ਇਸ ਵਿਭਾਗ ''ਚ ਨਿਕਲੀਆਂ ਨੌਕਰੀਆਂ, ਜਲਦੀ ਕਰੋਂ ਅਪਲਾਈ
11/17/2018 12:03:07 PM
ਨਵੀਂ ਦਿੱਲੀ-ਗੇਲ ਇੰਡੀਆ (Gail India) ਲਿਮਟਿਡ ਨੇ ਜੂਨੀਅਰ ਇੰਜੀਨਿਅਰਿੰਗ, ਜੂਨੀਅਰ ਕੈਮਿਸਟ, ਟੈਕਨੀਸ਼ੀਅਨ, ਅਕਾਊਂਟ ਅਸਿਸਟੈਂਟ, ਅਸਿਸਟੈਂਟ (ਐੱਚ. ਆਰ) ਅਤੇ ਹੋਰਾਂ ਦੇ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।
ਕੁੱਲ ਅਹੁਦੇ-160
ਸਿੱਖਿਆ ਯੋਗਤਾ-ਉਮੀਦਵਾਰ ਨੇ ਕਿਸੇ ਵੀ ਮਾਨਤਾ ਪ੍ਰਾਪਤ ਸੰਸਥਾ ਤੋਂ 10ਵੀਂ, ਆਈ. ਟੀ. ਆਈ, ਡਿਪਲੋਮਾ ਅਤੇ ਗ੍ਰੈਜ਼ੂਏਸ਼ਨ ਦੀ ਡਿਗਰੀ ਪ੍ਰਾਪਤ ਕੀਤੀ ਹੋਵੇ।
ਚੋਣ ਪ੍ਰਕਿਰਿਆ- ਉਮੀਦਵਾਰਾਂ ਦੀ ਚੋਣ ਲਿਖਿਤੀ ਪ੍ਰੀਖਿਆ ਦੇ ਆਧਾਰ 'ਤੇ ਕੀਤੀ ਜਾਵੇਗੀ।
ਤਨਖਾਹ-12,500 ਰੁਪਏ ਤੋਂ ਲੈ ਕੇ 38,500 ਰੁਪਏ ਤੱਕ
ਅਪਲਾਈ ਫੀਸ- ਜਨਰਲ ਅਤੇ ਓ. ਬੀ. ਸੀ. ਉਮੀਦਵਾਰਾਂ ਲਈ 50 ਰੁਪਏ
ਇੰਝ ਕਰੋ ਅਪਲਾਈ-ਇਛੁੱਕ ਉਮੀਦਵਾਰ ਵੈੱਬਸਾਈਟ http://gailonline.com/home.html 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।