ਮੋਬਾਇਲ ''ਚੋਂ ਇੰਝ ਕੱਢਿਆ ਜਾ ਸਕਦਾ ਹੈ ਸੋਨਾ, ਨਾ ਸੁੱਟੋ ਪੁਰਾਣੇ ਫੋਨ!

Wednesday, Sep 11, 2024 - 03:39 PM (IST)

ਮੋਬਾਇਲ ''ਚੋਂ ਇੰਝ ਕੱਢਿਆ ਜਾ ਸਕਦਾ ਹੈ ਸੋਨਾ, ਨਾ ਸੁੱਟੋ ਪੁਰਾਣੇ ਫੋਨ!

ਨਵੀਂ ਦਿੱਲੀ : ਤਕਨਾਲੋਜੀ ਦੀ ਇਸ ਤੇਜ਼ ਰਫ਼ਤਾਰ ਵਾਲੀ ਦੁਨੀਆਂ ਵਿੱਚ, ਸਭ ਤੋਂ ਵੱਧ ਵਰਤੇ ਜਾਣ ਵਾਲੇ ਯੰਤਰਾਂ ਵਿੱਚੋਂ ਇੱਕ ਸਮਾਰਟਫੋਨ ਹੈ। ਛੋਟਾ ਹੋਵੇ ਜਾਂ ਵੱਡਾ, ਅਮੀਰ ਹੋਵੇ ਜਾਂ ਗਰੀਬ, ਹਰ ਕਿਸੇ ਦੇ ਹੱਥ 'ਚ ਸਮਾਰਟਫੋਨ ਜ਼ਰੂਰ ਨਜ਼ਰ ਆਵੇਗਾ। ਤਕਨਾਲੋਜੀ ਵੀ ਹਰ ਪਲ ਤੇਜ਼ ਰਫਤਾਰ ਨਾਲ ਬਦਲਦੀ ਰਹਿੰਦੀ ਹੈ ਅਤੇ ਕੰਪਨੀਆਂ ਉਸ ਮੁਤਾਬਕ ਸਮਾਰਟਫੋਨ ਨੂੰ ਅਪਡੇਟ ਕਰਦੀਆਂ ਹਨ ਅਤੇ ਨਵੇਂ ਮਾਡਲ ਲਾਂਚ ਕਰਦੀਆਂ ਹਨ। ਹਰ ਕੋਈ ਲੇਟੈਸਟ ਫ਼ੋਨ ਲੈਣਾ ਚਾਹੁੰਦਾ ਹੈ ਅਤੇ ਇਸ ਕਾਰਨ ਜਿੰਨੀ ਤੇਜ਼ੀ ਨਾਲ ਟੈਕਨਾਲੋਜੀ ਬਦਲਦੀ ਹੈ, ਓਨੀ ਤੇਜ਼ੀ ਨਾਲ ਲੋਕ ਆਪਣੇ ਸਮਾਰਟਫ਼ੋਨ ਬਦਲਦੇ ਹਨ। ਅਜਿਹੇ 'ਚ ਲੋਕ ਜਾਂ ਤਾਂ ਪੁਰਾਣੇ ਸਮਾਰਟਫੋਨ ਨੂੰ ਘਰ ਦੇ ਕਿਸੇ ਕੋਨੇ 'ਚ ਰੱਖ ਦਿੰਦੇ ਹਨ ਜਾਂ ਫਿਰ ਖਰਾਬ ਹੋਣ ਕਾਰਨ ਇਸ ਨੂੰ ਡਿਸਪੋਜ਼ ਕਰ ਦਿੰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਤੁਹਾਡਾ ਸਮਾਰਟਫੋਨ ਕਿਸ ਸਮੱਗਰੀ ਨਾਲ ਬਣਿਆ ਹੈ, ਇਸ ਵਿੱਚ ਸੋਨਾ ਅਤੇ ਚਾਂਦੀ ਵੀ ਮੌਜੂਦ ਹੈ।

ਜੀ ਹਾਂ, ਇਹ ਬਿਲਕੁੱਲ ਸੱਚ ਹੈ ਕਿ ਸਮਾਰਟਫ਼ੋਨ ਵਿੱਚ ਸੋਨੇ ਅਤੇ ਚਾਂਦੀ ਦੀ ਵਰਤੋਂ ਕੀਤੀ ਜਾਂਦੀ ਹੈ। ਕਿਉਂਕਿ ਸੋਨਾ ਅਤੇ ਚਾਂਦੀ ਬਿਜਲੀ ਦੇ ਸਭ ਤੋਂ ਵਧੀਆ ਸੰਚਾਲਕਾਂ ਵਿੱਚੋਂ ਇੱਕ ਹਨ, ਇਸ ਲਈ ਇਸਦੀ ਵਰਤੋਂ ਕੀਤੀ ਜਾਂਦੀ ਹੈ। ਮਦਰਬੋਰਡਾਂ ਵਿੱਚ ਜ਼ਿਆਦਾਤਰ ਸੋਨੇ ਦੀ ਵਰਤੋਂ ਕੀਤੀ ਜਾਂਦੀ ਹੈ। ਖਾਸ ਗੱਲ ਇਹ ਹੈ ਕਿ ਇਹ 100 ਫੀਸਦੀ ਸ਼ੁੱਧ ਸੋਨਾ ਹੁੰਦਾ ਹੈ।

