ਅੱਜ ਮੁਫਤ ਕਰੋ ਤਾਜ ਮਹੱਲ ਸਣੇ ਸਾਰੇ ਸਮਾਰਕਾਂ ਦੇ ਦੀਦਾਰ

11/19/2019 1:05:20 AM

ਨਵੀਂ ਦਿੱਲੀ (ਏਜੰਸੀ)- ਜੇਕਰ ਤੁਸੀਂ ਮੰਗਲਵਾਰ ਨੂੰ ਆਗਰਾ ਆ ਰਹੇ ਹੋ ਤਾਂ ਤੁਹਾਡੇ ਲਈ ਖੁਸ਼ਖਬਰੀ ਹੈ। ਅੱਜ ਤਾਜ ਮਹੱਲ, ਆਗਰਾ ਕਿਲਾ, ਫਤਿਹਪੁਰ ਸੀਕਰੀ ਸਣੇ ਇਥੇ ਸਥਿਤ ਸਾਰੇ ਇਤਿਹਾਸਕ ਸਮਾਰਕਾਂ ਵਿਚ ਸੈਰ ਕਰਨ ਲਈ ਮੁਫਤ ਵਿਚ ਐਂਟਰੀ ਹੋਵੇਗੀ। ਇਸ ਦਾ ਲਾਭ ਦੇਸ਼ੀ-ਵਿਦੇਸ਼ੀ ਸਾਰੇ ਸੈਲਾਨੀ ਲਾਭ ਲੈ ਸਕਣਗੇ। ਦਰਅਸਲ ਮੰਗਲਵਾਰ ਨੂੰ ਵਿਸ਼ਵ ਧਰੋਹਰ ਹਫਤੇ ਦੀ ਸ਼ੁਰੂਆਤ ਹੋ ਰਹੀ ਹੈ। ਪਹਿਲੇ ਦਿਨ ਤਾਜ ਮਹੱਲ, ਆਗਰਾ ਕਿਲਾ, ਫਤੇਹਪੁਰ ਸੀਕਰੀ ਸਣੇ ਸਾਰੇ ਸਮਾਰਕਾਂ ਵਿਚ ਸੈਲਾਨੀਆਂ ਨੂੰ ਮੁਫਤ ਵਿਚ ਐਂਟਰੀ ਕਰਵਾਈ ਜਾਵੇਗੀ।

ਭਾਰਤੀ ਪੁਰਾਤਤਵ ਸਰਵੇਖਣ (ਏ.ਐਸ.ਆਈ.) ਦੇ ਸੁਪਰਡੈਂਟੈਂਸ ਆਰਕਿਆਲੋਜਿਸਟ ਵਸੰਤ ਕੁਮਾਰ ਸਵਰਣਕਾਰ ਨੇ ਦੱਸਿਆ ਕਿ ਮੰਗਲਵਾਰ ਨੂੰ ਦੇਸ਼ ਦੇ ਸੈਲਾਨੀਆਂ ਦੇ ਨਾਲ ਵਿਦੇਸ਼ੀ ਸੈਲਾਨੀ ਵੀ ਬਿਨਾਂ ਟਿਕਟ ਦੇ ਦਾਖਲ ਹੋ ਸਕਣਗੇ। ਆਗਰਾ ਵਿਚ ਇਕ ਨਹੀਂ ਸਗੋਂ ਤਿੰਨ-ਤਿੰਨ ਵਰਲਡ ਮੈਮੋਰੀਅਲ ਹਨ। ਤਾਜ ਮਹੱਲ, ਆਗਰਾ ਕਿਲਾ ਅਤੇ ਫਤੇਹਪੁਰ ਸੀਕਰੀ। ਮੰਗਲਵਾਰ ਨੂੰ ਅਗਲੇ 7 ਦਿਨ ਸਮਾਰਕਾਂ ਬਾਰੇ ਜਾਗਰੂਕ ਕਰਨ ਲਈ ਏ.ਐਸ.ਆਈ. ਵਲੋਂ ਮੁਹਿੰਮ ਵੀ ਚਲਾਈ ਜਾਵੇਗੀ। ਏ.ਐਸ.ਆਈ. ਵਲੋਂ ਵਿਸ਼ਵ ਧਰੋਹਰ ਹਫਤੇ ਦਾ ਅੱਜ (ਮੰਗਲਵਾਰ) ਸਿਕੰਦਰਾ ਸਥਿਤ ਅਕਬਰ ਟੂਮ ਵਿਚ ਸ਼ੁਭ ਆਰੰਭ ਹੋਵੇਗਾ। ਇਸ ਦੌਰਾਨ ਚਿਤਰਕਲਾ ਅਤੇ ਫੋਟੋਗ੍ਰਾਫੀ ਮੁਕਾਬਲਾ ਆਯੋਜਿਤ ਕੀਤਾ ਜਾਵੇਗਾ। ਵਿਸ਼ਵ ਧਰੋਹਰ ਹਫਤਾ 25 ਨਵੰਬਰ ਤੱਕ ਚੱਲੇਗਾ।


Sunny Mehra

Content Editor

Related News