16 ਸਾਲ ਦੀ ਦੇਵੀਸ਼੍ਰੀ ਕੋਰੋਨਾ ਪੀੜਤਾਂ ਦੀਆਂ ਲਾਵਾਰਸ ਲਾਸ਼ਾਂ ਦਾ ਕਰ ਰਹੀ ਅੰਤਿਮ ਸੰਸਕਾਰ
Thursday, Apr 22, 2021 - 12:44 PM (IST)
ਤੇਲੰਗਾਨਾ- ਦੇਸ਼ 'ਚ ਕੋਰੋਨਾ ਦੇ ਮਾਮਲੇ ਦਿਨੋਂ-ਦਿਨ ਵੱਧ ਰਹੇ ਹਨ। ਉੱਥੇ ਹੀ ਇਸ ਲਾਗ਼ ਨਾਲ ਰੋਜ਼ ਹਜ਼ਾਰਾਂ ਦੀ ਗਿਣਤੀ 'ਚ ਲੋਕਾਂ ਦੀ ਮੌਤ ਹੋ ਰਹੀ ਹੈ। ਇਸ ਆਫ਼ਤ ਦੇ ਸਮੇਂ ਇਕ ਧੀ ਜੋ ਕਰ ਰਹੀ ਹੈ, ਉਸ ਦੀ ਸੂਬੇ 'ਚ ਹਰ ਜਗ੍ਹਾ ਚਰਚਾ ਹੋ ਰਹੀ ਹੈ। ਦਰਅਸਲ 16 ਸਾਲ ਦੀ ਕੁੜੀ ਦੇਵੀਸ਼੍ਰੀ, ਡਾ. ਅੰਨਨ ਸੇਵਾ ਫਾਊਂਡੇਸ਼ਨ ਨਾਮ ਦੇ ਐੱਨ.ਜੀ.ਓ. 'ਚ ਵਲੰਟੀਅਰ ਹੈ ਅਤੇ ਲਾਵਾਰਸ ਲਾਸ਼ਾਂ ਦਾ ਅੰਤਿਮ ਸੰਸਕਾਰ ਕਰਵਾਉਣ 'ਚ ਮਦਦ ਕਰਦੀ ਹੈ। ਇਨ੍ਹਾਂ 'ਚੋਂ ਕੋਰੋਨਾ ਨਾਲ ਜਾਨ ਗੁਆਉਣ ਵਾਲੇ ਲੋਕਾਂ ਦੀਆਂ ਲਾਸ਼ਾਂ ਵੀ ਸ਼ਾਮਲ ਹਨ। ਪਹਿਲਾਂ ਇਹ ਐੱਨ.ਜੀ.ਓ. ਅਜਿਹੀਆਂ ਲਾਵਾਰਸ ਲਾਸ਼ਾਂ ਦੇ ਅੰਤਿਮ ਸੰਸਕਾਰ 'ਚ ਮਦਦ ਕਰਦਾ ਸੀ, ਜੋ ਰੇਲਵੇ ਟਰੈਕ 'ਤੇ ਖ਼ਰਾਬ ਹਾਲਤ 'ਚ ਮਿਲਦੀਆਂ ਸਨ। ਕੋਰੋਨਾ ਲਾਗ਼ ਦਾ ਪ੍ਰਕੋਪ ਵੱਧਣ ਤੋਂ ਬਾਅਦ ਇਹ ਐੱਨ.ਜੀ.ਓ. ਇਸ ਇਨਫੈਕਸ਼ਨ ਨਾਲ ਮਰਨ ਵਾਲੇ ਲੋਕਾਂ ਦੇ ਅੰਤਿਮ ਸੰਸਕਾਰ 'ਚ ਰੁਝਿਆ ਹੈ।
ਇਹ ਵੀ ਪੜ੍ਹੋ : 35 ਸਾਲ ਬਾਅਦ ਧੀ ਦੇ ਜਨਮ 'ਤੇ ਕਿਸਾਨ ਪਰਿਵਾਰ ਨੇ ਮਨਾਇਆ ਅਨੋਖਾ ਜਸ਼ਨ, ਹੈਲੀਕਾਪਟਰ 'ਤੇ ਲੈ ਕੇ ਆਏ ਘਰ
