ਗਿਰੀਰਾਜ ਨੇ ਕੀਤੀ ਲਾਲੂ ਦੀ ਬੇਟੀ ਦੀ ਤਾਰੀਫ, ਕਿਹਾ- ‘ਤੁਸੀਂ ਆਉਣ ਵਾਲੀਆਂ ਪੀੜੀਆਂ ਲਈ ਹੋਵੋਗੇ ਉਦਾਹਰਣ’

12/07/2022 2:14:01 PM

ਪਟਨਾ (ਭਾਸ਼ਾ)– ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਪ੍ਰਸਾਦ ਦੇ ਧੁਰ ਵਿਰੋਧੀ ਰਹੇ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਪਿਤਾ ਨੂੰ ਕਿਡਨੀ ਦੇਣ ਲਈ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਦੇ ਬੇਟੀ ਰੋਹਿਣੀ ਆਚਾਰੀਆ ਦੀ ਦਿਲ ਖੋਲ੍ਹ ਕੇ ਤਾਰੀਫ ਕੀਤੀ ਹੈ। ਬੇਗੂਸਰਾਏ ਲੋਕ ਸਭਾ ਸੀਟ ਤੋਂ ਭਾਜਪਾ ਦੇ ਸੰਸਦ ਮੈਂਬਰ ਸਿੰਘ ਨੇ ਟਵਿੱਟਰ ’ਤੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਪਿਤਾ ਲਾਲੂ ਪ੍ਰਸਾਦ ਨੂੰ ਕਿਡਨੀ ਦੇਣ ਤੋਂ ਬਾਅਦ ਸਿੰਗਾਪੁਰ ਦੇ ਇਕ ਹਸਪਤਾਲ ਦੇ ਬਿਸਤਰੇ ’ਤੇ ਲੇਟੀ ਰੋਹਿਣੀ ਦੀ ਤਸਵੀਰ ਵੀ ਸਾਂਝੀ ਕੀਤੀ ਹੈ।

ਸਿੰਘ ਨੇ ਲਿਖਿਆ ਹੈ, ‘‘ਬੇਟੀ ਹੋਵੇ ਤਾਂ ਰੋਹਿਣੀ ਆਚਾਰੀਆ ਵਰਗੀ’’। ਲਾਲੂ ਪ੍ਰਸਾਦ ਦੀ ਬੇਟੀ ਦੀ ਤਾਰੀਫ ਕਰਦੇ ਹੋਏ ਕੇਂਦਰੀ ਮੰਤਰੀ ਨੇ ਲਿਖਿਆ ਹੈ , ‘‘ਮਾਣ ਹੈ ਤੁਹਾਡੇ ’ਤੇ...। ਤੁਸੀਂ ਉਦਾਹਰਣ ਹੋਵੋਗੀ ਆਉਣ ਵਾਲੀਆਂ ਪੀੜੀਆਂ ਲਈ।’’ ਜ਼ਿਕਰਯੋਗ ਹੈ ਕਿ ਚਾਰਾ ਘ ਪਲਾ ਮਾਮਲੇ ਵਿਚ ਸਜ਼ਾ ਕੱਟ ਰਹੇ ਲਾਲੂ ਨੂੰ ਅਦਾਲਤ ਨੇ ਸਿਹਤ ਕਾਰਨਾਂ ਕਰ ਕੇ ਵਿਦੇਸ਼ ਯਾਤਰਾ ਲਈ ਜ਼ਮਾਨਤ ਦਿੱਤੀ ਹੈ। ਉਥੇ ਹੀ ਰਾਜਦ ਸੁਪ੍ਰੀਮੋ ਦੀ ਸਭ ਤੋਂ ਵੱਡੀ ਬੇਟੀ ਮੀਸਾ ਭਾਰਤੀ ਨੇ ਲਾਲੂ ਦੀ ਕਿਡਨੀ ਟਰਾਂਸਪਲਾਂਟੇਸ਼ਨ ਸਰਜਰੀ ਤੋਂ ਬਾਅਦ ਪਿਤਾ ਦੇ ਨਾਲ ਕਈ ਤਸਵੀਰਾਂ ਪੋਸਟ ਕੀਤੀਆਂ ਹਨ। ਉਨ੍ਹਾਂ ਅੱਜ ਕੁਝ ਸੈਕੰਡ ਦੀ ਇਕ ਵੀਡੀਓ ਕਲਿਪ ਵੀ ਪੋਸਟ ਕੀਤੀ ਹੈ, ਜਿਸ ਵਿਚ ਲਾਲੂ ਨੇ ਸਾਰਿਆਂ ਦਾ ਧੰਨਵਾਦ ਕੀਤਾ ਹੈ।


Rakesh

Content Editor

Related News