Budget 2024: ਸੋਨਾ-ਚਾਂਦੀ ਹੋਵੇਗਾ ਸਸਤਾ, ਬਜਟ ਦੌਰਾਨ ਹੋ ਗਿਆ ਐਲਾਨ

Tuesday, Jul 23, 2024 - 12:51 PM (IST)

Budget 2024: ਸੋਨਾ-ਚਾਂਦੀ ਹੋਵੇਗਾ ਸਸਤਾ, ਬਜਟ ਦੌਰਾਨ ਹੋ ਗਿਆ ਐਲਾਨ

ਬਿਜ਼ਨੈੱਸ ਡੈਸਕ: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਆਪਣੇ ਬਜਟ ਭਾਸ਼ਣ ਦੌਰਾਨ ਕਈ ਚੀਜ਼ਾਂ ਉੱਤੇ ਕਸਟਮ ਡਿਊਟੀ ਘਟਾਉਣ ਦਾ ਐਲਾਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਸੋਨਾ ਚਾਂਦੀ ਦੀਆਂ ਵਧੀਆਂ ਕੀਮਤਾਂ ਬਾਰੇ ਗੱਲ ਕਰਦਿਆਂ ਦੋਹਾਂ ਧਾਤਾਂ ਉੱਤੇ ਕਸਟਮ ਡਿਊਟੀ ਘਟਾਉਣ ਦਾ ਐਲਾਨ ਕਰ ਦਿੱਤਾ। ਇਸ ਦੇ ਨਾਲ ਸਿੱਧੇ ਤੌਰ 'ਤੇ ਸੋਨਾ ਚਾਂਦੀ ਦੇ ਗਹਿਣਿਆਂ ਦੀਆਂ ਕੀਮਤਾਂ 'ਤੇ ਅਸਰ ਪਵੇਗਾ ਅਤੇ ਆਉਣ ਵਾਲੇ ਦਿਨਾਂ ਵਿਚ ਇਹ ਸਸਤੇ ਹੋ ਸਕਦੇ ਹਨ।

ਇਹ ਖ਼ਬਰ ਵੀ ਪੜ੍ਹੋ - Budget 2024: ਟੈਕਸ ਸਲੈਬ 'ਚ ਹੋਏ ਵੱਡੇ ਬਦਲਾਅ

ਉੱਥੇ ਹੀ ਦੂਜੇ ਪਾਸੇ ਵਿੱਤ ਮੰਤਰੀ ਨੇ ਮੋਬਾਈਲ ਫ਼ੋਨ, ਚਾਰਜਰ ਅਤੇ ਮੋਬਾਈਲ ਨਾਲ ਸਬੰਧਤ ਵਸਤਾਂ ਦੇ ਉੱਤੇ 15 ਫ਼ੀਸਦੀ ਕਸਟਮ ਡਿਊਟੀ ਘਟਾਉਣ ਦਾ ਐਲਾਨ ਕੀਤਾ ਹੈ। ਇੰਨਾ ਹੀ ਨਹੀਂ ਵਿੱਤ ਮੰਤਰੀ ਨੇ ਆਪਣੇ ਭਾਸ਼ਣ ਦੇ ਦੌਰਾਨ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਦਾ ਜ਼ਿਕਰ ਕਰਦਿਆਂ ਕੈਂਸਰ ਦੀਆਂ 3 ਦਵਾਈਆਂ ਉੱਤੇ ਕਸਟਮ ਡਿਊਟੀ ਖ਼ਤਮ ਕਰਨ ਦੀ ਗੱਲ ਵੀ ਆਖ਼ੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

Anmol Tagra

Content Editor

Related News