ਰੇਲਵੇ 'ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਜਾਣੋ ਸਿੱਖਿਆ ਯੋਗਤਾ ਅਤੇ ਹੋਰ ਵੇਰਵੇ

Saturday, Sep 28, 2024 - 09:06 AM (IST)

ਰੇਲਵੇ 'ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਜਾਣੋ ਸਿੱਖਿਆ ਯੋਗਤਾ ਅਤੇ ਹੋਰ ਵੇਰਵੇ

ਨਵੀਂ ਦਿੱਲੀ- ਰੇਲਵੇ ਭਰਤੀ ਬੋਰਡ ਨੇ ਆਰ.ਆਰ.ਬੀ. ਐੱਨ.ਟੀ.ਪੀ.ਸੀ. 2024 ਭਰਤੀ ਦਾ ਸ਼ਾਰਟ ਨੋਟਿਸ ਜਾਰੀ ਕੀਤਾ ਹੈ। ਇਸ ਭਰਤੀ ਦੇ ਅਧੀਨ 11558 ਅਹੁਦੇ ਭਰੇ ਜਾਣਗੇ, ਜਿਸ 'ਚ ਗਰੈਜੂਏਟ ਅਤੇ ਅੰਡਰਗਰੈਜੂਏਟ ਦੋਵੇਂ ਪੱਧਰ ਦੇ ਅਹੁਦੇ ਸ਼ਾਮਲ ਹਨ। 

ਸਿੱਖਿਆ ਯੋਗਤਾ

8,113 ਅਹੁਦੇ ਕਿਸੇ ਵੀ ਵਿਸ਼ੇ ਤੋਂ ਗਰੈਜੂਏਟ ਉਮੀਦਵਾਰ ਲਈ ਹਨ।
3,445 ਅਹੁਦੇ 12ਵੀਂ ਪਾਸ ਉਮੀਦਵਾਰਾਂ ਲਈ ਹਨ।

ਉਮਰ

ਉਮੀਦਵਾਰ ਦੀ ਉਮਰ 18 ਤੋਂ 36 ਸਾਲ ਤੱਕ ਹੋਣੀ ਚਾਹੀਦੀ ਹੈ। ਹਾਲਾਂਕਿ ਇਸ 'ਚ ਰਾਖਾਵਾਂਕਰਨ ਵਰਗੇ ਦੇ ਉਮੀਦਵਾਰ ਨੂੰ ਨਿਯਮ ਅਨੁਸਾਰ ਛੋਟ ਦਿੱਤੀ ਜਾਵੇਗੀ। ਉਮੀਦਵਾਰ ਦੀ ਉਮਰ 1 ਜਨਵਰੀ 2025 ਦੇ ਆਧਾਰ 'ਤੇ ਤੈਅ ਕੀਤੀ ਜਾਵੇਗੀ।

ਆਖ਼ਰੀ ਤਾਰੀਖ਼

ਗਰੈਜੂਏਟ ਅਹੁਦਿਆਂ ਲਈ ਉਮੀਦਵਾਰ 13 ਅਕਤੂਬਰ 2024 ਤੱਕ ਅਪਲਾਈ ਕਰ ਸਕਦੇ ਹਨ।
12ਵੀਂ ਪਾਸ ਅਹੁਦਿਆਂ ਲਈ ਉਮੀਦਵਾਰ 21 ਸਤੰਬਰ 2024 ਤੋਂ 20 ਅਕਤੂਬਰ 2024 ਤੱਕ ਅਪਲਾਈ ਕਰ ਸਕਦੇ ਹਨ। 

ਚੋਣ ਪ੍ਰਕਿਰਿਆ

ਇਸ ਭਰਤੀ 'ਚ ਉਮੀਦਵਾਰਾਂ ਦੀ ਚੋਣ ਲਿਖਤੀ ਪ੍ਰੀਖਿਆ, ਸਕਿਲ ਟੈਸਟ/ਕੰਪਿਊਟਰ ਬੇਸਡ, ਐਪਟੀਟਿਊਡ ਟੈਸਟ, ਡਾਕਿਊਮੈਂਟ ਵੈਰੀਫਿਕੇਸ਼ਨ, ਮੈਡੀਕਲ ਟੈਸਟ ਆਦਿ ਦੇ ਆਧਾਰ 'ਤੇ ਕੀਤੀ ਜਾਵੇਗੀ। 

ਇੰਝ ਕਰੋ ਅਪਲਾਈ

ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।

ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।


author

DIsha

Content Editor

Related News