ਗਲਾਸ ਲੂਈਸ ਵੱਲੋਂ ਗਾਡਫ੍ਰੇ ਫਿਲਿਪਸ ਦੇ ਐੱਮ.ਡੀ. ਵਜੋਂ ਬੀਨਾ ਮੋਦੀ ਨੂੰ ਮੁੜ-ਨਿਯੁਕਤੀ ਵਿਰੁੱਧ  ਸਿਫਾਰਿਸ਼

Sunday, Aug 25, 2024 - 07:09 PM (IST)

ਗਲਾਸ ਲੂਈਸ ਵੱਲੋਂ ਗਾਡਫ੍ਰੇ ਫਿਲਿਪਸ ਦੇ ਐੱਮ.ਡੀ. ਵਜੋਂ ਬੀਨਾ ਮੋਦੀ ਨੂੰ ਮੁੜ-ਨਿਯੁਕਤੀ ਵਿਰੁੱਧ  ਸਿਫਾਰਿਸ਼

ਨਵੀਂ ਦਿੱਲੀ (ਭਾਸ਼ਾ)- ਅਮਰੀਕਾ ਸਥਿਤ ਪ੍ਰਾਕਸੀ ਸਲਾਹਕਾਰ ਕੰਪਨੀ ਗਲਾਸ ਲੂਈਸ ਨੇ ਗਾਡਫ੍ਰੇ ਫਿਲਿਪਸ ਦੇ ਸ਼ੇਅਰਧਾਰਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ 6 ਸਤੰਬਰ ਨੂੰ ਹੋਣ ਵਾਲੀ ਸਾਲਾਨਾ ਆਮ ਬੈਠਕ (ਏ.ਜੀ.ਐੱਮ.) ’ਚ ਬੀਨਾ ਮੋਦੀ ਨੂੰ ਪ੍ਰਬੰਧ ਨਿਰਦੇਸ਼ਕ ਵਜੋਂ ਦੁਬਾਰਾ ਨਿਯੁਕਤ ਕਰਨ ਦੇ ਵਿਸ਼ੇਸ਼ ਮਤੇ ਵਿਰੁੱਧ ਵੋਟ ਕਰਨ। ਗਲਾਸ ਲੂਈਸ ਨੇ ਨਿਰਦੇਸ਼ਕ ਮੰਡਲ ’ਚ ਸਮੀਰ ਮੋਦੀ ਦੀ ਹਾਜ਼ਰੀ ਦੀ ਹਮਾਇਤਕੀਤੀ ਹੈ। ਗਾਡਫ੍ਰੇ ਫਿਲਿਪਸ ਇੰਡੀਆ ਨੇ 6 ਸਤੰਬਰ 2024 ਨੂੰ ਆਪਣੀ ਏ.ਜੀ.ਐੱਮ. ਨਿਰਧਾਰਿਤ ਕੀਤੀ ਹੈ ਜਿਸ ’ਚ ਉਸ ਨੇ ਆਪਣੇ ਸ਼ੇਅਰਧਾਰਕਾਂ ਦੀ ਪ੍ਰਵਾਨਗੀ ਲਈ 5 ਸਾਧਾਰਣ ਮਤੇ ਅਤੇ ਇਕ ਵਿਸ਼ੇਸ਼ ਮਤਾ ਰੱਖਿਆ ਹੈ ਕਿਉਂਕਿ ਬੀਨਾ ਮੋਦੀ ਦਾ ਮਿਹਨਤਾਨਾਸ 5 ਕਰੋੜ ਰੁਪਏ ਜਾਂ ਕੰਪਨੀ ਦੇ ਸ਼ੁੱਧ ਲਾਭ ਦੇ 2.5 ਫੀਸਦੀ ਦੀ ਹੱਦ ਨਾਲੋਂ ਵੱਧ ਹੈ, ਇਸ ਲਈ ਗਾਡਫ੍ਰੇ ਫਿਲਿਪਸ ਨੂੰ ਇਕ ਵਿਸ਼ੇਸ਼ ਮਤੇ ਦੀ ਲੋੜ ਹੈ ਜਿਸ ਨੂੰ ਕੁੱਲ ਪਈਆਂ ਵੋਟਾਂ ਦੇ 75 ਫੀਸਦੀ ਦੇ ਬਹੁਮਤ ਨਾਲ ਪਾਸ ਕੀਤਾ ਜਾਣਾ ਹੈ। ਖਾਸ ਮਤੇ ਦਾ ਵਿਰੋਧ ਕਰਦਿਆਂ ਗਲਾਸ ਲੂਈਸ ਨੇ ਕਿਹਾ ਕਿ ਬੀਨਾ ਮੋਦੀ ਨੂੰ ਕਮਿਸ਼ਨ ਦੇ ਭੁਗਕਾਨ ਲਈ ਕੋਈ ਪਰਿਭਾਸ਼ਿਤ ਪ੍ਰਦਰਸ਼ਨ ਸ਼ਰਤਾਂ ਨਹੀਂ ਹਨ ਅਤੇ ਉਨ੍ਹਾਂ ਦੀ ‘ਨਿਯੁਕਤੀ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਦੇ ਰੂਪ ’ਚ ਹੈ।


 


author

Sunaina

Content Editor

Related News