ਖੇਤਾਂ ''ਚ ਪਾਣੀ ਲਗਾਉਣ ਜਾ ਰਹੇ ਦੋਸਤਾਂ ''ਤੇ ਜਾਨਲੇਵਾ ਹਮਲਾ, 1 ਦੀ ਮੌਤ

Friday, Oct 13, 2017 - 05:28 PM (IST)

ਖੇਤਾਂ ''ਚ ਪਾਣੀ ਲਗਾਉਣ ਜਾ ਰਹੇ ਦੋਸਤਾਂ ''ਤੇ ਜਾਨਲੇਵਾ ਹਮਲਾ, 1 ਦੀ ਮੌਤ

ਨਰਵਾਨਾ— ਨਰਵਾਨਾ ਦੇ ਸੁਦਕੈਨ ਪਿੰਡ 'ਚ ਖੇਤਾਂ 'ਚ ਪਾਣੀ ਲਗਾਉਣ ਜਾ ਰਹੇ ਦੋ ਵਿਅਕਤੀਆਂ 'ਤੇ 4 ਲੋਕਾਂ ਨੇ ਜਾਨਲੇਵਾ ਹਮਲਾ ਕਰ ਦਿੱਤਾ। ਜਿਸ 'ਚ ਰਵਿੰਦਰ ਦੀ ਮੌਤ ਹੋ ਗਈ ਅਤੇ ਦੂਜਾ ਜ਼ਖਮੀ ਹੋ ਗਿਆ। ਜਿਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਹਿਸਾਰ ਰੈਫਰ ਕਰ ਦਿੱਤਾ ਗਿਆ ਹੈ। ਸੂਚਨਾ ਦੇ ਬਾਅਦ ਮੌਕੇ 'ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਹੈ।

PunjabKesari
ਮ੍ਰਿਤਕ ਦੇ ਚਚੇਰੇ ਭਰਾ ਨੇ ਦੱਸਿਆ ਕਿ ਕੱਲ ਦੇਰ ਰਾਤੀ ਰਵਿੰਦਰ ਅਤੇ ਅਮਿਤ ਖੇਤਾਂ 'ਚ ਪਾਣੀ ਲਗਾਉਣ ਜਾ ਰਹੇ ਸੀ। ਕਿਸੇ ਨੇ ਇਨ੍ਹਾਂ ਨੂੰ ਫੋਨ ਕਰਕੇ ਦੂਜੀ ਜਗ੍ਹਾ ਬੁਲਾ ਲਿਆ। ਜਿੱਥੇ ਇਨ੍ਹਾਂ ਦੀ ਕਿਸੇ ਨਾਲ ਹਾਥਾਪਾਈ ਹੋ ਗਈ। ਉਸੀ ਦੌਰਾਨ ਉਨ੍ਹਾਂ 'ਚੋ ਕਿਸੇ ਆਦਮੀ ਨੇ ਇਨ੍ਹਾਂ ਨੂੰ ਗੋਲੀ ਮਾਰ ਦਿੱਤੀ, ਜਿਸ ਨਾਲ ਰਵਿੰਦਰ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਅਮਿਤ ਜ਼ਖਮੀ ਹੋ ਗਿਆ। ਇਨ੍ਹਾਂ ਲੋਕਾਂ ਦੀ ਕਾਲਜ ਦੀ ਦੁਸ਼ਮਣੀ ਦੱਸੀ ਜਾ ਰਹੀ ਹੈ।

PunjabKesari
ਪੁਲਸ ਨੇ ਪਰਿਵਾਰਕ ਮੈਬਰਾਂ ਨੂੰ ਦਿੱਤੀ ਸ਼ਿਕਾਇਤ 'ਤੇ ਦੋ ਨਾਮਜ਼ਦ ਸਮੇਤ 4 ਲੋਕਾਂ ਖਿਲਾਫ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।


Related News