ਮਾਲਕ ਦੀ ਦਰਿਆਦਿਲੀ ਨਾਲ ਰਾਤੋ-ਰਾਤ ਬਦਲੀ ਮਾਲੀ ਦੀ ਕਿਸਮਤ, ਬਣ ਗਿਆ 91 ਹਜ਼ਾਰ ਕਰੋੜ ਦਾ ਮਾਲਕ

12/15/2023 5:52:01 AM

ਇੰਟਰਨੈਸ਼ਨਲ ਡੈਸਕ: ਇਕ ਮਾਲੀ ਦੀ ਜ਼ਿੰਦਗੀ ਰਾਤੋ-ਰਾਤ ਬਦਲ ਗਈ ਤੇ ਉਹ ਅਰਬਪਤੀ ਬਣ ਗਿਆ। ਅਜਿਹੇ ਕਿੱਸੇ ਸਾਨੂੰ ਕਹਾਣੀਆਂ ਵਿਚ ਹੀ ਸੁਣਨ ਨੂੰ ਮਿਲਦੇ ਹਨ ਪਰ ਅਸਲ ਜ਼ਿੰਦਗੀ ਵਿਚ ਵੀ ਅਜਿਹਾ ਮਾਮਲਾ ਸਾਹਮਣੇ ਇਆ ਹੈ। ਲਗਜ਼ਰੀ ਉਤਪਾਦ ਬਣਾਉਣ ਵਾਲੀ ਕੰਪਨੀ  Herms ਦੇ ਪ੍ਰਾਇਮਰੀ ਸ਼ੇਅਰ ਧਾਰਕ, 80 ਸਾਲਾ ਨਿਕੋਲਸ ਪਿਊਚ, ਆਪਣੇ 51 ਸਾਲਾ ਮਾਲੀ ਨੂੰ ਗੋਦ ਲੈਣ ਦੀ ਯੋਜਨਾ ਬਣਾ ਰਹੇ ਹਨ। ਇਸ ਦੇ ਨਾਲ ਹੀ ਉਹ 11 ਬਿਲੀਅਨ ਡਾਲਰ (91,000 ਕਰੋੜ ਰੁਪਏ) ਦੀ ਦੌਲਤ ਦਾ ਵੀ ਲਾਭਪਾਤਰੀ ਹੋਵੇਗਾ।

ਨਿਕੋਲਸ ਪਿਊਚ ਹਰਮੇਸ ਦੇ ਸੰਸਥਾਪਕ ਥੀਏਰੀ ਹਰਮੇਸ ਦਾ ਪੋਤਾ ਹੈ। ਪਿਊਚ ਨੇ 2014 ਵਿਚ ਹਰਮਜ਼ ਸਟੇਕਹੋਲਡਰਾਂ ਨੂੰ ਆਪਣਾ ਅਸਤੀਫਾ ਸੌਂਪਿਆ ਸੀ। ਹਾਲਾਂਕਿ ਅਸਤੀਫਾ ਦੇਣ ਦੇ ਬਾਵਜੂਦ ਉਨ੍ਹਾਂ ਦੀ ਕੰਪਨੀ 'ਚ 5 ਫੀਸਦੀ ਹਿੱਸੇਦਾਰੀ ਹੈ।

ਇਹ ਖ਼ਬਰ ਵੀ ਪੜ੍ਹੋ - ਮੂਸੇਵਾਲਾ ਕਤਲਕਾਂਡ ਦੇ ਮੁਲਜ਼ਮ ਲਾਰੈਂਸ ਬਿਸ਼ਨੋਈ ਦੀ ਜੇਲ੍ਹ 'ਚੋਂ ਹੋਈ ਇੰਟਰਵਿਊ ਨੂੰ ਲੈ ਕੇ ਵੱਡੀ ਖ਼ਬਰ

