ਦਲਿਤ ਕੁੜੀ ਦੇ ਵਿਆਹ ਦੌਰਾਨ ਮੈਰਿਜ ਪੈਲੇਸ ’ਚ ਹਮਲਾ, 2 ਵਿਅਕਤੀ ਗੰਭੀਰ ਰੂਪ ’ਚ ਜ਼ਖਮੀ

Monday, Jun 02, 2025 - 10:02 AM (IST)

ਦਲਿਤ ਕੁੜੀ ਦੇ ਵਿਆਹ ਦੌਰਾਨ ਮੈਰਿਜ ਪੈਲੇਸ ’ਚ ਹਮਲਾ, 2 ਵਿਅਕਤੀ ਗੰਭੀਰ ਰੂਪ ’ਚ ਜ਼ਖਮੀ

ਬਲੀਆ- ਉੱਤਰ ਪ੍ਰਦੇਸ਼ ਦੇ ਬਲੀਆ ਜ਼ਿਲ੍ਹੇ ਦੇ ਰਾਸਰਾ ਇਲਾਕੇ ਦੇ ਇਕ ਮੈਰਿਜ ਪੈਲੇਸ ’ਚ ਇਕ ਦਲਿਤ ਕੁੜੀ ਦੇ ਵਿਆਹ ਦੌਰਾਨ ਹਿੰਸਾ ਭੜਕ ਗਈ। ਕਥਿਤ ਤੌਰ ’ਤੇ ਜਾਤੀ ਨਫ਼ਰਤ ਕਾਰਨ ਹਮਲਾ ਕੀਤਾ ਗਿਆ। ਇਸ ਕਾਰਨ 2 ਵਿਅਕਤੀ ਗੰਭੀਰ ਰੂਪ ’ਚ ਜ਼ਖਮੀ ਹੋ ਗਏ। ਪੁਲਸ ਨੇ ਇਸ ਮਾਮਲੇ ’ਚ 24 ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ। ਪੁਲਸ ਸੂਤਰਾਂ ਅਨੁਸਾਰ ਰਾਘਵੇਂਦਰ ਗੌਤਮ ਨੇ ਰਿਪੋਰਟ ਦਰਜ ਕਰਵਾਈ ਕਿ 30 ਮਈ ਦੀ ਰਾਤ ਨੂੰ ਕਸਬੇ ਦੇ ਇਕ ਮੈਰਿਜ ਪੈਲੇਸ ਚ ਉਸ ਦੀ ਭੈਣ ਦਾ ਵਿਆਹ ਹੋ ਰਿਹਾ ਸੀ। 

ਇਹ ਵੀ ਪੜ੍ਹੋ : '4 ਅੱਖਰ ਪੜ੍ਹ ਲੈਂਦਾ ਤਾਂ ਚੰਗਾ ਰਹਿੰਦਾ...', ਵਿਆਹ 'ਚ ਪੈਸੇ ਨਾ ਗਿਣ ਸਕਿਆ ਲਾੜਾ ਤਾਂ ਲਾੜੀ ਨੇ ਮੋੜ'ਤੀ ਬਰਾਤ

ਰਾਤ 10:30 ਵਜੇ ਦੇ ਕਰੀਬ ਅਮਨ ਸਾਹਨੀ, ਦੀਪਕ ਸਾਹਨੀ, ਰਾਹੁਲ ਤੇ ਅਖਿਲੇਸ਼ ਨਾਂ ਦੇ ਨੌਜਵਾਨ 15-20 ਹੋਰ ਲੋਕਾਂ ਨਾਲ ਆਏ ਤੇ ਗਾਲੀ-ਗਲੋਚ ਕਰਨ ਲੱਗੇ । ਨਾਲ ਹੀ ਵਿਆਹ ’ਤੇ ਇਤਰਾਜ਼ ਕਰਨ ਲੱਗੇ। ਸ਼ਿਕਾਇਤ ਅਨੁਸਾਰ ਹਮਲਾਵਰਾਂ ਨੇ ਦੋਸ਼ ਲਾਇਆ ਕਿ ਇਕ ਦਲਿਤ ਕੁੜੀ ਮੈਰਿਜ ਪੈਲੇਸ ’ਚ ਵਿਆਹ ਕਿਉਂ ਕਰਵਾ ਰਹੀ ਹੈ? ਫਿਰ ਉਨ੍ਹਾਂ ਉੱਥੇ ਮੌਜੂਦ ਲੋਕਾਂ ’ਤੇ ਹਮਲਾ ਕਰ ਦਿੱਤਾ। ਇਸ ਹਿੰਸਕ ਘਟਨਾ ’ਚ ਅਜੇ ਕੁਮਾਰ ਤੇ ਮਨਨ ਕਾਂਤ ਗੰਭੀਰ ਰੂਪ ’ਚ ਜ਼ਖਮੀ ਹੋ ਗਏ। ਥਾਣਾ ਇੰਚਾਰਜ ਵਿਪਿਨ ਸਿੰਘ ਨੇ ਕਿਹਾ ਕਿ ਜਾਂਚ ਜਾਰੀ ਹੈ । ਅਜੇ ਤੱਕ ਕਿਸੇ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News