ਕੁਪਵਾੜਾ ''ਚ ਇੱਕ ਘਰ ''ਚ ਧਮਾਕਾ ਹੋਣ ਕਾਰਨ ਨਾਬਾਲਿਗ ਲੜਕੀ ਦੀ ਮੌਤ, 6 ਜਖ਼ਮੀ

Friday, Sep 17, 2021 - 03:16 AM (IST)

ਕੁਪਵਾੜਾ ''ਚ ਇੱਕ ਘਰ ''ਚ ਧਮਾਕਾ ਹੋਣ ਕਾਰਨ ਨਾਬਾਲਿਗ ਲੜਕੀ ਦੀ ਮੌਤ, 6 ਜਖ਼ਮੀ

ਸ਼੍ਰੀਨਗਰ - ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਵਿੱਚ ਇੱਕ ਘਰ ਵਿੱਚ ਹੋਏ ਧਮਾਕੇ ਵਿੱਚ 17 ਸਾਲਾ ਇੱਕ ਨਾਬਾਲਿਗ ਲੜਕੀ ਦੀ ਮੌਤ ਹੋ ਗਈ ਅਤੇ ਛੇ ਹੋਰ ਵਿਅਕਤੀ ਜਖ਼ਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਧਮਾਕਾ ਹੋਣ ਦੇ ਕਾਰਨ ਬਾਰੇ ਅਜੇ ਸਪੱਸ਼ਟ ਜਾਣਕਾਰੀ ਨਹੀਂ ਹੈ। ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲ੍ਹੇ ਦੇ ਹੰਦਵਾੜਾ ਇਲਾਕੇ ਦੇ ਤਾਰਤਪੋਰਾ ਵਿੱਚ ਗੁਲਾਮ ਅਹਿਮਦ ਵਾਨੀ ਦੇ ਘਰ ਵਿੱਚ ਰਾਤ ਕਰੀਬ 8:45 ਵਜੇ ਧਮਾਕਾ ਹੋਇਆ।

ਇਹ ਵੀ ਪੜ੍ਹੋ - ਕਸ਼ਮੀਰ 'ਚ ਜ਼ਮੀਨ ਦਿਵਾਉਣ 'ਤੇ ਬੋਲੀ ਮਹਿਬੂਬਾ- CM ਯੋਗੀ ਪਹਿਲਾਂ UP ਦੇ ਬੇਘਰਾਂ ਨੂੰ ਘਰ ਦਿਵਾਉਣ

ਉਨ੍ਹਾਂ ਦੱਸਿਆ ਕਿ ਇਸ ਘਟਨਾ ਵਿੱਚ ਸ਼ਬਨਮ ਵਾਨੀ (17) ਦੀ ਮੌਤ ਹੋ ਗਈ ਜਦੋਂ ਕਿ 6 ਹੋਰ ਲੋਕ ਜਖ਼ਮੀ ਹਨ। ਅਜਿਹਾ ਮੰਨਿਆ ਗਿਆ ਹੈ ਕਿ ਸਾਰੇ ਜਖ਼ਮੀ ਘਰ ਦੇ ਮਾਲਿਕ ਦੇ ਹੀ ਪਰਿਵਾਰ ਦੇ ਮੈਂਬਰ ਹਾਂ। ਅਧਿਕਾਰੀਆਂ ਨੇ ਦੱਸਿਆ ਕਿ ਜਖ਼ਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਹੈ ਅਤੇ ਪੁਲਸ ਨੇ ਧਮਾਕੇ ਦੇ ਕਾਰਨ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਪੁਲਸ ਨੂੰ ਸ਼ੱਕ ਹੈ ਕਿ ਐੱਲ.ਪੀ.ਜੀ. ਸਿਲੈਂਡਰ ਵਿੱਚ ਧਮਾਕਾ ਹੋਣ ਕਾਰਨ ਇਹ ਘਟਨਾ ਹੋਈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
 


author

Inder Prajapati

Content Editor

Related News