ਪਿਊਚ ਦਾ ਵਿਆਹ ਨਹੀਂ ਹੋਇਆ ਹੈ ਅਤੇ ਉਸ ਦਾ ਕੋਈ ਬੱਚਾ ਨਹੀਂ ਹੈ। ਉਸ ਨੇ ਆਪਣੀ ਜਾਇਦਾਦ ਮਾਲੀ ਦੇ ਨਾਂ ਕਰਨ ਦੀਆਂ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਹਨ। ਪਿਊਚ ਇਸ ਕੰਮ ਨੂੰ ਨੇਪਰੇ ਚਾੜ੍ਹਨ ਲਈ ਕਾਨੂੰਨੀ ਸਲਾਹਕਾਰਾਂ ਦੀ ਮਦਦ ਲੈ ਰਹੇ ਹਨ। ਫਰਾਂਸ ਵਿਚ, ਕਿਸੇ ਬਜ਼ੁਰਗ ਵਿਅਕਤੀ ਨੂੰ ਗੋਦ ਲੈਣਾ ਜਾਂ ਉਸ ਨੂੰ ਕਿਸੇ ਜਾਇਦਾਦ ਦਾ ਵਾਰਸ ਘੋਸ਼ਿਤ ਕਰਨਾ ਇਕ ਬਹੁਤ ਹੀ ਗੁੰਝਲਦਾਰ ਪ੍ਰਕਿਰਿਆ ਹੈ। ਰਿਪੋਰਟਾਂ ਮੁਤਾਬਕ ਇਸ 51 ਸਾਲਾ ਮਾਲੀ ਦਾ ਵਿਆਹ ਸਪੈਨਿਸ਼ ਔਰਤ ਨਾਲ ਹੋਇਆ ਹੈ ਅਤੇ ਉਸ ਦੇ 2 ਬੱਚੇ ਹਨ। ਹਾਲਾਂਕਿ, ਉਸ ਦਾ ਨਾਂ ਅਜੇ ਤੱਕ ਜਨਤਕ ਖੇਤਰ ਵਿਚ ਸਾਹਮਣੇ ਨਹੀਂ ਆਇਆ ਹੈ।

ਇਹ ਖ਼ਬਰ ਵੀ ਪੜ੍ਹੋ - ਮਾਨਸਾ 'ਚ ਹੋਇਆ ਐਨਕਾਊਂਟਰ, ਪੁਲਸ ਦੀ ਗ੍ਰਿਫ਼ਤ 'ਚ ਕੈਦ ਮੁਲਜ਼ਮ ਨੇ ਮੁਲਾਜ਼ਮਾਂ 'ਤੇ ਕੀਤੀ ਫ਼ਾਇਰਿੰਗ

ਪਿਊਚ ਨੇ ਆਪਣੇ ਮਾਲੀ ਨੂੰ ਨਾ ਸਿਰਫ 91,000 ਕਰੋੜ ਰੁਪਏ ਦੀ ਇਹ ਵੱਡੀ ਰਕਮ, ਸਗੋਂ ਕਈ ਹੋਰ ਸ਼ਾਨਦਾਰ ਚੀਜ਼ਾਂ ਵੀ ਗਿਫਟ ਕੀਤੀਆਂ ਹਨ। ਰਿਪੋਰਟਾਂ ਦੇ ਅਨੁਸਾਰ, ਪਿਊਚ ਨੇ ਪਹਿਲਾਂ ਹੀ ਮੋਰੋਕੋ ਵਿਚ ਆਪਣੀ ਇਕ ਜਾਇਦਾਦ ਅਤੇ ਸਵਿਟਜ਼ਰਲੈਂਡ ਦੇ ਮਾਂਟ੍ਰੋਕਸ ਵਿਚ ਇੱਕ ਵਿਲਾ ਮਾਲੀ ਨੂੰ ਟ੍ਰਾਂਸਫਰ ਕਰ ਦਿੱਤਾ ਹੈ। ਇਨ੍ਹਾਂ ਜਾਇਦਾਦਾਂ ਦੀ ਕੁੱਲ ਕੀਮਤ 59 ਲੱਖ ਡਾਲਰ (50 ਕਰੋੜ ਰੁਪਏ) ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News