ਅੰਬਾਨੀ ਤੋਂ ਲੈ ਕੇ ਅਡਾਨੀ ਤੇ ਟਾਟਾ ਤੱਕ : ਜਾਣੋ ਕਿਸ-ਕਿਸ ਨੂੰ ਮਿਲਿਆ ਰਾਮ ਮੰਦਰ ਦਾ ਸੱਦਾ?
Saturday, Jan 20, 2024 - 06:35 PM (IST)
ਅਯੁੱਧਿਆ (ਭਾਸ਼ਾ) - ਰਾਮ ਜਨਮ ਭੂਮੀ ਮੰਦਰ ਦੇ ਪਵਿੱਤਰ ਸਮਾਰੋਹ ਲਈ ਭਾਰਤੀ ਉਦਯੋਗ ਜਗਤ ਦੇ ਜਿਨ੍ਹਾਂ ਲੋਕਾਂ ਸੱਦਾ ਮਿਲਿਆ ਹੈ, ਉਨ੍ਹਾਂ ਵਿਚ ਅਰਬਪਤੀ ਕਾਰੋਬਾਰੀ ਮੁਕੇਸ਼ ਅੰਬਾਨੀ ਅਤੇ ਉਨ੍ਹਾਂ ਦਾ ਪਰਿਵਾਰ, ਉਦਯੋਗਪਤੀ ਰਤਨ ਟਾਟਾ ਅਤੇ ਉਦਯੋਗਪਤੀ ਗੌਤਮ ਅਡਾਨੀ ਸ਼ਾਮਲ ਹਨ। ਇਨ੍ਹਾਂ ਲੋਕਾਂ ਨੂੰ ਸੋਮਵਾਰ ਨੂੰ ਇੱਥੇ ਰਾਮ ਮੰਦਰ ਦੇ ਪਵਿੱਤਰ ਸਮਾਰੋਹ ਲਈ ਰਾਜ ਮਹਿਮਾਨ ਵਜੋਂ ਬੁਲਾਇਆ ਗਿਆ ਹੈ। ਪੀਟੀਆਈ ਦੁਆਰਾ ਦੇਖੇ ਗਏ 500 ਤੋਂ ਵੱਧ ਰਾਜ ਮਹਿਮਾਨਾਂ ਦੀ ਸੂਚੀ ਵਿੱਚ ਭਾਰਤੀ ਉਦਯੋਗ ਦੇ ਨਾਲ-ਨਾਲ ਮਨੋਰੰਜਨ, ਖੇਡਾਂ, ਸੰਗੀਤ ਅਤੇ ਹੋਰ ਖੇਤਰਾਂ ਦੇ ਪ੍ਰਮੁੱਖ ਸ਼ਾਮਲ ਹਨ।
ਇਹ ਵੀ ਪੜ੍ਹੋ - 10 ਰੁਪਏ ਸਸਤਾ ਹੋ ਸਕਦਾ ਹੈ ਪੈਟਰੋਲ-ਡੀਜ਼ਲ! ਜਲਦੀ ਕੀਤਾ ਜਾਵੇਗਾ ਵੱਡਾ ਐਲਾਨ
ਦੱਸ ਦੇਈਏ ਕਿ ਇਸ ਸੂਚੀ ਵਿੱਚ ਅਰਬਪਤੀ ਮੁਕੇਸ਼ ਅੰਬਾਨੀ, ਉਨ੍ਹਾਂ ਦੀ ਮਾਂ ਕੋਕਿਲਾਬੇਨ ਅੰਬਾਨੀ, ਪਤਨੀ ਨੀਤਾ ਅੰਬਾਨੀ, ਪੁੱਤਰ ਆਕਾਸ਼ ਅਤੇ ਅਨੰਤ, ਨੂੰਹ ਸ਼ਲੋਕਾ ਅਤੇ ਹੋਣ ਵਾਲੀ ਨੂੰਹ ਰਾਧਿਕਾ ਮਰਚੈਂਟ ਸ਼ਾਮਲ ਹਨ। ਟਾਟਾ ਗਰੁੱਪ ਦੇ ਚੇਅਰਮੈਨ ਐਮਰੀਟਸ ਰਤਨ ਐਨ ਟਾਟਾ, ਟਾਟਾ ਸੰਨਜ਼ ਦੇ ਚੇਅਰਪਰਸਨ ਐਨ ਚੰਦਰਸ਼ੇਖਰਨ ਅਤੇ ਪਤਨੀ ਲਲਿਤਾ ਵੀ ਸੱਦੇ ਗਏ ਲੋਕਾਂ ਦੀ ਸੂਚੀ ਵਿੱਚ ਸ਼ਾਮਲ ਹਨ। ਕਾਰੋਬਾਰੀ ਗੌਤਮ ਅਡਾਨੀ ਅਤੇ ਮਾਈਨਿੰਗ ਵਪਾਰੀ ਅਨਿਲ ਅਗਰਵਾਲ ਵੀ ਇਸ ਸੂਚੀ ਵਿੱਚ ਹਨ। ਇਸ ਤੋਂ ਇਲਾਵਾ ਹਿੰਦੂਜਾ ਗਰੁੱਪ ਦੇ ਅਸ਼ੋਕ ਹਿੰਦੂਜਾ, ਵਿਪਰੋ ਦੇ ਅਜ਼ੀਮ ਪ੍ਰੇਮਜੀ, ਬਾਂਬੇ ਡਾਇੰਗ ਦੇ ਨੁਸਲੀ ਵਾਡੀਆ, ਟੋਰੈਂਟ ਗਰੁੱਪ ਦੇ ਸੁਧੀਰ ਮਹਿਤਾ, ਜੀਐੱਮਆਰ ਗਰੁੱਪ ਦੇ ਜੀਐੱਮਆਰ ਰਾਓ ਅਤੇ ਰੀਅਲ ਅਸਟੇਟ ਕਾਰੋਬਾਰੀ ਨਿਰੰਜਨ ਹੀਰਾਨੰਦਾਨੀ ਨੂੰ ਵੀ ਸੱਦਾ ਮਿਲਿਆ ਹੈ।
ਇਹ ਵੀ ਪੜ੍ਹੋ - ਸ਼੍ਰੀ ਰਾਮ ਮੰਦਰ ਅਯੁੱਧਿਆ ਪ੍ਰਸਾਦ ਦੇ ਨਾਂ 'ਤੇ ਧੋਖਾਧੜੀ, Amazon ਨੂੰ ਨੋਟਿਸ, ਜਾਣੋ ਕੀ ਹੈ ਪੂਰਾ ਮਾਮਲਾ
ਸੱਦਾ ਪ੍ਰਾਪਤ ਕਰਨ ਵਾਲੇ ਹੋਰ ਪ੍ਰਮੁੱਖ ਉਦਯੋਗਪਤੀਆਂ ਵਿੱਚ ਆਦਿਤਿਆ ਬਿਰਲਾ ਗਰੁੱਪ ਦੇ ਚੇਅਰਪਰਸਨ ਕੁਮਾਰ ਮੰਗਲਮ ਬਿਰਲਾ ਅਤੇ ਉਨ੍ਹਾਂ ਦੀ ਪਤਨੀ ਨੀਰਜਾ, ਪੀਰਾਮਲ ਗਰੁੱਪ ਦੇ ਅਜੈ ਪੀਰਾਮਲ, ਮਹਿੰਦਰਾ ਐਂਡ ਮਹਿੰਦਰਾ ਦੇ ਆਨੰਦ ਮਹਿੰਦਰਾ, ਡੀ.ਸੀ.ਐੱਮ ਸ਼੍ਰੀਰਾਮ ਦੇ ਅਜੈ ਸ਼੍ਰੀਰਾਮ ਅਤੇ ਟਾਟਾ ਕੰਸਲਟੈਂਸੀ ਸਰਵਿਸਿਜ਼ (TCS) ਦੇ ਸੀਈਓ ਕੇ ਕ੍ਰਿਤੀਵਾਸਨ ਸ਼ਾਮਲ ਹਨ। HDFC ਦੇ ਸਾਬਕਾ ਚੇਅਰਮੈਨ ਦੀਪਕ ਪਾਰੇਖ, ਡਾਕਟਰ ਰੈੱਡੀਜ਼ ਫਾਰਮਾਸਿਊਟੀਕਲਜ਼ ਦੇ ਕੇ ਸਤੀਸ਼ ਰੈੱਡੀ, ਜ਼ੀ ਐਂਟਰਟੇਨਮੈਂਟ ਐਂਟਰਪ੍ਰਾਈਜ਼ ਦੇ ਸੀਈਓ ਪੁਨੀਤ ਗੋਇਨਕਾ, ਐੱਲਐਂਡਟੀ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਐਸਐਨ ਸੁਬਰਾਮਣੀਅਨ ਅਤੇ ਉਨ੍ਹਾਂ ਦੀ ਪਤਨੀ, ਇੰਫੋਸਿਸ ਦੇ ਸੰਸਥਾਪਕ ਐੱਨਆਰ ਨਰਾਇਣ ਮੂਰਤੀ, ਜਿੰਦਲ ਸਟੀਲ ਐਂਡ ਪਾਵਰ ਦੇ ਮੁਖੀ ਨਵੀਨ ਜਿੰਦਲ ਅਤੇ ਮੇਤਾ ਨਰਦਾਨ ਗਰੁੱਪ ਦੇ ਮੁਖੀ ਨਵੀਨ ਜਿੰਦਲ ਨੂੰ ਵੀ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ਲਈ ਸੱਦਾ ਮਿਲਿਆ ਹੈ।
