ਸਾਬਕਾ ਕੇਂਦਰੀ ਮੰਤਰੀ ਆਰਤੀ ਕਰਦੇ ਸਮੇਂ ਅੱਗ ਦੀ ਲਪੇਟ ''ਚ ਆਉਣ ਨਾਲ ਝੁਲਸੀ
Monday, Mar 31, 2025 - 05:50 PM (IST)

ਜੈਪੁਰ- ਕਾਂਗਰਸ ਦੀ ਸੀਨੀਅਰ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਗਿਰੀਜਾ ਵਿਆਸ ਸੋਮਵਾਰ ਨੂੰ ਰਾਜਸਥਾਨ ਦੇ ਉਦੇਪੁਰ ਸ਼ਹਿਰ ਆਪਣੇ ਘਰ 'ਚ ਆਰਤੀ ਕਰਦੇ ਸਮੇਂ ਅੱਗ ਨਾਲ ਝੁਲਸ ਗਈ। ਪਰਿਵਾਰ ਵਾਲਿਆਂ ਨੇ ਇਹ ਜਾਣਕਾਰੀ ਦਿੱਤੀ। ਵਿਆਸ (79) ਨੂੰ ਤੁਰੰਤ ਉਦੇਪੁਰ ਦੇ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦਾ ਮੁੱਢਾ ਇਲਾਜ ਕੀਤਾ ਗਿਆ ਅਤੇ ਬਾਅਦ 'ਚ ਅੱਗੇ ਦੇ ਇਲਾਜ ਲਈ ਉਨ੍ਹਾਂ ਨੂੰ ਅਹਿਮਦਾਬਾਦ ਰੈਫਰ ਕਰ ਦਿੱਤਾ ਗਿਆ।
ਉਨ੍ਹਾਂ ਦੇ ਭਰਾ ਗੋਪਾਲ ਸ਼ਰਮਾ ਨੇ ਦੱਸਿਆ ਕਿ ਗਿਰੀਜਾ ਵਿਆਸ ਆਰਤੀ ਕਰ ਰਹੀ ਸੀ, ਇਸੇ ਦੌਰਾਨ ਉਨ੍ਹਾਂ ਦੀ ਚੁੰਨੀ ਨੇ ਹੇਠਾਂ ਰੱਖੇ ਦੀਵੇ ਤੋਂ ਅੱਗ ਫੜ ਲਈ। ਪਰਿਵਾਰ ਦੇ ਮੈਂਬਰ ਉਨ੍ਹਾਂ ਨੂੰ ਹਸਪਤਾਲ ਲੈ ਗਏ। ਕਾਂਗਰਸ ਦੀ ਦਿੱਗਜ ਨੇਤਾ ਗਿਰੀਜਾ ਵਿਆਸ ਨੇ ਰਾਜ ਅਤੇ ਕੇਂਦਰ ਦੋਵੇਂ ਸਰਕਾਰਾਂ 'ਚ ਮੰਤਰੀ ਦੇ ਰੂਪ 'ਚ ਕੰਮ ਕੀਤਾ ਹੈ। ਉਹ ਕਾਂਗਰਸ ਪ੍ਰਦੇਸ਼ ਪ੍ਰਧਾਨ ਅਤੇ ਰਾਸ਼ਟਰੀ ਮਹਿਲਾ ਕਮਿਸ਼ਨ ਦੀ ਪ੍ਰਧਾਨ ਵੀ ਰਹਿ ਚੁੱਕੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8