ਬਹਾਨੇ ਨਾਲ ਰੋਕ ਕੇ ਕਰਦਾ ਹੈ ਅਸ਼ਲੀਲ ਹਰਕਤਾਂ, ਲੜਕੀਆਂ ਪਰੇਸ਼ਾਨ
Monday, Dec 17, 2018 - 03:10 PM (IST)
ਫਰੀਦਾਬਾਦ— ਇੱਥੇ ਬਾਈਕ ਸਵਾਰ ਇਕ ਨੌਜਵਾਨ ਤੋਂ ਸ਼ਹਿਰਾਂ ਦੀਆਂ ਲੜਕੀਆਂ ਡਰੀਆਂ ਹੋਈਆਂ ਹਨ। ਨੌਜਵਾਨ ਪਤਾ ਪੁੱਛਣ ਦੇ ਬਹਾਨੇ ਰਸਤੇ 'ਚੋਂ ਲੰਘ ਰਹੀਆਂ ਲੜਕੀਆਂ ਨੂੰ ਰੋਕਦਾ ਹੈ, ਫਿਰ ਜਿੱਪ ਖੋਲ੍ਹ ਕੇ ਪ੍ਰਾਈਵੇਟ ਪਾਰਟ ਦਿਖਾਉਂਦਾ ਹੈ। ਬੀਤੇ 4-5 ਦਿਨਾਂ ਤੋਂ ਨੌਜਵਾਨ ਸੈਕਟਰ-31 ਥਾਣਾ ਏਰੀਆ ਦੇ ਕਈ ਸੈਕਟਰਾਂ ਅਤੇ ਕਾਲੋਨੀਆਂ 'ਚ ਇਹ ਸ਼ਰਮਨਾਕ ਹਰਕਤ ਕਰ ਰਿਹਾ ਹੈ।
ਐਤਵਾਰ ਨੂੰ ਸੈਕਟਰ-31 ਦੀ ਇਕ ਕਾਲੋਨੀ ਦੇ ਲੋਕਾਂ ਨੇ ਇਸ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ ਹੈ। ਨੌਜਵਾਨ ਦੀਆਂ ਹਰਕਤਾਂ ਕਾਰਨ ਲੜਕੀਆਂ ਘਰੋਂ ਬਾਹਰ ਨਿਕਲਣ ਤੋਂ ਬਚ ਰਹੀਆਂ ਹਨ। ਉੱਥੇ ਹੀ ਮਾਤਾ-ਪਿਤਾ ਵੀ ਬੱਚਿਆਂ ਨੂੰ ਇਕੱਲੇ ਘਰੋਂ ਨਹੀਂ ਨਿਕਲਣ ਦੇ ਰਹੇ ਹਨ। ਐਤਵਾਰ ਨੂੰ ਵੀ ਦੋਸ਼ੀ ਨੂੰ ਇਕ ਲੜਕੀ ਨੇ ਸਪਰਿੰਗ ਫੀਲਡ ਕਾਲੋਨੀ 'ਚ ਦੇਖਿਆ ਪਰ ਜਦੋਂ ਤੱਕ ਉਹ ਮਾਤਾ-ਪਿਤਾ ਨੂੰ ਬੁਲਾਉਣ ਘਰ ਆਈ, ਉਹ ਮੌਕੇ 'ਤੇ ਦੌੜ ਗਿਆ। ਡੀ.ਸੀ.ਪੀ. ਸੈਂਟਰਲ ਲੋਕੇਂਦਰ ਸਿੰਘ ਨੇ ਦੱਸਿਆ ਕਿ ਪੁਲਸ ਦੀ ਕੋਸ਼ਿਸ਼ ਦੋਸ਼ੀ ਨੂੰ ਫੜਨ ਦੀ ਹੈ।