ਇਹ ਵੀ ਪੜ੍ਹੋ - ਉਡਾਣ ਦੌਰਾਨ ਪਿਆਸੇ ਬੱਚੇ ਨੂੰ ਪਾਣੀ ਨਾ ਦੇਣਾ ਏਅਰਲਾਈਨਜ਼ ਨੂੰ ਪਿਆ ਮਹਿੰਗਾ, ਲੱਗਾ ਵੱਡਾ ਜੁਰਮਾਨਾ
ਇਸ ਸੂਚੀ ਵਿੱਚ ਕੋਟਕ ਮਹਿੰਦਰਾ ਬੈਂਕ ਦੇ ਸੰਸਥਾਪਕ ਉਦੈ ਕੋਟਕ, ਇੰਫੋਸਿਸ ਦੇ ਮੁਖੀ ਨੰਦਨ ਨੀਲੇਕਣੀ ਅਤੇ ਕੰਪਨੀ ਦੇ ਸਹਿ-ਸੰਸਥਾਪਕ ਟੀਵੀ ਮੋਹਨਦਾਸ ਪਾਈ, ਇੰਸਟੀਚਿਊਟ ਆਫ ਇੰਡੀਆ ਦੇ ਸੀਈਓ ਅਦਾਰ ਪੂਨਾਵਾਲਾ, ਐੱਚਡੀਐੱਫਸੀ ਦੇ ਆਦਿਤਿਆ ਪੁਰੀ, ਗੋਦਰੇਜ ਗਰੁੱਪ ਦੇ ਚੇਅਰਪਰਸਨ ਆਦਿ ਗੋਦਰੇਜ, ਭਾਰਤ ਬਾਇਓਟੈਕ ਦੇ ਸੰਸਥਾਪਕ ਅਤੇ ਚੇਅਰਪਰਸਨ ਕ੍ਰਿਸ਼ਨਾ ਇਲਾ ਵੀ ਸ਼ਾਮਲ ਹਨ। ਇਸਰੋ ਦੇ ਚੇਅਰਪਰਸਨ ਐੱਸ ਸੋਮਨਾਥ, ਡੀਐੱਮਆਰਸੀ ਦੇ ਪ੍ਰਮੁੱਖ ਸਲਾਹਕਾਰ ਈ ਸ਼੍ਰੀਧਰਨ ਅਤੇ ਨੀਤੀ ਮੈਂਬਰ ਵੀਕੇ ਸਾਰਸਵਤ ਵੀ ਸੂਚੀ ਵਿੱਚ ਹਨ।
ਇਹ ਵੀ ਪੜ੍ਹੋ - ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਨਾਲ ਦੇਸ਼ ਦੀ ਆਰਥਿਕਤਾ ਨੂੰ ਲੱਗਣਗੇ ਖੰਭ, 1 ਲੱਖ ਕਰੋੜ ਦਾ ਹੋਵੇਗਾ ਕਾਰੋਬਾਰ
ਦੱਸ ਦੇਈਏ ਕਿ ਇਸ ਸਮਾਰੋਹ ਵਿਚ ਇਨ੍ਹਾਂ ਤੋਂ ਇਲਾਵਾ ਇੰਡਸਟਰੀ ਦੀਆਂ ਕਈ ਵੱਡੀਆਂ ਹਸਤੀਆਂ ਵੀ ਇਸ ਸੂਚੀ 'ਚ ਸ਼ਾਮਲ ਹਨ, ਜਿਹਨਾਂ ਨੂੰ ਸੱਦਾ ਪੱਤਰ ਭੇਜਿਆ ਗਿਆ ਹੈ। ਦੂਜੇ ਪਾਸੇ ਅਜੇ ਤੱਕ ਇਹ ਸਪੱਸ਼ਟ ਨਹੀਂ ਹੈ ਕਿ ਇਨ੍ਹਾਂ ਵਿੱਚੋਂ ਕਿੰਨੇ ਲੋਕ ਪਵਿੱਤਰ ਸਮਾਰੋਹ ਵਿੱਚ ਸ਼ਾਮਲ ਹੋਣਗੇ।
ਇਹ ਵੀ ਪੜ੍ਹੋ - ਸੋਨਾ ਖਰੀਦਣ ਵਾਲੇ ਲੋਕਾਂ ਲਈ ਖ਼ਾਸ ਖ਼ਬਰ, ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਆਈ ਵੱਡੀ ਗਿਰਾਵਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8