ਹਿਮਾਚਲ ’ਚ ਤਾਜ਼ਾ ਬਰਫਬਾਰੀ
Friday, Apr 11, 2025 - 10:24 PM (IST)

ਮਨਾਲੀ, (ਸੋਨੂੰ)- ਰੋਹਤਾਂਗ ਦੱਰੇ ਸਮੇਤ ਸ਼ਿੰਕੁਲਾ, ਬਾਰਾਲਾਚਾ ਅਤੇ ਕੁੰਜੁਮ ’ਚ ਸ਼ੁੱਕਰਵਾਰ ਨੂੰ ਬਰਫਬਾਰੀ ਹੋਈ। ਮਨਾਲੀ ਅਤੇ ਲਾਹੌਲ ’ਚ ਸ਼ੁੱਕਰਵਾਰ ਸਵੇਰ ਤੋਂ ਹੀ ਬੱਦਲ ਛਾ ਗਏ ਤੇ ਮੀਂਹ ਅਤੇ ਬਰਫ਼ਬਾਰੀ ਦਾ ਸਿਲਸਿਲਾ ਸ਼ੁਰੂ ਹੋ ਗਿਆ। ਲਾਹੌਲ ਦੇ ਉੱਚਾਈ ਵਾਲੇ ਇਲਾਕਿਆਂ ਵਿਚ ਵੀ ਹਲਕੀ ਬਰਫ਼ਬਾਰੀ ਹੋਈ।
ਮੌਸਮ ਦੇ ਬਦਲਾਅ ਕਾਰਨ ਲਾਹੌਲ-ਸਪਿਤੀ ਸਮੇਤ ਮਨਾਲੀ ਵਿਚ ਠੰਢ ਵਧ ਗਈ ਹੈ। ਲਾਹੌਲ ਘਾਟੀ ਦੇ ਕੋਕਸਰ, ਸਿੱਸੂ, ਗੋਂਦਲਾ, ਖੰਗਸਰ, ਦਾਰਚਾ, ਛੀਕਾ, ਰਾਰੀਕ, ਯੋਚੇ, ਨੈਨ ਗਾਹਰ, ਗਵਾੜੀ ਅਤੇ ਚੌਖੰਗ ਸਮੇਤ ਮਯਾੜ ਘਾਟੀ ਵਿਚ ਹਲਕੀ ਬਰਫਬਾਰੀ ਹੋਈ। ਦੂਜੇ ਪਾਸੇ, ਸ਼ੁੱਕਰਵਾਰ ਨੂੰ ਜ਼ਾਂਸਕਰ ਤੋਂ ਮਨਾਲੀ ਵੱਲ ਵਾਹਨ ਪਰਤ ਆਏ। ਭਾਵੇਂ ਸਾਰੇ ਪਾਸੇ ਬਰਫ਼ਬਾਰੀ ਹੋਈ, ਪਰ ਸ਼ਿੰਕੂਲਾ ਦੱਰੇ ’ਚ ਵਾਹਨਾਂ ਦੀ ਆਵਾਜਾਈ ਸੁਚਾਰੂ ਰਹੀ।