ਬੰਦ ਘਰ ''ਚ ਮਿਲਿਆ 762 ਕਿਲੋ ਗਾਂਜਾ, ਕਰੋੜਾਂ ਰੁਪਏ ਹੈ ਕੀਮਤ

Thursday, Aug 08, 2024 - 11:09 AM (IST)

ਬੰਦ ਘਰ ''ਚ ਮਿਲਿਆ 762 ਕਿਲੋ ਗਾਂਜਾ, ਕਰੋੜਾਂ ਰੁਪਏ ਹੈ ਕੀਮਤ

ਗੁਰੂਗ੍ਰਾਮ (ਭਾਸ਼ਾ)- ਗੁਰੂਗ੍ਰਾਮ ਪੁਲਸ ਨੇ ਪਟੌਦੀ ਖੇਤਰ ਦੇ ਨਾਨੂ ਖੁਰਦ ਪਿੰਡ 'ਚ ਇਕ ਖਾਲੀ ਘਰ 'ਚੋਂ ਕਰੋੜਾਂ ਰੁਪਏ ਮੁੱਲ ਦਾ ਲਗਭਗ 762.15 ਕਿਲੋਗ੍ਰਾਮ ਗਾਂਜਾ ਬਰਾਮਦ ਕੀਤਾ ਹੈ। ਇਕ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਇਕ ਗੁਪਤ ਸੂਚਨਾ ਦੇ ਆਧਾਰ 'ਤੇ ਇੰਸਪੈਕਟਰ ਸੰਦੀਪ ਕੁਮਾਰ ਦੀ ਅਗਵਾਈ 'ਚ ਡੀ.ਐੱਲ.ਐੱਫ. ਫੇਜ 4 ਅਪਰਾਧ ਇਕਾਈ ਦੀ ਟੀਮ ਨੇ ਸੋਮਵਾਰ ਰਾਤ ਨਾਨੂ ਖੁਰਦ ਪਿੰਡ 'ਚ ਇਕ ਘਰ 'ਤੇ ਛਾਪਾ ਮਾਰਿਆ। ਪੁਲਸ ਦੀ ਟੀਮ ਜਦੋਂ ਘਰ ਪਹੁੰਚੀ ਤਾਂ ਉਹ ਬੰਦ ਮਿਲਿਆ। ਇਸ ਤੋਂ ਬਾਅਦ ਉਨ੍ਹਾਂ ਨੇ ਘਰ ਦੇ ਮਾਲਕ ਰਾਮ ਸਿੰਘ ਨਾਲ ਸੰਪਰਕ ਕੀਤਾ। ਉਹ ਦੌਲਤਾਬਾਦ ਕੁਨੀ ਪਿੰਡ ਦਾ ਮੂਲ ਵਾਸੀ ਹੈ।

ਪੁਲਸ ਨੇ ਦੱਸਿਆ ਕਿ ਇਕ ਡਿਊਟੀ ਮੈਜਿਸਟ੍ਰੇਟ ਨਿਯੁਕਤ ਕੀਤਾ ਗਿਆ ਅਤੇ ਪਿੰਡ ਦੇ ਸਰਪੰਚ ਅਤੇ ਇਕ ਗਾਰਡ ਦੀ ਮੌਜੂਦਗੀ 'ਚ ਘਰ ਦਾ ਤਾਲਾ ਤੋੜਿਆ ਗਿਆ ਅਤੇ ਛਾਪੇਮਾਰੀ ਦੀ ਵੀਡੀਓਗ੍ਰਾਫ਼ੀ ਵੀ ਹੋਈ। ਉਨ੍ਹਾਂ ਕਿਹਾ,''ਜਾਂਚ ਦੌਰਾਨ ਟੀਮ ਨੂੰ ਪਲਾਸਟਿਕ ਦੀਆਂ ਬੋਰੀਆਂ 'ਚ 762.15 ਕਿਲੋਗ੍ਰਾਮ ਗਾਂਜਾ ਮਿਲਿਆ। ਬਾਅਦ 'ਚ ਪਟੌਦੀ ਪੁਲਸ ਥਾਣੇ 'ਚ ਇਕ ਅਣਪਛਾਤੇ ਸ਼ੱਕੀ ਖ਼ਿਲਾਫ਼ ਨਾਰਕੋਟਿਕਸ ਡਰੱਗ ਐਂਡ ਸਾਈਕੋਟ੍ਰੋਪਿਕ ਸਬਸਟੈਂਸ ਐਕਟ (ਐੱਨ.ਡੀ.ਪੀ.ਐੱਸ.) ਦੇ ਅਧੀਨ ਐੱਫ.ਆਈ.ਆਰ. ਦਰਜ ਕੀਤੀ ਗਈ।'' ਅਧਿਕਾਰੀ ਨੇ ਦੱਸਿਆ ਕਿ ਪੁਲਸ ਤਸਕਰਾਂ ਦੀ ਤਲਾਸ਼ ਲਈ ਛਾਪੇਮਾਰੀ ਕਰ ਰਹੀ ਹੈ। ਸਹਾਇਕ ਪੁਲਸ ਕਮਿਸ਼ਨਰ (ਅਪਰਾਧ) ਵਰੁਣ ਦਹੀਆ ਨੇ ਦੱਸਿਆ ਕਿ ਬਰਾਮਦ ਗਾਂਜੇ ਦੀ ਅਨੁਮਾਨਿਤ ਕੀਮਤ ਕਰੋੜਾਂ ਰੁਪਏ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News