ਆਮ ਤੌਰ 'ਤੇ ਇਸ ਐੱਨ.ਜੀ.ਓ. ਨੂੰ ਪੁਲਸ ਤੋਂ ਅਜਿਹੀਆਂ ਲਾਸ਼ਾਂ ਬਾਰੇ ਸੂਚਨਾ ਮਿਲਦੀ ਹੈ, ਜਿਨ੍ਹਾਂ ਦਾ ਕੋਈ ਦਾਅਵੇਦਾਰ ਨਹੀਂ ਹੁੰਦਾ। ਐੱਨ.ਜੀ.ਓ. ਦੇ ਲੋਕ ਫਿਰ ਮੌਕੇ 'ਤੇ ਜਾ ਕੇ ਅਜਿਹੀਆਂ ਲਾਸ਼ਾਂ ਦਾ ਅੰਤਿਮ ਸੰਸਕਾਰ ਕਰਵਾਉਂਦੇ ਹਨ। ਦੇਵੀਸ਼੍ਰੀ ਇਸ ਐੱਨ.ਜੀ.ਓ. ਨਾਲ ਲਾਕਡਾਊਨ ਦੌਰਾਨ ਜੁੜੀ। ਦੇਵੀਸ਼੍ਰੀ ਵਲੰਟੀਅਰਾਂ ਦੀ ਅਜਿਹੀ ਟੀਮ ਦਾ ਹਿੱਸਾ ਹੈ, ਜਿਸ 'ਚ ਸਾਰੀਆਂ ਜਨਾਨੀਆਂ ਹਨ। ਦੇਵੀਸ਼੍ਰੀ 12ਵੀਂ ਦੀ ਪੜ੍ਹਾਈ ਕਰਨ ਦੇ ਨਾਲ ਸਮਾਜ ਸੇਵਾ ਕਰ ਰਹੀ ਹੈ। ਦੇਵੀਸ਼੍ਰੀ ਦੇ ਮਾਤਾ-ਪਿਤਾ ਦਾ ਪਹਿਲਾਂ ਯੇਲਾਂਡੁ 'ਚ ਖਾਣੇ ਦਾ ਸਟਾਲ ਸੀ, ਜਿਸ ਨੂੰ ਲਾਕਡਾਊਨ 'ਚ ਬੰਦ ਕਰਨਾ ਪਿਆ ਇਸ ਤੋਂ ਬਾਅਦ ਉਹ ਅੰਨਮ ਸੇਵਾ ਫਾਊਂਡੇਸ਼ਨ 'ਚ ਬਤੌਰ ਕੁਕ ਜੁੜ ਗਏ। ਦੇਵੀਸ਼੍ਰੀ ਅਨੁਸਾਰ,''ਬੀਬੀਆਂ ਹਰ ਖੇਤਰ 'ਚ ਆਪਣੀ ਸਮਰੱਥਾ ਦਿਖਾ ਰਹੀਆਂ ਹਨ ਅਤੇ ਮੇਰੇ ਤੋਂ ਜੋ ਹੋ ਸਕਦਾ ਹੈ, ਉਹ ਮੈਂ ਕਰ ਰਹੀ ਹਾਂ।'' ਦੇਵੀਸ਼੍ਰੀ ਦੀ ਟੀਮ ਨਾਲ ਜੁੜੀਆਂ ਹੋਰ ਬੀਬੀਆਂ ਵੀ ਉਨ੍ਹਾਂ ਦੇ ਇਸ ਕੰਮ ਨੂੰ ਲੈ ਕੇ ਸਮਰਪਣ ਦੀ ਤਾਰੀਫ਼ ਕਰਦੇ ਨਹੀਂ ਥੱਕਦੀਆਂ।
ਇਹ ਵੀ ਪੜ੍ਹੋ : ਕੋਰੋਨਾ ਮਰੀਜ਼ਾਂ ਨੂੰ ਮਿਲ ਸਕੇ ਆਕਸੀਜਨ ਇਸ ਲਈ ਵੇਚ ਦਿੱਤੀ 22 ਲੱਖ ਦੀ SUV
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