ਪਹਾੜੀ ਇਲਾਕਿਆਂ 'ਚ ਬਰਫਬਾਰੀ! 'ਯੈਲੋ ਅਲਰਟ' ਜਾਰੀ, ਖਤਰੇ 'ਚ ਕਿਸਾਨਾਂ ਦੀਆਂ ਫਸਲਾਂ

Wednesday, Apr 08, 2026 - 04:34 PM (IST)

ਪਹਾੜੀ ਇਲਾਕਿਆਂ 'ਚ ਬਰਫਬਾਰੀ! 'ਯੈਲੋ ਅਲਰਟ' ਜਾਰੀ, ਖਤਰੇ 'ਚ ਕਿਸਾਨਾਂ ਦੀਆਂ ਫਸਲਾਂ

ਸ਼ਿਮਲਾ: ਹਿਮਾਚਲ ਪ੍ਰਦੇਸ਼ ਵਿੱਚ ਬੁੱਧਵਾਰ ਨੂੰ ਮੌਸਮ ਨੇ ਅਚਾਨਕ ਕਰਵਟ ਲਈ, ਜਿਸ ਕਾਰਨ ਉੱਚਾਈ ਵਾਲੇ ਇਲਾਕਿਆਂ ਵਿੱਚ ਤਾਜ਼ਾ ਬਰਫਬਾਰੀ ਅਤੇ ਮੱਧ ਤੇ ਹੇਠਲੇ ਪਹਾੜੀ ਇਲਾਕਿਆਂ ਵਿੱਚ ਭਾਰੀ ਮੀਂਹ ਪਿਆ। ਇਸ ਬੇਮੌਸਮੀ ਤਬਦੀਲੀ ਕਾਰਨ ਸੂਬੇ ਵਿੱਚ ਤਾਪਮਾਨ ਕਾਫੀ ਹੇਠਾਂ ਗਿਰ ਗਿਆ ਹੈ।

ਬਰਫ ਦੀ ਚਿੱਟੀ ਚਾਦਰ 'ਚ ਲਪੇਟੇ ਪਹਾੜ
ਰੋਹਤਾਂਗ ਪਾਸ, ਲਾਹੌਲ ਅਤੇ ਸਪੀਤੀ ਦੇ ਕਬਾਇਲੀ ਇਲਾਕਿਆਂ ਤੋਂ ਇਲਾਵਾ ਸ਼ਿਮਲਾ ਦੇ ਕੁਫਰੀ ਵਿੱਚ ਵੀ ਤਾਜ਼ਾ ਬਰਫਬਾਰੀ ਦੇਖਣ ਨੂੰ ਮਿਲੀ। ਮੰਡੀ ਜ਼ਿਲ੍ਹੇ ਵਿੱਚ 11,000 ਫੁੱਟ ਦੀ ਉਚਾਈ 'ਤੇ ਸਥਿਤ ਸ਼ਿਕਾਰੀ ਮਾਤਾ ਮੰਦਰ ਵਿੱਚ ਵੀ ਰੁਕ-ਰੁਕ ਕੇ ਬਰਫਬਾਰੀ ਹੋਈ, ਜੋ ਕਿ ਅਪ੍ਰੈਲ ਦੇ ਮਹੀਨੇ 'ਚ ਕਾਫੀ ਅਸਧਾਰਨ ਮੰਨੀ ਜਾ ਰਹੀ ਹੈ। ਅੰਕੜਿਆਂ ਅਨੁਸਾਰ ਗੋਂਦਲਾ 'ਚ 4 ਸੈਂਟੀਮੀਟਰ ਅਤੇ ਕੁਫਰੀ 'ਚ 1.4 ਸੈਂਟੀਮੀਟਰ ਬਰਫਬਾਰੀ ਰਿਕਾਰਡ ਕੀਤੀ ਗਈ ਹੈ।

ਭਾਰੀ ਮੀਂਹ ਤੇ ਡਿੱਗਦਾ ਤਾਪਮਾਨ
ਸੂਬੇ ਦੇ ਜ਼ਿਆਦਾਤਰ ਹਿੱਸਿਆਂ 'ਚ ਮੱਧਮ ਤੋਂ ਭਾਰੀ ਬਾਰਿਸ਼ ਦਰਜ ਕੀਤੀ ਗਈ। ਸਭ ਤੋਂ ਵੱਧ ਮੀਂਹ ਸੰਗਰਾਹ (65 ਮਿਲੀਮੀਟਰ) 'ਚ ਪਿਆ, ਜਦਕਿ ਰਾਜਗੜ੍ਹ 'ਚ 60 ਮਿਲੀਮੀਟਰ ਤੇ ਚੌਰੀ 'ਚ 52.6 ਮਿਲੀਮੀਟਰ ਬਾਰਿਸ਼ ਹੋਈ। ਇਸ ਕਾਰਨ ਘੱਟੋ-ਘੱਟ ਤਾਪਮਾਨ 'ਚ ਭਾਰੀ ਗਿਰਾਵਟ ਆਈ ਹੈ। ਤਾਬੋ 'ਚ ਤਾਪਮਾਨ ਸਭ ਤੋਂ ਘੱਟ 0.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦਕਿ ਕੁਕੁਮਸੇਰੀ ਵਿੱਚ 0.6 ਡਿਗਰੀ ਤੇ ਕਲਪਾ 'ਚ 3 ਡਿਗਰੀ ਤਾਪਮਾਨ ਰਿਹਾ।

ਮੌਸਮ ਵਿਭਾਗ ਦਾ 'ਯੈਲੋ ਅਲਰਟ'
ਸਥਾਨਕ ਮੌਸਮ ਵਿਭਾਗ ਨੇ ਮੰਡੀ, ਕੁੱਲੂ ਅਤੇ ਸ਼ਿਮਲਾ ਜ਼ਿਲ੍ਹਿਆਂ ਵਿੱਚ ਗਰਜ, ਬਿਜਲੀ ਅਤੇ 40-50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲਣ ਵਾਲੀਆਂ ਤੇਜ਼ ਹਵਾਵਾਂ ਦੇ ਨਾਲ ਮੀਂਹ ਦੀ 'ਯੈਲੋ ਚੇਤਾਵਨੀ' ਜਾਰੀ ਕੀਤੀ ਹੈ।

PunjabKesari

ਕਿਸਾਨਾਂ ਤੇ ਬਾਗਬਾਨਾਂ 'ਚ ਚਿੰਤਾ
ਇਸ ਖਰਾਬ ਮੌਸਮ ਨੇ ਸੂਬੇ ਦੇ ਕਿਸਾਨਾਂ ਅਤੇ ਬਾਗਬਾਨਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਉਨ੍ਹਾਂ ਅਨੁਸਾਰ ਅਪ੍ਰੈਲ 'ਚ ਬਰਫਬਾਰੀ ਤੇ ਤੂਫਾਨੀ ਹਾਲਾਤ ਸੇਬਾਂ ਤੇ ਗੁਠਲੀਦਾਰ ਫਲਾਂ (Stone fruits) ਦੇ ਨਾਲ-ਨਾਲ ਵਾਢੀ ਲਈ ਤਿਆਰ ਖੜ੍ਹੀ ਕਣਕ ਦੀ ਫਸਲ ਨੂੰ ਭਾਰੀ ਨੁਕਸਾਨ ਪਹੁੰਚਾ ਸਕਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News