ਮਾਰਿਆ ਗਿਆ ਹਾਮਿਸ਼ ਬਾਬਾ ਗਿਰੋਹ ਦਾ ਸ਼ੂਟਰ
Friday, Oct 31, 2025 - 11:50 PM (IST)
ਨਵੀਂ ਦਿੱਲੀ, (ਭਾਸ਼ਾ)– ਉੱਤਰੀ-ਪੂਰਬੀ ਦਿੱਲੀ ਦੇ ਸੀਲਮਪੁਰ ਇਲਾਕੇ ਵਿਚ ਹਾਸ਼ਿਮ ਬਾਬਾ ਗਿਰੋਹ ਨਾਲ ਕਥਿਤ ਤੌਰ ’ਤੇ ਜੁੜੇ 22 ਸਾਲਾ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪੁਲਸ ਨੂੰ ਸ਼ੱਕ ਹੈ ਕਿ ਇਹ ਵਾਰਦਾਤ 2 ਗਿਰੋਹਾਂ ਦਰਮਿਆਨ ਝੜਪ ਦਾ ਮਾਮਲਾ ਹੈ। ਪੁਲਸ ਮੁਤਾਬਕ ਮ੍ਰਿਤਕ ’ਤੇ 7 ਅਪਰਾਧਿਕ ਮਾਮਲੇ ਦਰਜ ਹਨ। ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਜਾਫਰਾਬਾਦ ਵਾਸੀ ਮਿਸਬਾਹ ਵਜੋਂ ਹੋਈ ਹੈ।
ਉਹ ਲੱਗਭਗ 2 ਸਾਲ ਪਹਿਲਾਂ ਹਾਸ਼ਿਮ ਬਾਬਾ ਗਿਰੋਹ ਨਾਲ ਜੁੜਿਆ ਸੀ। ਇਸ ਤੋਂ ਪਹਿਲਾਂ ਉਹ ਛੇਨੂੰ ਨਾਲ ਜੁੜਿਆ ਹੋਇਆ ਸੀ ਪਰ ਦੋਵਾਂ ਦਰਮਿਆਨ ਮਤਭੇਦ ਹੋਣ ਦੇ ਬਾਅਦ ਉਸ ਨੇ ਸਬੰਧ ਤੋੜ ਲਏ ਸਨ। ਇਸੇ ਕਾਰਨ ਉਸਦੇ ਅਤੇ ਛੇਨੂੰ ਗਿਰੋਹ ਦਰਮਿਆਨ ਤਣਾਅ ਬਣਿਆ ਹੋਇਆ ਸੀ। ਪੁਲਸ ਸੂਤਰਾਂ ਨੇ ਦੱਸਿਆ ਕਿ ਹੱਤਿਆ ਨੂੰ ਛੇਨੂੰ ਗਿਰੋਹ ਦੇ 3 ਤੋਂ 5 ਮੈਂਬਰਾਂ ਨੇ ਅੰਜ਼ਾਮ ਦਿੱਤਾ।
