ਗੋਆ ਨਾਈਟ ਕਲੱਬ ਅਗਨੀਕਾਂਡ : ਲੂਥਰਾ ਭਰਾਵਾਂ ਦੀਆਂ ਜ਼ਮਾਨਤ ਪਟੀਸ਼ਨਾਂ ਰੱਦ

Thursday, Feb 12, 2026 - 08:19 PM (IST)

ਗੋਆ ਨਾਈਟ ਕਲੱਬ ਅਗਨੀਕਾਂਡ : ਲੂਥਰਾ ਭਰਾਵਾਂ ਦੀਆਂ ਜ਼ਮਾਨਤ ਪਟੀਸ਼ਨਾਂ ਰੱਦ

ਪਣਜੀ, (ਭਾਸ਼ਾ)- ਗੋਆ ਦੀ ਇਕ ਅਦਾਲਤ ਨੇ ਬਿਰਚ ਬਾਏ ਰੋਮੀਓ ਲੇਨ ਨਾਈਟ ਕਲੱਬ ਦੇ ਮਾਲਕ ਸੌਰਭ ਲੂਥਰਾ ਅਤੇ ਗੌਰਵ ਲੂਥਰਾ ਦੀਆਂ ਜ਼ਮਾਨਤ ਪਟੀਸ਼ਨਾਂ ਵੀਰਵਾਰ ਨੂੰ ਰੱਦ ਕਰ ਦਿੱਤੀਆਂ। ਉੱਤਰੀ ਗੋਆ ਦੇ ਅਰਪੋਰਾ ਸਥਿਤ ਇਸ ਨਾਈਟ ਕਲੱਬ ’ਚ ਪਿਛਲੇ ਸਾਲ 6 ਦਸੰਬਰ ਨੂੰ ਓਦੋਂ ਭਿਆਨਕ ਅੱਗ ਲੱਗ ਗਈ ਸੀ ਜਦੋਂ ਡਾਂਸ ਪਾਰਟੀ ਚੱਲ ਰਹੀ ਸੀ। ਇਸ ਹਾਦਸੇ ’ਚ 25 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕਰੀਬ 50 ਹੋਰ ਲੋਕ ਜ਼ਖਮੀ ਹੋ ਗਏ ਸਨ।

ਉੱਤਰੀ ਗੋਆ ਦੇ ਮਾਪੂਸਾ ਸ਼ਹਿਰ ਦੀ ਇਕ ਸੈਸ਼ਨ ਅਦਾਲਤ ਨੇ ਲੂਥਰਾ ਭਰਾਵਾਂ ਦੀਆਂ ਜ਼ਮਾਨਤ ਪਟੀਸ਼ਨਾਂ ਰੱਦ ਕਰ ਦਿੱਤੀਆਂ ਹਨ। ਅਦਾਲਤ ’ਚ ਪੀੜਤ ਪਰਿਵਾਰਾਂ ਦਾ ਪੱਖ ਰੱਖਣ ਵਾਲੇ ਐਡਵੋਕੇਟ ਵਿਸ਼ਨੂੰ ਜੋਸ਼ੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਇਸ ਫੈਸਲੇ ਨੂੰ ਨਿਆਂ ਲਈ ਲੜ ਰਹੇ ਪਰਿਵਾਰਾਂ ਦੀ ਜਿੱਤ ਦੱਸਿਆ। ਲੂਥਰਾ ਭਰਾ ਘਟਨਾ ਤੋਂ ਬਾਅਦ ਥਾਈਲੈਂਡ ਭੱਜ ਗਏ ਸਨ ਅਤੇ 17 ਦਸੰਬਰ ਨੂੰ ਉਨ੍ਹਾਂ ਨੂੰ ਦੇਸ਼ ਨਿਕਾਲਾ ਦੇ ਕੇ ਵਾਪਸ ਲਿਆਂਦਾ ਗਿਆ ਸੀ।


author

Rakesh

Content Editor

Related News