ਸਥਿਤ ਮਾਤਾ ਵੈਸ਼ਨੋ ਦੇਵੀ ਮੰਦਰ ਦੇ ਦਰਸ਼ਨ ਕਰਨ ਜਾਣ ਵਾਲੇ ਲੱਖਾਂ ਸ਼ਰਧਾਲੂਆਂ ਲਈ ਖੁਸ਼ਖ਼ਬਰੀ ਹੈ। ਆਉਣ ਵਾਲੇ ਛੇ ਸਾਲਾਂ ਲਈ ਹਰ ਵੀਰਵਾਰ ਨੂੰ ਮੁਫ਼ਤ ਭੋਜਨ ਦਿੱਤਾ ਜਾਵੇਗਾ। ਹਿਮਾਚਲ ਦੇ ਪ੍ਰਸਿੱਧ ਉਦਯੋਗਪਤੀ ਅਤੇ ਸਮਾਜ ਸੇਵੀ ਡਾ.ਮਹਿਦਨ ਸ਼ਰਮਾ ਨੇ ਇਸ ਸੇਵਾ ਲਈ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਨੂੰ 1 ਕਰੋੜ 1 ਲੱਖ ਰੁਪਏ ਦੀ ਰਾਸ਼ੀ ਦਾਨ ਕੀਤੀ ਹੈ।

ਇਹ ਵੀ ਪੜ੍ਹੋ ਰਾਸ਼ੀ ਦੇ ਹਿਸਾਬ ਨਾਲ ਲਗਾਓ ਇਹ ਦਰੱਖਤ, ਚਮਕੇਗੀ ਤੁਹਾਡੀ ਕਿਸਮਤ

ਇਹ ਵਿਵਸਥਾ 18 ਜੁਲਾਈ 2024 ਤੋਂ ਸ਼ੁਰੂ ਹੋ ਚੁੱਕੀ ਹੈ, ਜੋ 3 ਅਕਤੂਬਰ 2030 ਤੱਕ ਚੱਲੇਗੀ। ਦੱਸ ਦਈਏ ਕਿ ਡਾ.ਮਹਿਦਨ ਸ਼ਰਮਾ ਨੇ ਕਟੜਾ 'ਚ ਸ਼ਰਾਈਨ ਬੋਰਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਅੰਸ਼ੁਲ ਗਰਗ ਨੂੰ ਪੰਜਾਬ ਨੈਸ਼ਨਲ ਬੈਂਕ ਦਾ 1 ਕਰੋੜ 1 ਲੱਖ ਰੁਪਏ ਦਾ ਡਰਾਫਟ ਪੇਸ਼ ਕੀਤਾ ਹੈ। ਇਸ ਮੌਕੇ 'ਤੇ ਉਨ੍ਹਾਂ ਨਾਲ ਉਨ੍ਹਾਂ ਦੇ ਪੁੱਤਰ ਧਰੁਵ ਸ਼ਰਮਾ ਅਤੇ ਕੰਪਨੀ ਦੇ ਸੀ.ਈ.ਓ. ਅਮਿਤ ਝਾਅ ਵੀ ਮੌਜੂਦ ਸਨ। ਜਾਣਕਾਰੀ ਅਨੁਸਾਰ ਇਸ ਰਾਸ਼ੀ ਨਾਲ ਹਰ ਵੀਰਵਾਰ ਨੂੰ ਤਾਰਾਕੋਟ ਵਿਖੇ ਸੰਗਤਾਂ ਨੂੰ ਲੰਗਰ ਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ, ਜਿਸ ਲਈ ਪ੍ਰਤੀ ਲੰਗਰ 31 ਹਜ਼ਾਰ ਰੁਪਏ ਦਾਨ ਕੀਤੇ ਗਏ ਹਨ।

ਇਹ ਵੀ ਪੜ੍ਹੋ ਰੂਹ ਕੰਬਾਊ ਵਾਰਦਾਤ : ਪਹਿਲਾਂ ਕੀਤਾ ਕਤਲ, ਫਿਰ ਪੈਟਰੋਲ ਪਾ ਸਾੜੀ ਲਾਸ਼, ਇੰਝ ਹੋਇਆ ਖ਼ੁਲਾਸਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

rajwinder kaur

Content Editor

Related News