ਕਿੰਨਾ ਹੁੰਦਾ ਹੈ ਸੋਨਾ

ਹੁਣ ਇਹ ਜਵਾਬ ਤੁਹਾਨੂੰ ਨਿਰਾਸ਼ ਕਰ ਸਕਦਾ ਹੈ। ਸਮਾਰਟਫੋਨ 'ਚ ਇੰਨਾ ਘੱਟ ਸੋਨਾ ਹੁੰਦਾ ਹੈ ਕਿ ਇਸ ਨੂੰ ਕੱਢਣਾ ਮੁਸ਼ਕਿਲ ਹੁੰਦਾ ਹੈ। ਯੂਐਸ ਜਿਓਲਾਜੀਕਲ ਸਰਵੇ ਦੀ ਇੱਕ ਰਿਪੋਰਟ ਦੇ ਅਨੁਸਾਰ, ਜੇਕਰ ਲਗਭਗ 41 ਸਮਾਰਟਫ਼ੋਨਸ ਨੂੰ ਮਿਲਾਇਆ ਜਾਵੇ ਤਾਂ ਉਨ੍ਹਾਂ ਵਿੱਚ ਲਗਭਗ 1 ਗ੍ਰਾਮ ਸੋਨਾ ਨਿਕਲੇਗਾ। ਚਾਂਦੀ ਨਾਲ ਵੀ ਅਜਿਹਾ ਹੀ ਹੁੰਦਾ ਹੈ। ਚਾਂਦੀ ਵੀ ਇਨੀਂ ਹੀ ਮਾਤਰਾ 'ਚ ਸਮਾਰਟਫ਼ੋਨਾਂ ਵਿੱਚ ਮੌਜੂਦ ਹੁੰਦੀ ਹੈ। ਇਸ ਦੇ ਨਾਲ ਹੀ ਤਾਂਬਾ ਵੀ ਸਮਾਰਟਫੋਨ 'ਚ ਕੁਨੈਕਸ਼ਨ ਲਈ ਵੀ ਵਰਤਿਆ ਜਾਂਦਾ ਹੈ।

ਕੀ ਹੁੰਦੀ ਹੈ ਕੀਮਤ

ਸਮਾਰਟਫੋਨ 'ਚ ਸੋਨੇ ਦੀ ਮਾਤਰਾ ਇੰਨੀ ਘੱਟ ਹੁੰਦੀ ਹੈ ਕਿ ਜੇਕਰ ਇਸ ਦੀ ਗਣਨਾ ਕੀਤੀ ਜਾਵੇ ਤਾਂ ਇਸ ਦੀ ਕੀਮਤ ਸਿਰਫ 100 ਤੋਂ 150 ਰੁਪਏ ਦੇ ਵਿਚਕਾਰ ਹੁੰਦੀ ਹੈ। ਸਮਾਰਟਫੋਨ 'ਚ ਸਿਰਫ 0.03 ਗ੍ਰਾਮ ਸੋਨਾ ਹੀ ਹੁੰਦਾ ਹੈ। ਜਦੋਂ ਕਿ ਚਾਂਦੀ ਕੁਝ ਰੁਪਏ ਦੀ ਹੀ ਲਗਾਈ ਜਾਂਦੀ ਹੈ।

ਕੀ ਕੱਢ ਸਕਦੇ ਹਾਂ ਸੋਨਾ ?

ਹੁਣ ਜੇਕਰ ਤੁਸੀਂ ਪੁਰਾਣੇ ਸਮਾਰਟਫੋਨ ਨੂੰ ਇਕੱਠਾ ਕਰਕੇ ਕੁਝ ਸੋਨਾ ਕਢਵਾਉਣ ਬਾਰੇ ਸੋਚ ਰਹੇ ਹੋ, ਤਾਂ ਅਜਿਹਾ ਕਰਨਾ ਬਹੁਤ ਮੁਸ਼ਕਲ ਹੋਵੇਗਾ। ਕਿਉਂਕਿ ਸਭ ਤੋਂ ਪਹਿਲਾਂ ਸੋਨਾ ਕਿੱਥੇ ਹੈ, ਇਸ ਨੂੰ ਲੱਭਣਾ ਮੁਸ਼ਕਲ ਹੋਵੇਗਾ। ਸਿਰਫ਼ ਇੱਕ ਪੇਸ਼ੇਵਰ ਹਾਰਡਵੇਅਰ ਇੰਜੀਨੀਅਰ ਹੀ ਇਹ ਕੰਮ ਆਸਾਨੀ ਨਾਲ ਕਰ ਸਕਦਾ ਹੈ। ਇਸ ਤੋਂ ਇਲਾਵਾ, ਸੋਨਾ ਇੰਨਾ ਘੱਟ ਨਿਕਲੇਗਾ ਕਿ ਇਹ ਤੁਹਾਨੂੰ ਫਾਇਦੇ ਦੀ ਥਾਂ ਨੁਕਸਾਨ ਹੋ ਸਕਦਾ ਹੈ। 


author

DILSHER

Content Editor

Related News