ਗੋਆ ਵਿਧਾਨ ਸਭਾ ਦਾ ਮਾਨਸੂਨ ਸੈਂਸ਼ਨ ਸੋਮਵਾਰ ਨੂੰ ਹੋਵੇਗਾ ਸ਼ੁਰੂ

Sunday, Jul 14, 2019 - 04:33 PM (IST)

ਗੋਆ ਵਿਧਾਨ ਸਭਾ ਦਾ ਮਾਨਸੂਨ ਸੈਂਸ਼ਨ ਸੋਮਵਾਰ ਨੂੰ ਹੋਵੇਗਾ ਸ਼ੁਰੂ

ਪਣਜੀ—ਇਸ ਹਫਤੇ ਕਾਂਗਰਸ ਦੇ 10 ਵਿਧਾਇਕਾਂ ਦੇ ਸੱਤਾਧਾਰੀ ਭਾਜਪਾ 'ਚ ਸ਼ਾਮਲ ਹੋਣ ਦੇ ਮਹੱਤਵਪੂਰਨ ਸਮਾਗਮ ਤੋਂ ਬਾਅਦ ਗੋਆ ਵਿਧਾਨ ਸਭਾ ਦਾ ਮਾਨਸੂਨ ਸੈਂਸ਼ਨ ਸੋਮਵਾਰ (15 ਜੁਲਾਈ) ਨੂੰ ਸ਼ੁਰੂ ਹੋਵੇਗਾ। ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਸ਼ਨੀਵਾਰ ਨੂੰ ਇਨ੍ਹਾਂ 'ਚੋਂ 4 ਵਿਧਾਇਕਾਂ ਨੂੰ ਸੂਬਾ ਮੰਤਰੀ ਮੰਡਲ 'ਚ ਸ਼ਾਮਲ ਕੀਤਾ। ਕਾਂਗਰਸ ਛੱਡ ਭਾਜਪਾ 'ਚ ਸ਼ਾਮਲ ਹੋਣ ਵਾਲੇ ਵਿਧਾਇਕਾਂ ਵੱਲੋਂ ਸੈਂਸਨ ਦੌਰਾਨ ਕਈ ਸਵਾਲ ਪੁੱਛੇ ਜਾਣੇ ਹਨ। ਵਿਧਾਨ ਸਭਾ ਸਪੀਕਰ ਰਾਜੇਸ਼ ਪਾਟਕਰ ਨੇ ਕਿਹਾ ਹੈ ਕਿ ਜੋ ਵਿਧਾਇਕ ਹੁਣ ਮੰਤਰੀ ਬਣ ਗਏ ਹਨ, ਉਨ੍ਹਾਂ ਦੁਆਰਾ ਚੁੱਕੇ ਜਾਣ ਵਾਲੇ ਮੁੱਦੇ ਵਾਪਸ ਲੈ ਜਾਣਗੇ। ਪਾਟਕਰ ਨੇ ਦੱਸਿਆ ਕਿ ਮਾਈਕਲ ਲੋਬੋ ਦੇ ਅਸਤੀਫਾ ਦੇਣ ਤੋਂ ਬਾਅਦ ਵਿਧਾਨ ਸਭਾ ਉੱਪ ਸਪੀਕਰ (ਡਿਪਟੀ ਸਪੀਕਰ) ਦੇ ਅਹੁਦੇ ਲਈ ਚੋਣ ਹੋਵੇਗੀ।  ਉਨ੍ਹਾਂ ਨੇ ਕਿਹਾ ਹੈ ਕਿ ਵਿਧਾਇਕਾਂ ਨੂੰ ਆਪਣਾ ਸਵਾਲ ਸੌਂਪਣ ਲਈ 17 ਜੁਲਾਈ ਤੱਕ ਦਾ ਸਮਾਂ ਦਿੱਤਾ ਗਿਆ ਹੈ। ਸੈਂਸਨ 9 ਅਗਸਤ ਨੂੰ ਖਤਮ ਹੋਵੇਗਾ। ਦੱਸ ਦੇਈਏ ਕਿ ਗੋਆ 'ਚ ਕਾਂਗਰਸ ਦੇ 10 ਵਿਧਾਇਕਾਂ ਦੇ ਭਾਜਪਾ 'ਚ ਸ਼ਾਮਲ ਹੋਣ ਤੋਂ ਬਾਅਦ ਸਾਵੰਤ ਨੇ ਸ਼ਨੀਵਾਰ ਨੂੰ ਆਪਣੀ ਕੈਬਨਿਟ 'ਚ ਫੇਰਬਦਲ ਕੀਤਾ। 


author

Iqbalkaur

Content Editor

Related News