ਔਰਤ ਨੇ ਆਪਣੇ ਪ੍ਰੇਮੀ ਦਾ ਕੀਤਾ ਕਤਲ, ਫਿਰ ਉਸ ਦੀ ਬਿਰਿਆਨੀ ਬਣਾ ਕੇ ਮਜ਼ਦੂਰਾਂ ਨੂੰ ਪਰੋਸੀ

Wednesday, Nov 21, 2018 - 06:07 PM (IST)

ਔਰਤ ਨੇ ਆਪਣੇ ਪ੍ਰੇਮੀ ਦਾ ਕੀਤਾ ਕਤਲ, ਫਿਰ ਉਸ ਦੀ ਬਿਰਿਆਨੀ ਬਣਾ ਕੇ ਮਜ਼ਦੂਰਾਂ ਨੂੰ ਪਰੋਸੀ

ਨਵੀਂ ਦਿੱਲੀ (ਇੰਟ.)— ਇਕ ਗਰਲਫ੍ਰੈਂਡ ਨੇ ਆਪਣੇ ਮਰਦ ਦੋਸਤ ਦੀ ਨਾ ਸਿਰਫ ਹੱਤਿਆ ਕੀਤੀ ਸਗੋਂ ਉਸ ਦੇ ਟੁਕੜੇ-ਟੁਕੜੇ ਕੀਤੇ, ਇਹੀ ਨਹੀਂ ਉਨ੍ਹਾਂ ਟੁਕੜਿਆਂ ਦੀ ਬਿਰਿਆਨੀ ਬਣਾਈ ਅਤੇ ਪਾਕਿਸਤਾਨੀ ਵਰਕਰਾਂ ਨੂੰ ਖੁਆ ਦਿੱਤੀ। ਘਟਨਾ ਯੂ.ਏ. ਈ. ਦੀ ਦੱਸੀ ਜਾ ਰਹੀ ਹੈ। ਜਾਂਚ ਅਧਿਕਾਰੀਆਂ ਨੇ ਕਿਹਾ ਹੈ ਕਿ ਗਰਲਫ੍ਰੈਂਡ ਨੇ ਅਜਿਹਾ ਇਸ ਲਈ ਕੀਤਾ ਕਿਉਂਕਿ ਬੁਆਏਫ੍ਰੈਂਡ ਕਿਸੇ ਹੋਰ ਲੜਕੀ ਨਾਲ ਵਿਆਹ ਕਰਵਾਉਣ ਜਾ ਰਿਹਾ ਸੀ। ਦੋਸ਼ੀ ਔਰਤ ਮੁਰੱਕੋ ਦੀ ਰਹਿਣ ਵਾਲੀ ਹੈ ਪਰ ਉਸ ਨੇ ਯੂ.ਏ.ਈ. 'ਚ ਇਸ ਘਟਨਾ ਨੂੰ ਅੰਜਾਮ ਦਿੱਤਾ।

ਐੱਲ.ਐੱਨ. ਨਾਂ ਦੀ ਜਗ੍ਹਾ 'ਤੇ ਆਪਣੇ ਘਰ ਵਿਚ ਔਰਤ ਨੇ 7 ਸਾਲ ਤਕ ਨਾਲ ਰਹਿਣ ਵਾਲੇ ਬੁਆਏਫ੍ਰੈਂਡ ਦੀ ਹੱਤਿਆ ਕੀਤੀ। ਔਰਤ ਦਾ ਕਹਿਣਾ ਹੈ ਕਿ ਉਸ ਦਾ ਬੁਆਏਫ੍ਰੈਂਡ ਮੁਰੱਕੋ ਦੀ ਕਿਸੇ ਹੋਰ ਲੜਕੀ ਨਾਲ ਵਿਆਹ ਕਰਾਉਣ ਦੀ ਯੋਜਨਾ ਬਣਾ ਰਿਹਾ ਸੀ। ਸਥਾਨਕ ਮੀਡੀਆ 'ਚ ਛਪੀ ਰਿਪੋਰਟ ਮੁਤਾਬਕ ਅਧਿਕਾਰੀਆਂ ਨੇ ਕਿਹਾ ਕਿ ਔਰਤ ਨੇ ਲਾਸ਼ ਦੇ ਟੁਕੜੇ ਕੀਤੇ ਅਤੇ ਫਿਰ ਬਲੈਂਡਰ ਦੀ ਮਦਦ ਨਾਲ ਉਨ੍ਹਾਂ ਨੂੰ ਬਾਰੀਕ ਕੀਤਾ। ਔਰਤ ਨੇ ਆਪਣੇ ਪਾਰਟਨਰ ਦੇ ਮਾਸ ਨੂੰ ਪਕਾਇਆ ਅਤੇ ਆਪਣੇ ਘਰ ਦੇ ਕੋਲ ਕੰਮ ਕਰਨ ਵਾਲੇ ਪਾਕਿਸਤਾਨੀ ਮਜ਼ਦੂਰਾਂ ਨੂੰ ਖੁਆ ਦਿੱਤਾ।

ਔਰਤ ਨੇ ਟ੍ਰੈਡੀਸ਼ਨਲ ਗਲਫ ਡਿਸ਼ ਤਿਆਰ ਕੀਤੀ ਸੀ, ਜੋ ਬਿਰਿਆਨੀ ਵਰਗੀ ਹੀ ਹੁੰਦੀ ਹੈ। ਜਦੋਂ ਔਰਤ ਦੇ ਪਾਰਟਨਰ ਦੇ ਭਰਾ ਨੇ ਪੁਲਸ ਵਿਚ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਾਈ ਤਾਂ ਫਿਰ ਜਾ ਕੇ ਕਿਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ। ਜਾਂਚ 'ਚ ਪੁਲਸ ਨੂੰ ਔਰਤ ਦੇ ਘਰ ਦੇ ਬਲੈਂਡਰ ਵਿਚ ਇਨਸਾਨੀ ਦੰਦ ਮਿਲੇ। ਡੀ.ਐੱਨ.ਏ. ਰਿਪੋਰਟ ਮੁਤਾਬਕ ਮ੍ਰਿਤਕ ਵਿਅਕਤੀ ਨਾਲ ਉਹ ਦੰਦ ਮੈਚ ਹੋ ਗਏ।


Related News