ਗਣੇਸ਼ ਪੰਡਾਲ ''ਚ ਵੱਡੀ ਵਾਰਦਾਤ : DJ ਦੀ ਆਵਾਜ਼ ਵਧਾਉਣ ਨੂੰ ਲੈ ਕੇ ਝਗੜਾ, ਚਾਕੂ ਮਾਰ ਕਰ ''ਤਾ ਨੌਜਵਾਨ ਦਾ ਕਤਲ

Tuesday, Sep 15, 2026 - 12:58 PM (IST)

ਗਣੇਸ਼ ਪੰਡਾਲ ''ਚ ਵੱਡੀ ਵਾਰਦਾਤ : DJ ਦੀ ਆਵਾਜ਼ ਵਧਾਉਣ ਨੂੰ ਲੈ ਕੇ ਝਗੜਾ, ਚਾਕੂ ਮਾਰ ਕਰ ''ਤਾ ਨੌਜਵਾਨ ਦਾ ਕਤਲ

ਬਿਲਾਸਪੁਰ : ਛੱਤੀਸਗੜ੍ਹ ਦੇ ਬਿਲਾਸਪੁਰ ਜ਼ਿਲ੍ਹੇ ਵਿੱਚ ਗਣੇਸ਼ ਪੰਡਾਲ ਵਿੱਚ ਡੀਜੇ ਦੀ ਆਵਾਜ਼ ਵਧਾਉਣ ਨੂੰ ਲੈ ਕੇ ਹੋਏ ਝਗੜੇ ਤੋਂ ਬਾਅਦ ਇੱਕ ਨੌਜਵਾਨ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪੁਲਸ ਤੋਂ ਮਿਲੀ ਜਾਣਕਾਰੀ ਅਨੁਸਾਰ, ਇਹ ਘਟਨਾ ਸਾਕਰੀ ਥਾਣਾ ਖੇਤਰ ਦੇ ਅਧੀਨ ਆਉਂਦੇ ਸੰਬਲਪੁਰੀ ਪਿੰਡ ਵਿੱਚ ਵਾਪਰੀ ਹੈ। ਸੋਮਵਾਰ ਸ਼ਾਮ ਨੂੰ ਪਿੰਡ ਦੇ ਰਾਸ਼ਨ ਦੁਕਾਨ ਦੇ ਸਾਹਮਣੇ ਬਣੇ ਗਣੇਸ਼ ਪੰਡਾਲ ਦੇ ਨੇੜੇ ਇੱਕ ਸਾਊਂਡ ਸਿਸਟਮ ਨੂੰ ਲੈ ਕੇ ਆਕਾਸ਼ ਸੂਰਿਆਵੰਸ਼ੀ (22) ਅਤੇ ਅਮਨ ਸੂਰਿਆਵੰਸ਼ੀ (23) ਵਿਚਕਾਰ ਝਗੜਾ ਹੋ ਗਿਆ।

ਇਹ ਵੀ ਪੜ੍ਹੋ : ਅਧਿਆਪਕਾਂ ਦੀ 3 ਵਾਰ ਲੱਗਿਆ ਕਰੇਗੀ ਹਾਜ਼ਰੀ! ਨਹੀਂ ਤਾਂ ਕੱਟੀ ਜਾਵੇਗੀ ਤਨਖ਼ਾਹ, ਸ਼ਿਮਲਾ 'ਚ ਹੋ ਗਿਆ ਐਲਾਨ

ਜਿਵੇਂ ਹੀ ਝਗੜਾ ਵਧਦਾ ਗਿਆ, ਅਮਨ ਨੇ ਕਥਿਤ ਤੌਰ 'ਤੇ ਆਕਾਸ਼ ਦੀ ਛਾਤੀ 'ਤੇ ਚਾਰ ਜਾਂ ਪੰਜ ਵਾਰ ਚਾਕੂ ਮਾਰਦੇ ਹੋਏ ਉਸ 'ਤੇ ਹਮਲਾ ਕਰ ਦਿੱਤਾ। ਹਮਲੇ ਵਿੱਚ ਗੰਭੀਰ ਜ਼ਖਮੀ ਆਕਾਸ਼ ਖੂਨ ਨਾਲ ਲੱਥਪੱਥ ਹੋ ਕੇ ਹੇਠਾਂ ਡਿੱਗ ਪਿਆ। ਪਿੰਡ ਵਾਸੀਆਂ ਨੇ ਘਟਨਾ ਦੀ ਸੂਚਨਾ ਡਾਇਲ 112 ਨੂੰ ਦਿੱਤੀ। ਘਟਨਾ ਦੀ ਸੂਚਨਾ ਮਿਲਣ 'ਤੇ ਪੁਲਸ ਮੌਕੇ 'ਤੇ ਪਹੁੰਚੀ ਅਤੇ ਜ਼ਖਮੀ ਨੌਜਵਾਨ ਨੂੰ ਇਲਾਜ ਲਈ ਸਿਮਸ ਹਸਪਤਾਲ ਲੈ ਗਈ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਅੱਜ ਪਵੇਗਾ ਭਾਰੀ ਮੀਂਹ! 20 ਸੂਬਿਆਂ 'ਚ IMD ਨੇ ਹਨ੍ਹੇਰੀ-ਤੂਫ਼ਾਨ ਨੂੰ ਲੈ ਕੇ ਕਰ 'ਤੀ ਵੱਡੀ ਭਵਿੱਖਬਾਣੀ

ਪੁਲਸ ਨੇ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਦੋਸ਼ੀ ਅਮਨ ਸੂਰਿਆਵੰਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ। ਸਿਵਲ ਲਾਈਨਜ਼ ਸਿਟੀ ਦੇ ਪੁਲਸ ਸੁਪਰਡੈਂਟ (ਸੀਐਸਪੀ) ਪਰਮੇਸ਼ਵਰ ਤਿਲਕਵਾਰ ਦੇ ਅਨੁਸਾਰ, ਦੋਸ਼ੀ ਨਸ਼ੇ ਦਾ ਆਦੀ ਹੈ ਅਤੇ ਉਸਦੇ ਪਰਿਵਾਰ ਨੇ ਉਸਨੂੰ ਕਈ ਵਾਰ ਨਸ਼ਾ ਛੁਡਾਊ ਕੇਂਦਰ ਭੇਜਿਆ ਹੈ। ਪੁਲਸ ਦੋਸ਼ੀ ਤੋਂ ਇਸ ਮਾਮਲੇ ਦੇ ਸਬੰਧ ਵਿਚ ਪੁੱਛਗਿੱਛ ਕਰ ਰਹੀ ਹੈ ਅਤੇ ਘਟਨਾ ਦੇ ਕਾਰਨਾਂ ਅਤੇ ਹੋਰ ਪਹਿਲੂਆਂ ਦੀ ਜਾਂਚ ਕਰ ਰਹੀ ਹੈ। ਪੁਲਸ ਨੇ ਦੋਸ਼ੀ ਵਿਰੁੱਧ ਮਾਮਲਾ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : 7500 ਤੋਂ ਵੱਧ ਵਿਦਿਆਰਥੀਆਂ ਨੂੰ ਮਿਲਣਗੀਆਂ ਈ-ਸਕੂਟੀ; CM ਮੋਹਨ ਯਾਦਵ ਦਾ ਵੱਡਾ ਐਲਾਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News