ਯੂਕ੍ਰੇਨ ਸੰਕਟ ਦਰਮਿਆਨ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ PM ਮੋਦੀ ਨਾਲ ਕੀਤੀ ਗੱਲਬਾਤ

Tuesday, Mar 01, 2022 - 08:49 PM (IST)

ਯੂਕ੍ਰੇਨ ਸੰਕਟ ਦਰਮਿਆਨ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ PM ਮੋਦੀ ਨਾਲ ਕੀਤੀ ਗੱਲਬਾਤ

ਨੈਸ਼ਨਲ ਡੈਸਕ-ਯੂਕ੍ਰੇਨ ਸੰਕਟ ਦਰਮਿਆਨ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਫੋਨ 'ਤੇ ਗੱਲਬਾਤ ਕੀਤੀ। ਦੋਵਾਂ ਨੇਤਾਵਾਂ ਵਿਚਾਲੇ ਅਜਿਹੇ ਸਮੇਂ ਗੱਲ ਹੋਈ ਜਦ ਰੂਸ ਲਗਾਤਾਰ ਯੂਕ੍ਰੇਨ 'ਤੇ ਹਮਲਾ ਕਰ ਰਿਹਾ ਹੈ। ਰੂਸ ਦੇ ਫਾਈਟਰ ਜੈਟਸ ਯੂਕ੍ਰੇਨ ਦੀ ਰਾਜਧਾਨੀ ਕੀਵ ਅਤੇ ਸ਼ਹਿਰ ਖਾਰਕੀਵ 'ਤੇ ਲਗਾਤਾਰ ਬੰਬਾਰੀ ਕਰ ਰਿਹਾ ਹੈ।

ਇਹ ਵੀ ਪੜ੍ਹੋ : ਯੂਕ੍ਰੇਨ 'ਚ ਜੰਗ ਦਰਮਿਆਨ ਤਾਈਵਾਨ 'ਤੇ ਚੜ੍ਹਿਆ ਪਾਰਾ, ਚੀਨ ਨੇ ਅਮਰੀਕਾ ਨੂੰ ਦਿੱਤੀ ਵੱਡੀ ਧਮਕੀ

PunjabKesari

 ਜ਼ਿਕਰਯੋਗ ਹੈ ਕਿ ਰੂਸੀ ਹਮਲੇ ਦਰਮਿਆਨ ਯੂਰਪੀਨ ਯੂਨੀਅਨ (ਈ.ਯੂ.) ਨੇ ਯੂਕ੍ਰੇਨ ਦੀ ਮੈਂਬਰਸ਼ਿਪ ਨੂੰ ਮਜ਼ਨੂਰੀ ਦੇ ਦਿੱਤੀ ਹੈ। ਇਸ ਦੇ ਨਾਲ ਹੀ ਯੂਕ੍ਰੇਨ ਹੁਣ ਯੂਰਪੀਅਨ ਯੂਨੀਅਨ ਦਾ ਹਿੱਸਾ ਬਣ ਗਿਆ ਹੈ। ਇਸ ਤੋਂ ਪਹਿਲਾਂ ਸੋਮਵਾਰ ਨੂੰ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਡੀਮੀਰ ਜ਼ੇਲੇਂਸਕੀ ਨੇ ਈ.ਯੂ. ਦੀ ਮੈਂਬਰਿਸ਼ਪ ਲਈ ਅਰਜ਼ੀ 'ਤੇ ਦਸਤਖਤ ਕਰ ਜਲਦ ਤੋਂ ਜਲਦ ਇਜਾਜ਼ਤ ਦੇਣ ਦੀ ਅਪੀਲ ਕੀਤੀ ਸੀ।

ਇਹ ਵੀ ਪੜ੍ਹੋ : ਗੂਗਲ ਸਮੇਤ ਵੱਡੀਆਂ ਕੰਪਨੀਆਂ ਨੇ ਰੂਸ ਦੀ ਸਰਕਾਰੀ ਮੀਡੀਆ 'ਤੇ ਕੱਸਿਆ ਸ਼ਿਕੰਜਾ

ਨਾਟੋ ਦੇ ਮੁਖੀ ਨੇ ਕਿਹਾ ਕਿ ਰੂਸ ਦੀਆਂ ਧਮਕੀਆਂ ਦੇ ਬਾਵਜੂਦ ਗਠਜੋੜ ਨੂੰ ਆਪਣੇ ਪ੍ਰਮਾਣੂ ਹਥਿਆਰਾਂ ਦੇ ਅਲਰਟ ਦੇ ਪੱਧਰ ਨੂੰ ਬਦਲਣ ਦੀ ਕੋਈ ਲੋੜ ਨਹੀਂ ਦਿਸਦੀ। ਗਠਜੋੜ ਦੇ ਸਕੱਤਰ ਜਨਰਲ ਜੇਨਸ ਸਟੋਲਟੇਨਬਰਗ ਨੇ ਪੋਲੈਂਡ ਦੇ ਰਾਸ਼ਟਰਪਤੀ ਆਂਦ੍ਰੇਜੇਜ ਡੂਡਾ ਨਾਲ ਯੂਰਪੀਅਨ ਸੁਰੱਖਿਆ 'ਤੇ ਗੱਲਬਾਤ ਤੋਂ ਬਾਅਦ ਐਸੋਸੀਏਟੇਡ ਪ੍ਰੈੱਸ ਨਾਲ ਗੱਲਬਾਤ ਕੀਤੀ। ਉਹ ਮੱਧ ਪੋਲੈਂਡ ਦੇ ਲਸਕ 'ਚ ਇਕ ਏਅਰ ਬੇਸ 'ਤੇ ਮਿਲੇ ਜਿਥੇ ਨਾਟੋ ਦੇ ਪੋਲੈਂਡ ਅਤੇ ਅਮਰੀਕੀ ਲੜਾਕੂ ਜੈੱਟ ਜਹਾਜ਼ ਮੌਜੂਦ ਹਨ। 

ਇਹ ਵੀ ਪੜ੍ਹੋ : ਤਣਾਅ ਦਰਮਿਆਨ ਤਾਈਵਾਨ ਪਹੁੰਚੇ ਅਮਰੀਕਾ ਦੇ ਸਾਬਕਾ ਚੋਟੀ ਦੇ ਰੱਖਿਆ ਅਧਿਕਾਰੀ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News