ਦਿੱਲੀ ਹਵਾਈ ਅੱਡੇ ’ਤੇ 1.41 ਕਰੋੜ ਰੁਪਏ ਦਾ ਸੋਨਾ ਜ਼ਬਤ
Tuesday, Jan 14, 2025 - 12:42 AM (IST)
ਨਵੀਂ ਦਿੱਲੀ, (ਭਾਸ਼ਾ)- ਕਸਟਮ ਵਿਭਾਗ ਨੇ ਦਿੱਲੀ ਦੇ ਇੰਦਰਾ ਗਾਂਧੀ ਹਵਾਈ ਅੱਡੇ ਤੋਂ 1.41 ਕਰੋੜ ਰੁਪਏ ਦਾ ਸਮੱਗਲ ਕੀਤਾ ਸੋਨਾ ਜ਼ਬਤ ਕੀਤਾ ਹੈ। ਵਿਭਾਗ ਮੁਤਾਬਕ ਬਹਿਰੀਨ ਤੋਂ ਆਏ ਇਕ ਪਤੀ-ਪਤਨੀ ਤੋਂ ਇਹ ਡੇਢ ਕਿਲੋ ਸੋਨਾ ਬਰਾਮਦ ਕੀਤਾ ਗਿਆ।
ਸੋਨਾ ਪਤੀ ਵੱਲੋਂ ਲਿਆਂਦੇ ਗਏ ਟਰਾਲੀ ਬੈਗ ਅੰਦਰ ਤਾਰਾਂ ਦੇ ਰੂਪ ’ਚ ਲੁਕੋਇਆ ਹੋਇਆ ਸੀ। ਇਸ ਮਾਮਲੇ ’ਚ ਪਤੀ-ਪਤਨੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।