ਰੇਪ ਪੀੜਤਾ ਬੋਲੀ- ਘਰ ''ਚ ਟਾਇਲਟ ਹੁੰਦਾ ਤਾਂ ਦਰਿੰਦੇ ਨਹੀਂ ਕਰ ਪਾਉਂਦੇ ਅਜਿਹੀ ਘਿਨੌਣੀ ਹਰਕਤ

Sunday, Mar 07, 2021 - 04:02 PM (IST)

ਰੇਪ ਪੀੜਤਾ ਬੋਲੀ- ਘਰ ''ਚ ਟਾਇਲਟ ਹੁੰਦਾ ਤਾਂ ਦਰਿੰਦੇ ਨਹੀਂ ਕਰ ਪਾਉਂਦੇ ਅਜਿਹੀ ਘਿਨੌਣੀ ਹਰਕਤ

ਕਾਨਪੁਰ- ਉੱਤਰ ਪ੍ਰਦੇਸ਼ ਦੇ ਕਾਨਪੁਰ ਜ਼ਿਲ੍ਹੇ 'ਚ ਇਕ ਦਬੰਗ ਨੌਜਵਾਨ ਨੇ ਟਾਇਲਟ ਲਈ ਖੇਤ 'ਚ ਗਈ ਕੁੜੀ ਨਾਲ ਜਬਰ ਜ਼ਿਨਾਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਪੁਲਸ ਨੇ ਦੋਸ਼ੀ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉੱਥੇ ਹੀ ਪੀੜਤਾ ਦਾ ਕਹਿਣਾ ਹੈ ਕਿ ਘਰ 'ਚ ਟਾਇਲਟ ਨਾ ਹੋਣ ਕਾਰਨ ਉਨ੍ਹਾਂ ਨੂੰ ਖੇਤ 'ਚ ਜਾਣਾ ਪੈਂਦਾ ਹੈ। ਉਸ ਨੇ ਇਹ ਵੀ ਕਿਹਾ ਕਿ ਇਹ ਸਾਰੀ ਘਟਨਾ ਘਰ 'ਚ ਟਾਇਲਟ ਨਾ ਹੋਣ ਕਾਰਨ ਹੋਈ ਹੈ। 

ਇਹ ਵੀ ਪੜ੍ਹੋ : ਕਾਲੇ ਰੰਗ ਤੋਂ ਪਰੇਸ਼ਾਨ ਵਿਦਿਆਰਥੀ ਨੇ 15ਵੀਂ ਮੰਜ਼ਲ ਤੋਂ ਛਾਲ ਮਾਰ ਕੀਤੀ ਖ਼ੁਦਕੁਸ਼ੀ

ਦੋਸ਼ੀ ਦੇ ਹਨ 2 ਬੱਚੇ
ਜਾਣਕਾਰੀ ਅਨੁਸਾਰ ਪੀੜਤਾ ਟਾਇਲਟ ਲਈ ਖੇਤ 'ਚ ਗਈ ਸੀ। ਉੱਥੇ ਪਿੰਡ ਦਾ ਹੀ ਸੁਬੋਧ ਨਾਂ ਦਾ ਨੌਜਵਾਨ ਪਹਿਲਾਂ ਤੋਂ ਹੀ ਬੈਠਾ ਸੀ। ਉਸ ਨੇ ਕੁੜੀ ਨੂੰ ਫੜ ਲਿਆ ਅਤੇ ਜਬਰ ਜ਼ਿਨਾਹ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਫਰਾਰ ਹੋ ਗਿਆ। ਇਸ ਵਾਰਦਾਤ ਦੇ ਬਾਅਦ ਤੋਂ ਪਿੰਡ 'ਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਸ਼ਰਮਨਾਕ ਘਟਨਾ ਨੂੰ ਅੰਜਾਮ ਦੇਣ ਵਾਲਾ ਦੋਸ਼ੀ ਵਿਆਹਿਆ ਹੈ ਅਤੇ ਉਸ ਦੇ 2 ਬੱਚੇ ਵੀ ਹਨ।

ਇਹ ਵੀ ਪੜ੍ਹੋ : ਤਾਲਾਬ 'ਚ ਡੁੱਬਣ ਨਾਲ 3 ਬੱਚਿਆਂ ਦੀ ਮੌਤ, ਪਿੰਡ 'ਚ ਪਸਰਿਆ ਮਾਤਮ

ਘਰ 'ਚ ਟਾਇਲਟ ਨਾ ਹੋਣ ਕਾਰਨ ਵਾਪਰੀ ਘਟਨਾ
ਉੱਥੇ ਹੀ ਹਸਪਤਾਲ 'ਚ ਆਪਣਾ ਇਲਾਜ ਕਰਵਾ ਰਹੀ ਪੀੜਤਾ ਨੇ ਰੋਂਦੇ ਹੋਏ ਕਿਹਾ ਕਿ ਘਰ 'ਚ ਟਾਇਲਟ ਦੀ ਸਹੂਲਤ ਨਾ ਹੋਣ ਕਾਰਨ ਇਹ ਘਟਨਾ ਵਾਪਰੀ। ਪੀੜਤਾ ਨੇ ਦੱਸਿਆ ਕਿ ਦੋਸ਼ੀ ਪਿਛਲੇ 6 ਮਹੀਨਿਆਂ ਤੋਂ ਉਸ ਦੇ ਪਿੱਛੇ ਪਿਆ ਹੋਇਆ ਸੀ। ਦੂਜੇ ਪਾਸੇ ਘਟਨਾ ਨੂੰ ਅੰਜਾਮ ਦੇਣ ਤੋ ਬਾਅਦ ਦੋਸ਼ੀ ਨੇ ਪਰਿਵਾਰ ਸਮੇਤ ਦੌੜਨ ਦੀ ਕੋਸ਼ਿਸ਼ ਕੀਤੀ ਪਰ ਰੇਲਵੇ ਲਾਈਨ ਕੋਲ ਪਿੰਡ ਵਾਸੀਆਂ ਨੇ ਉਸ ਨੂੰ ਫੜ ਲਿਆ ਅਤੇ ਜੰਮ ਕੇ ਕੁੱਟਮਾਰ ਕਰ ਦਿੱਤੀ। ਪੁਲਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ 'ਚ ਜੁਟ ਗਈ ਹੈ।

ਇਹ ਵੀ ਪੜ੍ਹੋ : ਛੱਤੀਸਗੜ੍ਹ : ਇਕ ਹੀ ਪਰਿਵਾਰ ਦੇ 5 ਲੋਕਾਂ ਦੀਆਂ ਲਾਸ਼ਾਂ ਮਿਲੀਆਂ, ਸੁਸਾਈਡ ਨੋਟ ਵੀ ਹੋਇਆ ਬਰਾਮਦ


author

DIsha

Content Editor

Related News