ਕੋਰੋਨਾ ਕਾਲ ''ਚ ਕਲਾਕਾਰ ਪ੍ਰੇਸ਼ਾਨ, ਗਹਿਲੋਤ ਸਰਕਾਰ ਦੇਵੇਗੀ 5000 ਰੁਪਏ ਦੀ ਆਰਥਿਕ ਮਦਦ
Friday, Jun 11, 2021 - 10:19 PM (IST)
ਜੈਪੁਰ - ਕੋਵਿਡ ਮਹਾਮਾਰੀ ਦੇ ਸਮੇਂ ਵਿੱਚ ਰਾਜਸਥਾਨ ਦੀ ਅਸ਼ੋਕ ਗਹਿਲੋਤ ਸਰਕਾਰ ਨੇ ਕਲਾਕਾਰਾਂ ਨੂੰ 5000 ਰੁਪਏ ਦੀ ਇੱਕ ਸਮੇਂ ਦੀ ਸਹਾਇਤਾ ਦੇਣ ਦਾ ਫ਼ੈਸਲਾ ਲਿਆ। ਗਹਿਲੋਤ ਸਰਕਾਰ ਨੇ ਕੋਵਿਡ ਮਹਾਮਾਰੀ ਦੀ ਵਜ੍ਹਾ ਨਾਲ ਆਈਆਂ ਮੁਸੀਬਤਾਂ ਦੇ ਚੱਲਦੇ ਪ੍ਰਦੇਸ਼ ਵਿੱਚ ਆਰਥਿਕ ਰੂਪ ਨਾਲ ਕਮਜ਼ੋਰ ਕਲਾਕਾਰਾਂ ਨੂੰ ਸਹਾਇਤਾ ਕਰਨ ਦਾ ਫੈਸਲਾ ਲਿਆ ਹੈ।
ਇਸ ਫ਼ੈਸਲੇ ਦੇ ਤਹਿਤ ਪ੍ਰਦੇਸ਼ ਦੇ ਕਰੀਬ 2000 ਕਲਾਕਾਰਾਂ ਨੂੰ 5000 ਰੁਪਏ ਦੀ ਇੱਕ ਸਮੇਂ ਦੀ ਸਹਾਇਤਾ ਦਿੱਤੀ ਜਾਵੇਗੀ। ਯਾਨੀ ਕਿ ਰਾਜ ਵਿੱਚ ਉਨ੍ਹਾਂ ਕਲਾਕਾਰਾਂ ਨੂੰ 5000 ਰੁਪਏ ਦਿੱਤੇ ਜਾਣਗੇ, ਜੋ ਆਰਥਿਕ ਰੂਪ ਨਾਲ ਕਮਜ਼ੋਰ ਹਨ ਜਾਂ ਫਿਰ ਜਿਨ੍ਹਾਂ ਨੂੰ ਇਸ ਦੀ ਜ਼ਰੂਰਤ ਹੈ।
ਇਹ ਵੀ ਪੜ੍ਹੋ- CCTV 'ਚ ਕੈਦ ਹੋਇਆ ਲਾਈਵ ਮਰਡਰ, ਚਾਕੂ ਦੇ ਹਮਲੇ ਨਾਲ ਤੜਫਦਾ ਰਿਹਾ ਨੌਜਵਾਨ
ਸੀ.ਐੱਮ. ਅਸ਼ੋਕ ਗਹਿਲੋਤ ਨੇ ਕਿਹਾ ਕਿ ਕੋਵਿਡ ਮਹਾਮਾਰੀ ਨਾਲ ਪੈਦਾ ਮੁਸ਼ਕਿਲ ਹਾਲਾਤਾਂ ਦੇ ਚੱਲਦੇ ਆਰਥਿਕ ਸਮੱਸਿਆ ਦਾ ਸਾਹਮਣਾ ਕਰ ਰਹੇ ਪ੍ਰਦੇਸ਼ ਦੇ ਕਲਾਕਾਰਾਂ ਨੂੰ ਸਹਾਇਤਾ ਦੇਣ ਲਈ ਉਨ੍ਹਾਂ ਨੂੰ 5 ਹਜ਼ਾਰ ਰੁਪਏ ਦੀ ਇੱਕ ਸਮੇਂ ਦੀ ਸਹਾਇਤਾ ਪ੍ਰਦਾਨ ਕਰਣ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਨਾਲ ਆਰਥਿਕ ਰੂਪ ਨਾਲ ਕਮਜ਼ੋਰ ਅਤੇ ਜ਼ਰੂਰਤਮੰਦ ਕਰੀਬ 2 ਹਜ਼ਾਰ ਕਲਾਕਾਰਾਂ ਨੂੰ ਰਾਹਤ ਮਿਲ ਸਕੇਗੀ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।