ਓਵੈਸੀ ਦੀ ਰੈਲੀ ''ਚ ਪਹੁੰਚੀਆਂ ਜਾਮੀਆ ''ਚ ਪੁਲਸ ਨਾਲ ਭਿੜ੍ਹਨ ਵਾਲੀਆਂ ਲੜਕੀਆਂ

Saturday, Dec 21, 2019 - 11:02 PM (IST)

ਓਵੈਸੀ ਦੀ ਰੈਲੀ ''ਚ ਪਹੁੰਚੀਆਂ ਜਾਮੀਆ ''ਚ ਪੁਲਸ ਨਾਲ ਭਿੜ੍ਹਨ ਵਾਲੀਆਂ ਲੜਕੀਆਂ

ਨਵੀਂ ਦਿੱਲੀ — ਆਲ ਇੰਡੀਆ ਮਜਲਿਸ-ਏ-ਇੱਤੇਹਾਦੁਲ ਮੁਸਲਮੀਨ (ਏ.ਆਈ.ਐੱਮ.ਆਈ.ਐੱਮ.) ਦੇ ਪ੍ਰਧਾਨ ਅਸਦੁਦੀਨ ਓਵੈਸੀ ਨੇ ਸ਼ਨੀਵਾਰ ਨੂੰ ਹੈਦਰਾਬਾਦ 'ਚ ਇਕ ਰੈਲੀ ਆਯੋਜਿਤ ਕੀਤੀ, ਜਿਸ ਨੂੰ ਪੁਲਸ ਨੂੰ ਲਲਕਾਰਣ ਵਾਲੀ ਜਾਮੀਆ ਮਿਲਿਆ ਇਸਲਾਮੀਆ ਦੀ ਪੋਸਟਰ ਗਰਲਸ ਲਦੀਦਾ ਸਖਲੂਨ ਅਤੇ ਆਇਸ਼ਾ ਰੈਨਾ ਨੇ ਸੰਬੋਧਿਤ ਕੀਤਾ।

ਨਾਗਰਿਕਤਾ ਸੋਧ ਕਾਨੂੰਨ ਖਿਲਾਫ ਜਾਮੀਆ ਮਿਲਿਆ ਇਸਲਾਮੀਆ 'ਚ ਵਿਰੋਧ ਪ੍ਰਦਰਸ਼ਨ ਦੌਰਾਨ ਲਦੀਦਾ ਸਖਲੂਨ ਅਤੇ ਆਇਸ਼ਾ ਰੈਨਾ ਦਾ ਵੀਡੀਓ ਵਾਇਰਲ ਹੋਇਆ ਸੀ, ਜਿਸ 'ਚ ਦਿੱਲੀ ਪੁਲਸ ਨੂੰ ਲਲਕਾਰਦੀ ਨਜ਼ਰ ਆਈ ਸੀ। ਲਦੀਦਾ ਸਖਲੂਨ ਅਤੇ ਆਇਸ਼ਾ ਰੈਨਾ ਕੇਰਲ ਦੀ ਰਹਿਣ ਵਾਲੀ ਹੈ।


author

Inder Prajapati

Content Editor

Related News