ਲਖਨਊ: ਭਾਰੀ ਬਾਰਿਸ਼ ਦੇ ਬਾਅਦ ਬਿਲਡਿੰਗ ਡਿੱਗੀ, ਕਈ ਲੋਕਾਂ ਦੇ ਦੱਬੇ ਹੋਣ ਦਾ ਸ਼ੱਕ
Friday, Aug 03, 2018 - 01:05 PM (IST)

ਲਖਨਊ— ਲਖਨਊ 'ਚ ਅੱਜ ਸਵੇਰੇ ਬਾਰਸ਼ ਦੇ ਬਾਅਦ ਇਕ ਬਿਲਡਿੰਗ ਡਿੱਗ ਗਈ। ਇਹ ਹਾਦਸਾ ਲਖਨਊ ਦੇ ਗਣੇਸ਼ਗੰਜ ਇਲਾਕੇ 'ਚ ਹੋਇਆ ਹੈ। ਹਾਦਸੇ ਕਾਰਨ 2 ਲੋਕਾਂ ਨੂੰ ਸੱਟਾਂ ਲੱਗੀਆਂ ਹਨ। ਤਸਵੀਰਾਂ ਦੇਖਣ 'ਚ ਪਤਾ ਚੱਲ ਰਿਹਾ ਹੈ ਕਿ ਇਹ ਬਹੁਤ ਹੀ ਪੁਰਾਣੀ ਇਮਾਰਤ ਸੀ। ਬਿਲਡਿੰਗ ਦੀਆਂ ਕੰਧਾਂ ਡਿੱਗ ਗਈਆਂ ਹਨ ਅਤੇ ਇੱਟਾਂ ਬਿਖਰੀਆਂ ਹੋਈਆਂ ਹਨ। ਘਟਨਾ ਸਥਾਨ 'ਤੇ ਪੁਲਸ ਅਤੇ ਰਾਹਤ ਬਚਾਅ ਦੀ ਟੀਮ ਪੁੱਜ ਚੁੱਕੀ ਹੈ। ਬਚਾਅ ਟੀਮਾਂ ਪਹਿਲਾਂ ਇਸ ਗੱਲ ਦੀ ਜਾਣਕਾਰੀ ਇੱਕਠੀ ਕਰ ਰਹੀ ਹੈ ਕਿ ਕਿਤੇ ਮਲਬੇ ਹੇਠਾਂ ਲੋਕ ਦੱਬੇ ਤਾਂ ਨਹੀਂ। ਲਖਨਊ ਅਤੇ ਰਾਜ ਦੇ ਜ਼ਿਆਦਾਤਰ ਜ਼ਿਲਿਆਂ 'ਚ ਵੀਰਵਾਰ ਦੇਰ ਰਾਤੀ ਬਾਰਿਸ਼ ਦਾ ਦੌਰ ਜਾਰੀ ਹੈ। ਮੌਸਮ ਵਿਭਾਗ ਮੁਤਾਬਕ ਅਗਲੇ 48 ਘੰਟਿਆਂ ਦੌਰਾਨ ਬਾਰਿਸ਼ ਹੋਣ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਬਾਰਿਸ਼ ਕਾਰਨ ਤਾਪਮਾਨ 'ਚ ਕਮੀ ਆਈ ਹੈ ਪਰ ਜਨਜੀਵਨ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਇਆ ਹੈ।
https://twitter.com/ANINewsUP/status/1025272280241393664