ਪ੍ਰੇਮੀ ਨਾਲ ਮਿਲਣ ਲਈ ਪੂਰੇ ਪਿੰਡ ਦੀ ਬਿਜਲੀ ਕੱਟ ਦਿੰਦੀ ਸੀ ਪ੍ਰੇਮਿਕਾ, ਫਿਰ ਇੰਝ ਖੁੱਲ੍ਹਿਆ ਭੇਤ

Sunday, Jul 23, 2023 - 04:32 PM (IST)

ਪ੍ਰੇਮੀ ਨਾਲ ਮਿਲਣ ਲਈ ਪੂਰੇ ਪਿੰਡ ਦੀ ਬਿਜਲੀ ਕੱਟ ਦਿੰਦੀ ਸੀ ਪ੍ਰੇਮਿਕਾ, ਫਿਰ ਇੰਝ ਖੁੱਲ੍ਹਿਆ ਭੇਤ

ਬਿਹਾਰ- ਆਪਣੇ ਪ੍ਰੇਮੀ ਨੂੰ ਮਿਲਣ ਲਈ ਇਕ ਪ੍ਰੇਮਿਕਾ ਰਾਤ ਨੂੰ ਪੂਰੇ ਪਿੰਡ ਦੀ ਬਿਜਟੀ ਹੀ ਕੱਟ ਦਿੰਦੀ ਸੀ। ਸੁਣਨ 'ਚ ਭਾਵੇਂ ਅਜੀਬ ਲੱਗ ਰਿਹਾ ਹੋਵੇ ਪਰ ਇਹ ਬਿਲਕੁੱਲ ਸੱ ਹੈ। ਮਾਮਲਾ ਬਿਹਰਾ ਦੇ ਬੇਤੀਆ ਦੇ ਨੌਤਨ ਥਾਣਾ ਖੇਤਰ ਦਾ ਹੈ। ਕੁੜੀ ਦੀ ਇਸ ਹਰਕਤ ਨਾਲ ਪੂਰਾ ਪਿੰਡ ਹੀ ਪਰੇਸ਼ਾਨ ਹੋ ਗਿਆ ਸੀ। ਕੁਝ ਦਿਨ ਪਹਿਲਾਂ ਵੀ ਉਸ ਦਾ ਪ੍ਰੇਮੀ ਜਦੋਂ ਪਿੰਡ ਪਹੁੰਚਿਆ ਤਾਂ ਕੁੜੀ ਨੇ ਲਾਈਟ ਕੱਟ ਦਿੱਤੀ। ਪਿੰਡ ਵਾਲੇ ਪਹਿਲਾਂ ਤੋਂ ਹੀ ਤਿਆਰੀ 'ਚ ਸਨ, ਜਿਵੇਂ ਦੋਵੇਂ ਪ੍ਰੇਮੀ-ਪ੍ਰੇਮਿਕਾ ਇਕ-ਦੂਜੇ ਨੂੰ ਮਿਲੇ, ਪਿੰਡ ਵਾਸੀਆਂ ਨੇ ਦੋਹਾਂ ਨੂੰ ਰੰਗੇਂ ਹੱਥੀਂ ਫੜ ਲਿਆ। ਗੁੱਸੇ 'ਚ ਪਿੰਡ ਵਾਸੀ ਨੌਜਵਾਨ ਨੂੰ ਲੈ ਕੇ ਬਗੀਚੇ 'ਚ ਪਹੁੰਚੇ ਅਤੇ ਕੁੱਟਮਾਰ ਕਰ ਦਿੱਤੀ। ਆਪਣੇ ਪ੍ਰੇਮੀ ਨਾਲ ਕੁੱਟਮਾਰ ਹੁੰਦੀ ਦੇਖ ਕੁੜੀ ਵੀ ਪਿੰਡ ਵਾਸੀਆਂ ਨਾਲ ਭਿੜ ਗਈ। ਇਸ ਵਿਚ ਕਿਸੇ ਨੇ ਪੂਰੇ ਮਾਮਲੇ ਦਾ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤਾ। 

ਇਸ ਮਾਮਲੇ 'ਚ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਕੁੜੀ ਪੂਰੇ ਪਿੰਡ ਦੀ ਬਿਜਲੀ ਕੱਟ ਦਿੰਦੀ ਸੀ। ਇਸ ਤੋਂ ਬਾਅਦ ਹਨ੍ਹੇਰੇ ਦਾ ਫ਼ਾਇਦਾ ਚੁੱਕ ਕੇ ਉਸ ਦਾ ਪ੍ਰੇਮੀ ਉਸ ਨੂੰ ਮਿਲਣ ਪਹੁੰਚ ਜਾਂਦਾ ਸੀ। ਬਿਜਲੀ ਕੱਟਣ ਤੋਂ ਬਾਅਦ ਪਿੰਡ 'ਚ ਚੋਰੀ ਦੀਆਂ ਘਟਨਾਵਾਂ ਵਧ ਗਈਆਂ ਸਨ। ਕਾਫ਼ੀ ਪਰੇਸ਼ਾਨ ਹੋਣ ਤੋਂ ਬਾਅਦ ਪਿੰਡ ਵਾਸੀ ਨਿਗਰਾਨੀ ਕਰਨ ਲੱਗੇ ਅਤੇ ਫਿਰ ਇਕ ਦਿਨ ਉਨ੍ਹਾਂ ਨੇ ਦੋਹਾਂ ਨੂੰ ਰੰਗੇਂ ਹੱਥੀਂ ਫੜ ਲਿਆ। ਉੱਥੇ ਹੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਕੁੜੀ ਦਾ ਪ੍ਰੇਮੀ ਨਾਰਾਜ਼ ਹੋ ਗਿਆ ਅਤੇ ਆਪਣੇ ਦੋਸਤਾਂ ਨਾਲ ਪਿੰਡ ਦੇ ਉਨ੍ਹਾਂ ਨੌਜਵਾਨਾਂ ਤੋਂ ਬਦਲਾ ਲੈਣ ਪਹੁੰਚ ਗਿਆ, ਜਿਨ੍ਹਾਂ ਨੇ ਉਸ ਨਾਲ ਕੁੱਟਮਾਰ ਕੀਤੀ ਸੀ। ਸੂਚਨਾ ਮਿਲਣ 'ਤੇ ਬਾਅਦ ਮੌਕੇ 'ਤੇ ਪਹੁੰਚੀ ਪੁਲਸ ਨੇ ਪ੍ਰੇਮੀ ਸਮੇਤ ਤਿੰਨ ਨੌਜਵਾਨਾਂ ਨੂੰ ਹਿਰਾਸਤ 'ਚ ਲੈ ਲਿਆ। ਫਿਰ ਪੂਰਾ ਮਾਮਲਾ ਜਾਣਨ ਤੋਂ ਬਾਅਦ ਪੁਲਸ ਨੇ ਦੋਹਾਂ ਪੱਖਾਂ ਨੂੰ ਥਾਣੇ ਬੁਲਾਇਆ। ਇਸ ਦੌਰਾਨ ਘਰ ਵਾਲਿਆਂ ਨੇ ਦੋਹਾਂ ਦਾ ਵਿਆਹ ਕਰਵਾਉਣ ਦੀ ਗੱਲ ਕਹੀ। ਇਸ ਸੰਬੰਧ 'ਚ ਨੌਤਨ ਥਾਣਾ ਮੁਖੀ ਖਾਲਿਸ ਅਖ਼ਤਰ ਨੇ ਦੱਸਿਆ ਕਿ ਪ੍ਰੇਮ ਪ੍ਰਸੰਗ ਦਾ ਮਾਮਲਾ ਸੀ, ਦੋਵੇਂ ਪਰਿਵਾਰ ਥਾਣੇ ਪਹੁੰਚੇ ਅਤੇ ਵਿਆਹ ਦੀ ਗੱਲ ਕਹੀ, ਜਿਸ ਤੋਂ ਬਾਅਦ ਪ੍ਰੇਮੀ ਨੂੰ ਛੱਡ ਦਿੱਤਾ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

DIsha

Content Editor

Related News